Gee 98News

ਪੁਲਸੀਆ ਆਪਣੇ ਬੂਟਾਂ ‘ਚ ਲੁਕਾ ਕੇ ਜੇਲ੍ਹ ‘ਚ ਕੈਦੀਆਂ ਨੂੰ ਦਿੰਦਾ ਸੀ ਤੰਬਾਕੂ…ਫੜਿਆ ਗਿਆ….!

ਚੰਡੀਗੜ੍ਹ,28 ਅਪ੍ਰੈਲ, Gee98 news service
ਪੰਜਾਬ ਪੁਲਿਸ ਦੇ ਕਮਾਂਡੋ ਜਵਾਨ ਨੂੰ ਜੇਲ੍ਹ ਪ੍ਰਸ਼ਾਸਨ ਨੇ ਇਤਰਾਜ਼ਯੋਗ ਵਸਤੂਆਂ ਅੰਦਰ ਪਹੁੰਚਾਉਣ ਦੇ ਦੋਸ਼ ‘ਚ ਰੰਗੇ ਹੱਥੀਂ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਦੋਸ਼ੀ ਕਮਾਂਡੋ ਜੇਲ੍ਹ ਦੇ ਹਾਈ ਸਿਕਓਰਿਟੀ ਜ਼ੋਨ ‘ਚ ਡਿਊਟੀ ‘ਤੇ ਸੀ, ਜਿੱਥੇ ਉਹ ਬੰਦੀਆਂ ਨੂੰ ਪਾਬੰਦੀਸ਼ੁਦਾ ਚੀਜ਼ਾਂ ਪਹੁੰਚਾਉਂਦਾ ਰਹਿੰਦਾ ਸੀ। ਫਿਰੋਜ਼ਪੁਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਪੁਲਿਸ ਦੇ ਕਮਾਂਡੋ ਹੌਲਦਾਰ ਲਖਵੀਰ ਸਿੰਘ ਹਾਈ ਸਿਕਓਰਿਟੀ ਜ਼ੋਨ ‘ਚ ਡਿਊਟੀ ‘ਤੇ ਜਾਣ ਸਮੇਂ ਗੁਪਤ ਤੌਰ ‘ਤੇ ਪਾਬੰਦੀਸ਼ੁਦਾ ਸਾਮਾਨ ਆਪਣੇ ਨਾਲ ਲੈ ਕੇ ਜਾਂਦਾ ਹੈ। ਬੀਤੇ ਦਿਨ ਜਦੋਂ ਉਹ ਡਿਊਟੀ ‘ਤੇ ਆਇਆ ਤਾਂ ਤਲਾਸ਼ੀ ਦੌਰਾਨ ਉਸ ਦੇ ਬੂਟਾਂ ‘ਚ ਛੁਪਾ ਕੇ ਰੱਖੇ ਤੰਬਾਕੂ ਦੇ 2 ਪੈਕੇਟ ਬਰਾਮਦ ਹੋਏ। ਦੋਸ਼ੀ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਖ਼ਿਲਾਫ਼ ਜੇਲ੍ਹ ਐਕਟ ਦੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਚਿਤਾਵਨੀ ਦੇ ਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

error: Content is protected !!