-ਵੱਖ-ਵੱਖ ਉਤਪਾਦਾਂ ਦੇ ਖਰੀਦ ਮੁੱਲ ‘ਤੇ ਮਿਲ ਰਹੀ ਹੈ ਵੱਡੀ ਛੋਟ
ਬਰਨਾਲਾ, 27 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-
ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਸੇਲ ਟਰਾਈਡੈਂਟ ਗਰੁੱਪ ਦੇ ਸੰਘੇੜਾ ਤ੍ਰਿਵੈਣੀ ਕੰਪਲੈਕਸ ਵਿੱਚ 2 ਨਵੰਬਰ ਤੱਕ ਜਾਰੀ ਰਹੇਗੀ। ਟਰਾਈਡੈਂਟ ਗਰੁੱਪ ਦੀ ਇਸ ਦੀਵਾਲੀ ਧਮਾਕਾ ਸੇਲ ਦੌਰਾਨ ਵੱਖ-ਵੱਖ ਉਤਪਾਦਾਂ ‘ਤੇ ਦਿੱਤੀਆਂ ਜਾ ਰਹੀਆਂ ਆਕਰਸ਼ਕ ਛੋਟਾਂ ਦੇ ਕਾਰਨ ਖਰੀਦਦਾਰਾਂ ਲਈ ਇਹ ਸੇਲ ਖਿੱਚ ਦਾ ਕੇਂਦਰ ਬਣੀ ਹੋਈ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਤ੍ਰਿਵੈਣੀ ਕੰਪਲੈਕਸ ਪੁੱਜ ਕੇ ਆਪਣੀ ਲੋੜ ਅਨੁਸਾਰ ਵੱਡੇ ਡਿਸਕਾਊਂਟ ‘ਤੇ ਸਮਾਨ ਖਰੀਦ ਰਹੇ ਹਨ। ਟਰਾਈਡੈਂਟ ਦੀ ਇਸ ਦੀਵਾਲੀ ਧਮਾਕਾ ਸੇਲ ਵਿੱਚ ਟਾਵਲ, ਬਾਥਰੋਬ, ਬੈੱਡ ਸੀਟਾਂ, ਬਲੈਂਕਟ ,ਕੰਫਰਟਰ, ਪਿੱਲੋ ਕਵਰ ਅਤੇ ਨੋਟਬੁੱਕਾਂ ਸਮੇਤ ਹੋਰ ਉਤਪਾਦ ਵੀ ਸ਼ਾਮਿਲ ਕੀਤੇ ਗਏ ਹਨ ਜਿਨਾਂ ‘ਤੇ ਕੰਪਨੀ ਵੱਲੋਂ ਭਾਰੀ ਛੋਟ ਦਿੱਤੀ ਜਾ ਰਹੀ ਹੈ। ਟਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਇਲਾਕਾ ਨਿਵਾਸੀਆਂ ਨੂੰ ਇਸ ਦੀਵਾਲੀ ਧਮਾਕਾ ਸੇਲ ਵਿੱਚ ਪੁੱਜ ਕੇ ਲਾਭ ਉਠਾਉਣ ਅਤੇ ਦੀਵਾਲੀ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
