Skip to main content

Gee 98News

ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਮੇਲੇ ਵਿੱਚ ਐਸ.ਡੀ.ਕਾਲਜ ਦੀ ਝੰਡੀ…ਬਣਿਆ ਓਵਰਆਲ ਚੈਂਪੀਅਨ

ਬਰਨਾਲਾ, 27 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-

ਦੇਸ਼ ਭਗਤ ਕਾਲਜ, ਬਰੜਵਾਲ ਵਿਖੇ ਹੋਏ, ਪੰਜਾਬੀ ਯੂਨੀਵਰਸਸਿਟੀ, ਪਟਿਆਲਾ ਦੇ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਐੱਸ. ਡੀ. ਕਾਲਜ ਦੀ ਚੜ੍ਹਤ ਸਦਾ ਵਾਂਗ ਬਰਕਰਾਰ ਰਹੀ। ਇਸ ਯੁਵਕ ਮੇਲੇ ਵਿਚ ਐੱਸ. ਡੀ. ਕਾਲਜ ਓਵਰਆਲ ਚੈਂਪੀਅਨ ਬਣਿਆ। ਇਸੇ ਸੰਸਥਾ ਨਾਲ ਸਬੰਧਿਤ ਐਸ. ਡੀ. ਕਾਲਜ ਆਫ ਐਜੂਕੇਸ਼ਨ ਤੀਜੇ ਸਥਾਨ ’ਤੇ ਰਿਹਾ। ਕਲਚਰਲ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੀ ਫ਼ਾਈਨ ਆਰਟਸ, ਸੰਗੀਤ ਅਤੇ ਥੀਏਟਰ ਦੀ ਓਵਰਆਲ ਟਰਾਫ਼ੀ ਐੱਸ. ਡੀ. ਕਾਲਜ ਦੇ ਹਿੱਸੇ ਆਈ। ਕਾਲਜ ਨੇ ਸਮੂਹ ਸ਼ਬਦ, ਸਮੂਹ ਗਾਇਨ (ਭਾਰਤੀ), ਗੀਤ, ਗਜ਼ਲ, ਪੱਛਮੀ ਸਾਜ਼ (ਏਕਲ), ਲੋਕ ਸਾਜ਼, ਫੋਕ ਆਰਕੈਸਟਰਾ, ਕਲੀ ਗਾਇਨ, ਵਾਰ ਗਾਇਨ, ਕਵਾਲੀ, ਭਾਸ਼ਣ ਕਲਾ, ਇਕਾਂਗੀ ਨਾਟਕ, ਮਾਇਮ, ਸਕਿੱਟ, ਲਘੂ ਫ਼ਿਲਮ, ਕਲੇਅ ਮਾਡਲਿੰਗ, ਇੰਸਟਾਲੇਸ਼ਨ, ਨਾਲਾ ਬੁਣਨਾ, ਕ੍ਰੋਸ਼ੀਏ ਦੀ ਬੁਣਤੀ, ਪਰਾਂਦਾ ਬਣਾਉਣ ਵਿੱਚ ਪਹਿਲਾ, ਕਲਾਸੀਕਲ ਵੋਕਲ, ਕਲਾਸੀਕਲ ਇੰਸਟਰੂਮੈਂਟਲ ਪ੍ਰਕਸ਼ਨ ਤੇ ਨਾਨ-ਪ੍ਰਕਸ਼ਨ, ਪੱਛਮੀ ਗਾਇਨ (ਏਕਲ), ਪੱਛਮੀ ਸਮੂਹ ਗੀਤ, ਪੋਸਟਰ ਬਣਾਉਣਾ, ਰੰਗੋਲੀ, ਮੌਕੇ ਤੇ ਚਿੱਤਰਕਾਰੀ, ਭੰਗੜਾ, ਗਿੱਧਾ, ਲੁੱਡੀ, ਟੋਕਰੀ ਬਣਾਉਣਾ, ਮਿੱਟੀ ਦੇ ਖਿਡੌਣੇ ਵਿੱਚ ਦੂਜਾ ਅਤੇ ਲੋਕ ਗੀਤ, ਜਨਰਲ ਕੁਇਜ਼, ਸਭਿਆਚਾਰਿਕ ਕੁਇਜ਼, ਭੰਡ, ਕੋਰੀਓਗ੍ਰਾਫੀ, ਕਾਰਟੂਨਿੰਗ, ਕੋਲਾਜ ਬਣਾਉਣਾ, ਕਢਾਈ, ਰੱਸਾ ਵੱਟਣਾ, ਪੀੜ੍ਹੀ ਬਨਾਉਣੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਐੱਸ. ਡੀ. ਕਾਲਜ ਆਫ਼ ਐਜ਼ੂਕੇਸ਼ਨ ਨੇ ਮਹਿੰਦੀ, ਇੰਨੂ, ਪੋਸਟਰ ਬਣਾਉਣਾ, ਮਿੱਟੀ ਦੇ ਖਿਡੌਣੇ ਵਿੱਚ ਪਹਿਲਾ, ਫ਼ੋਟੋਗ੍ਰਾਫ਼ੀ, ਇੰਸਟਾਲੇਸ਼ਨ, ਡਿਬੇਟ, ਜਨਰਲ ਕੁਇਜ਼, ਲੰਮੀਆਂ ਹੇਕਾਂ ਵਾਲੇ ਗੀਤ, ਛਿੱਕੂ ਬਣਾਉਣਾ, ਨਾਲਾ ਬੁਣਨਾ, ਰੱਸਾ ਵੱਟਣਾ, ਖਿੱਦੋ ਬਣਾਉਣਾ, ਪੱਖੀ ਬੁਣਨਾ, ਗੁੱਡੀਆਂ ਪਟੋਲੇ ਬਣਾਉਣਾ ਵਿੱਚ ਦੂਜਾ ਅਤੇ ਲਘੂ ਫ਼ਿਲਮ, ਰੰਗੋਲੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਕਾਲਜ ਦੀ ਜਿੱਤ ‘ਤੇ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਗਈ ।

error: Content is protected !!