Gee 98News

ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੈਡਮ ਪਦਮਨੀ ਹੋਏ ਸੇਵਾ ਮੁਕਤ, ਸਟਾਫ ਨੇ ਦਿੱਤੀ ਸ਼ਾਨਦਾਰ ਪਾਰਟੀ

ਬਰਨਾਲਾ, 1 ਮਈ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਦੇ ਜਿਲ੍ਹੇ ਸਿੱਖਿਆ ਅਫਸਰ ਸੈਕੈਂਡਰੀ ਮੈਡਮ ਪਦਮਨੀ ਸਿੱਖਿਆ ਵਿਭਾਗ ਵਿੱਚ 35 ਸਾਲ ਤੱਕ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਗਏ ਹਨ। ਮੈਡਮ ਪਦਮਨੀ ਦੀ ਸੇਵਾ ਮੁਕਤੀ ਤੇ ਡੀਈਓ ਐਲੀਮੈਂਟਰੀ ਸ੍ਰੀਮਤੀ ਇੰਦੂ ਸਿਮਕ ਦੀ ਅਗਵਾਈ ਹੇਠ ਸਮੁੱਚੇ ਸਟਾਫ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡੀਈਓ ਇੰਦੂ ਸਿਮਕ, ਡਿਪਟੀ ਡੀਈਓ (ਸੈ.ਸਿ) ਬਰਜਿੰਦਰ ਪਾਲ ਸਿੰਘ, ਡਿਪਟੀ ਡੀਈਓ (ਐਲੀਮੈਂਟਰੀ) ਮੈਡਮ ਵਸੁੰਧਰਾ ਕਪਿਲਾ, ਡਿਪਟੀ ਡੀਈਓ ਬਠਿੰਡਾ ਇਕਬਾਲ ਸਿੰਘ, ਪ੍ਰਿੰਸੀਪਲ ਸੰਜੇ ਸਿੰਗਲਾ, ਪ੍ਰਿੰਸੀਪਲ ਹਰੀਸ਼ ਬਾਂਸਲ, ਬੀਐਨਓ ਸੁਰੇਸ਼ਟਾ ਸ਼ਰਮਾ, ਸਟੈਨੋ ਮਨਜੀਤ ਕੌਰ, ਐਲਏ ਮਨਪਾਲ ਸਿੰਘ, ਸੀਨੀਅਰ ਸਹਾਇਕ ਰਵਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਡੀਈਓ ਮੈਡਮ ਪਦਮਨੀ ਨਾਲ ਬਿਤਾਏ ਪਲਾਂ ਅਤੇ ਉਹਨਾਂ ਦੀ ਦਰਿਆਦਿਲੀ, ਇਮਾਨਦਾਰੀ ਅਤੇ ਕੁਸ਼ਲ ਪ੍ਰਬੰਧਕ ਦੇ ਗੁਣਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।‌ ਜ਼ਿਲਾ ਸਿੱਖਿਆ ਅਧਿਕਾਰੀ ਮੈਡਮ ਪਦਮਨੀ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਉਹਨਾਂ ਦੀ ਪਹਿਲੀ ਜੁਆਇਨਿੰਗ 1989 ਵਿੱਚ ਬਤੌਰ ਗਣਿਤ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੋਗਾ ਜ਼ਿਲ੍ਹਾ ਮਾਨਸਾ ਵਿਖੇ ਹੋਈ ਅਤੇ ਫਿਰ ਵੱਖ-ਵੱਖ ਸਕੂਲਾਂ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਹੋਏ ਅੱਜ ਜਿਲ੍ਹਾ ਬਰਨਾਲਾ ਤੋਂ ਬਤੌਰ ਡੀਈਓ (ਸੈਕੰਡਰੀ ਸਿੱਖਿਆ) ਰਿਟਾਇਰ ਹੋ ਰਹੇ ਹਨ। ਉਹਨਾਂ ਨੇ ਨਿੱਘੀ ਵਿਦਾਇਗੀ ਪਾਰਟੀ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸਮਾਜ ਸੇਵੀ ਕੰਮਾਂ ਪ੍ਰਤੀ ਹਮੇਸ਼ਾ ਸਮਰਪਿਤ ਰਹਿਣਗੇ। ਇਸ ਮੌਕੇ ਮਾਇਆ ਸਿੰਗਲਾ, ਨਰਿੰਦਰ ਸਿੰਗਲਾ, ਨਿਪੁੰਨ ਸਿੰਗਲਾ, ਨਮਨ ਸਿੰਗਲਾ, ਨਮਰਤਾ ਸਿੰਗਲਾ, ਅਮਾਇਰਾ ਸਿੰਗਲਾ, ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ, ਡੀਐਸਐਮ ਰਾਜੇਸ਼ ਕੁਮਾਰ ਗੋਇਲ, ਰੇਸ਼ਮ ਸਿੰਘ, ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਐਲੀਮੈਂਟਰੀ ਦਾ ਸਮੁੱਚਾ ਸਟਾਫ਼, ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਸਾਹਿਬਾਨ ਹਾਜ਼ਿਰ ਰਹੇ।

error: Content is protected !!