Skip to main content

Gee 98News

ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਅੱਜ ਚੁੱਕਣਗੇ ਝਾੜੂ

ਬਰਨਾਲਾ,1 ਮਈ, ਨਿਰਮਲ ਸਿੰਘ ਪੰਡੋਰੀ
-ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅੱਜ ਝਾੜੂ ਚੁੱਕਣਗੇ। ਭਰੋਸੇਯੋਗ ਸੂਤਰਾਂ ਅਨੁਸਾਰ ਗੋਲਡੀ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਉਚੇਚੇ ਤੌਰ ‘ਤੇ ਮੌਜੂਦ ਰਹਿਣਗੇ। ਦੱਸ ਦੇਈਏ ਕਿ ਦਲਬੀਰ ਸਿੰਘ ਗੋਲਡੀ ਨੇ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਨਾ ਮਿਲਣ ਕਰਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਗੋਲਡੀ ਨੂੰ ਮਨਾਉਣ ਉਹਨਾਂ ਦੇ ਘਰ ਵੀ ਗਏ ਸਨ ਜਿੱਥੇ ਗੋਲਡੀ ਨੇ ਨਾਲ ਚੱਲਣ ਦਾ ਭਰੋਸਾ ਵੀ ਦਿੱਤਾ ਪ੍ਰੰਤੂ ਟਿਕਟ ਨਾ ਮਿਲਣ ਦੀ ਨਾਰਾਜਗੀ ਗੋਲਡੀ ਦੀ ਸਿਆਸੀ ਸੂਝ ਤੇ ਭਾਰੀ ਪੈ ਗਈ।

error: Content is protected !!