Gee 98News

ਮੂਸੇਵਾਲਾ ਕਤਲ ਕਾਂਡ ਦੀ ਜਾਂਚ ਨਾਲ ਜੁੜੇ ਪੁਲਿਸ ਅਫਸਰਾਂ ਦੀ ਸੁਰੱਖਿਆ ਵਧਾਈ

ਦਿੱਲੀ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿਚ ਜੁਟੀ ਪੁਲਿਸ ਟੀਮ ਦੀ ਸੁਰੱਖਿਆ ਸਬੰਧੀ ਦਿੱਲੀ ਪੁਲਿਸ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਜਾਂਚ ਨਾਲ ਸਬੰਧਿਤ 12 ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ, ਜਿਨ੍ਹਾਂ ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਦੇ ਕਮਿਸ਼ਨਰ ਐਸਜੀਐਸ ਧਾਲੀਵਾਲ, ਡੀਸੀਪੀ (ਸਪੈਸ਼ਲ ਸੈਲ) ਮਨੀਸੀ ਚੰਦਰਾ, ਡੀਸੀਪੀ ਰਾਜੀਵ ਰੰਜਨ ਲਈ Y-ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਹੀ ਕਤਲ ਕਾਂਡ ਨਾਲ ਜੁੜੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਹੋਰ ਅਹਿਮ ਖੁਲਾਸੇ ਕੀਤੇ ਹਨ।

error: Content is protected !!