Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

CM ਭਗਵੰਤ ਮਾਨ ਨੂੰ ਮਿਲਣ ਆਏ ਸੀ ਅੰਗਹੀਣ…ਪੁਲਿਸ ਨੇ ਮੁਰਗੀਆਂ ਵਾਂਗੂੰ ਬੱਸ ‘ਚ ਤਾੜ ਦਿੱਤੇ, ਜਦੋਂ ਪੱਤਰਕਾਰ ਮੌਕੇ ‘ਤੇ ਪੁੱਜੇ ਤਾਂ…!

Nirmal Pandori by Nirmal Pandori
04/28/2024
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
CM ਭਗਵੰਤ ਮਾਨ ਨੂੰ ਮਿਲਣ ਆਏ ਸੀ ਅੰਗਹੀਣ…ਪੁਲਿਸ ਨੇ ਮੁਰਗੀਆਂ ਵਾਂਗੂੰ ਬੱਸ ‘ਚ ਤਾੜ ਦਿੱਤੇ, ਜਦੋਂ ਪੱਤਰਕਾਰ ਮੌਕੇ ‘ਤੇ ਪੁੱਜੇ ਤਾਂ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 28 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਮੀਤ ਹੇਅਰ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪੁੱਜੇ ਅੰਗਹੀਣ ਵਿਅਕਤੀਆਂ ਨਾਲ ਪੁਲਿਸ ਵੱਲੋਂ ਕੀਤੀ ਵਧੀਕੀ ਦੀ ਜਥੇਬੰਦੀਆਂ ਵੱਲੋਂ ਤਿੱਖੀ ਨਿੰਦਾ ਕੀਤੀ ਜਾ ਰਹੀ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਦਾਸ ਬਾਵਾ ਨੇ ਦੱਸਿਆ ਕਿ ਉਹ ਆਪਣੇ ਕਈ ਅੰਗਹੀਣ ਸਾਥੀਆਂ ਸਮੇਤ, ਜਿਨਾਂ ਵਿੱਚ ਅੰਗਹੀਣ ਮਹਿਲਾਵਾਂ ਵੀ ਸ਼ਾਮਿਲ ਹਨ, ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਮੈਰੀਲੈਂਡ ਪੈਲੇਸ ਵਿੱਚ ਪੁੱਜੇ ਸਨ ਜਿੱਥੇ ਕਿ ਮੁੱਖ ਮੰਤਰੀ ਨੇ ਮੀਤ ਹੇਅਰ ਦੀ ਰੈਲੀ ਨੂੰ ਸੰਬੋਧਨ ਕਰਨ ਆਉਣਾ ਸੀ। ਉਹਨਾਂ ਕਿਹਾ ਕਿ ਉਹ ਪੂਰੇ ਅਨੁਸ਼ਾਸਨ ਵਿੱਚ ਪੰਡਾਲ ਵਿੱਚ ਬੈਠੇ ਸਨ, ਇਸ ਦੌਰਾਨ ਕੁਝ ਪੁਲਿਸ ਵਾਲੇ ਆਏ ਜਿਨਾਂ ਨੇ ਉਹਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਨੇ ਬਾਈਪਾਸ ‘ਤੇ ਜੀ ਮਾਲ ਵਿੱਚ ਲੰਚ ਕਰਨਾ ਹੈ ਉਥੇ ਤੁਹਾਡੀ ਮੁਲਾਕਾਤ ਕਰਵਾਵਾਂਗੇ। ਉਹਨਾਂ ਦੱਸਿਆ ਕਿ ਪੁਲਿਸ ਵਾਲੇ ਅੰਗਹੀਣ ਵਿਅਕਤੀਆਂ ਨੂੰ ਲੰਚ ਸਮੇਂ ‘ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੇ ਬਹਾਨੇ ਉਹਨਾਂ ਨੂੰ ਪੰਡਾਲ ਵਿੱਚੋਂ ਬਾਹਰ ਲੈ ਆਏ ਅਤੇ ਪੁਲਿਸ ਦੀ ਬੱਸ ਵਿੱਚ ਬਿਠਾ ਕੇ ਮੁੱਖ ਮੰਤਰੀ ਦੀ ਰੈਲੀ ਵਾਲੀ ਜਗ੍ਹਾ ਤੋਂ ਦੂਰ ਕਿਸੇ ਥਾਂ ‘ਤੇ ਲੈ ਗਈ ਜਿੱਥੇ ਇੱਕ ਘੰਟੇ ਤੱਕ ਉਹਨਾਂ ਨੂੰ ਬਿਨਾਂ ਪਾਣੀ ਪੀਤੇ ਬੱਸ ਵਿੱਚ ਬੈਠਣਾ ਪਿਆ। ‌ ਇਸ ਦੌਰਾਨ ਕਿਸੇ ਤਰੀਕੇ ਨਾਲ ਤਜਿੰਦਰ ਬਾਵਾ ਨੇ ਪੱਤਰਕਾਰਾਂ ਨਾਲ ਫੋਨ ‘ਤੇ ਸੰਪਰਕ ਕੀਤਾ ਤਾਂ ਤੁਰੰਤ ਕੁਝ ਪੱਤਰਕਾਰ ਮੌਕੇ ਤੇ ਪੁੱਜੇ ਜਿਸ ਤੋਂ ਬਾਅਦ ਬੱਸ ਵਿੱਚ ਮੁਰਗੀਆਂ ਵਾਂਗੂੰ ਤਾੜੇ ਅੰਗਹੀਣ ਵਿਅਕਤੀਆਂ ਨੂੰ ਪਾਣੀ ਪੀਣ ਲਈ ਦਿੱਤਾ ਗਿਆ। ਇਸ ਮੌਕੇ ਅੰਗਹੀਣ ਵਿਅਕਤੀ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦੇ ਰਹੇ ਕਿ ਉਹਨਾਂ ਦੇ ਟਰਾਈ ਸਾਈਕਲ ਰੈਲੀ ਵਾਲੀ ਜਗ੍ਹਾ ‘ਤੇ ਖੜੇ ਹਨ, ਉਨਾਂ ਨੂੰ ਰੈਲੀ ਵਾਲੀ ਜਗ੍ਹਾ ‘ਤੇ ਵਾਪਸ ਲਿਜਾਇਆ ਜਾਵੇ ਉਹ ਆਪਣੇ ਟਰਾਈਸਾਈਕਲ ਲੈ ਕੇ ਘਰ ਚਲੇ ਜਾਣਗੇ ਪਰੰਤੂ ਪੁਲਿਸ ਵਾਲਿਆਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਉਹਨਾਂ ਨੂੰ ਜਬਰਦਸਤੀ ਬੱਸ ਵਿੱਚ ਬਿਠਾ ਕੇ ਰੱਖਿਆ ਗਿਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਝ ਅਪਾਹਜ ਵਿਅਕਤੀਆਂ ਨੇ ਕਿਹਾ ਕਿ ਉਹ ਪਹਿਲਾਂ ਹੀ ਸਰੀਰਕ ਤੌਰ ‘ਤੇ ਰੱਬ ਦੇ ਮਾਰੇ ਹੋਏ ਹਨ ਪ੍ਰੰਤੂ ਅੱਜ ਉਹਨਾਂ ਨਾਲ ਜੋ ਭੱਦਾ ਮਜਾਕ ਕੀਤਾ ਗਿਆ ਇਸ ਨਾਲ ਉਹਨਾਂ ਦੇ ਮਨਾਂ ਨੂੰ ਗਹਿਰੀ ਠੇਸ ਪੁੱਜੀ ਹੈ। ਇਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਰੈਲੀ ਵਾਲੀ ਥਾਂ ‘ਤੇ ਛੱਡਿਆ ਗਿਆ ਜਿੱਥੋਂ ਇਹ ਅੰਗਹੀਣ ਵਿਅਕਤੀ ਆਪਣੇ ਟਰਾਈ ਸਾਈਕਲ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ‌ ਆਪਣੀਆਂ ਮੰਗਾਂ ਪ੍ਰਤੀ ਆਸਾਂ ਉਮੀਦਾਂ ਨੂੰ ਮਨਾਂ ‘ਚ ਦਬਾ ਕੇ ਘਰਾਂ ਨੂੰ ਚਲੇ ਗਏ।
ਫੋਟੋ ਕੈਪਸ਼ਨ-ਪੁਲਿਸ ਦੀ ਬੱਸ ਵਿੱਚ ਡੱਕੇ ਹੋਏ ਅੰਗਹੀਣ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

04/21/2026
ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

04/21/2026
ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

04/20/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਜੇਲ੍ਹ ਸੁਪਰਡੈਂਟ ਸਮੇਤ ਚਾਰ ਅਧਿਕਾਰੀ ਮੁਅੱਤਲ…ਮਾਮਲਾ ਕੈਦੀਆਂ ਦੀਆਂ ਦੀ ਝੜਪ ‘ਚ ਦੋ ਕੈਦੀਆਂ ਦੀ ਮੌਤ ਦਾ

Next Post

ਪੁਲਸੀਆ ਆਪਣੇ ਬੂਟਾਂ ‘ਚ ਲੁਕਾ ਕੇ ਜੇਲ੍ਹ ‘ਚ ਕੈਦੀਆਂ ਨੂੰ ਦਿੰਦਾ ਸੀ ਤੰਬਾਕੂ…ਫੜਿਆ ਗਿਆ….!

Nirmal Pandori

Nirmal Pandori

Related Posts

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ
ਬਰਨਾਲਾ ਆਸ-ਪਾਸ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

by Nirmal Pandori
04/21/2026
ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ
ਬਰਨਾਲਾ ਆਸ-ਪਾਸ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

by Nirmal Pandori
04/20/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ
ਪੰਜਾਬ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

by Nirmal Pandori
04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

by Nirmal Pandori
04/20/2026
ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼
ਪੰਜਾਬ

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼

by Nirmal Pandori
04/20/2026
Load More
Next Post
ਪੁਲਸੀਆ ਆਪਣੇ ਬੂਟਾਂ ‘ਚ ਲੁਕਾ ਕੇ ਜੇਲ੍ਹ ‘ਚ ਕੈਦੀਆਂ ਨੂੰ ਦਿੰਦਾ ਸੀ ਤੰਬਾਕੂ…ਫੜਿਆ ਗਿਆ….!

ਪੁਲਸੀਆ ਆਪਣੇ ਬੂਟਾਂ 'ਚ ਲੁਕਾ ਕੇ ਜੇਲ੍ਹ 'ਚ ਕੈਦੀਆਂ ਨੂੰ ਦਿੰਦਾ ਸੀ ਤੰਬਾਕੂ…ਫੜਿਆ ਗਿਆ….!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend