Gee 98News

ਚੰਡੀਗੜ੍ਹ,2 ਮਈ, Gee98 news service
-ਇੱਕ ਪੀਆਰਟੀਸੀ ਦੀ ਬੱਸ ਅਤੇ ਟਰਾਲੇ ਦੀ ਸਿੱਧੀ ਟੱਕਰ ਵਿੱਚ ਬੱਸ ਵਿੱਚ ਸਵਾਰ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਹ ਸੜਕ ਹਾਦਸਾ ਵੀਰਵਾਰ ਸਵੇਰੇ ਸਮਾਣਾ ਨੇੜੇ ਹੋਇਆ। ਪੀਆਰਟੀਸੀ ਦੀ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ ਜਦ ਸਮਾਣਾ ਦੇ ਬੱਸ ਸਟੈਂਡ ਤੋਂ ਬੱਸ ਸਵੇਰੇ ਸੱਤ ਕੁ ਵਜੇ ਅੱਗੇ ਚੱਲੀ ਤਾਂ ਪਿੰਡ ਬਦਨਪੁਰ ਨੇੜੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਬੱਸ ਵਿੱਚ ਸਿੱਧੀ ਟੱਕਰ ਮਾਰੀ। ਇਸ ਘਟਨਾ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਸਖਤ ਜ਼ਖਮੀ ਹੋਈਆਂ ਜਿਨਾਂ ਨੂੰ ਲੋਕਾਂ ਨੇ ਸਮਾਣਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਜਦਕਿ ਡਰਾਈਵਰ ਦੀ ਹਾਲਤ ਵੀ ਗੰਭੀਰ ਹੈ ਜਿਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਲੋਕਾਂ ਨੇ ਸਮਾਣਾ ਤੋਂ ਰਾਮਨਗਰ ਤੱਕ ਇਹ ਸੜਕ ਚੌੜੀ ਕਰਨ ਦੀ ਕਈ ਵਾਰ ਮੰਗ ਕੀਤੀ ਹੈ ਜਿੱਥੋਂ ਟਿੱਪਰ ਅਤੇ ਟਰਾਲੇ ਅਕਸਰ ਲੰਘਦੇ ਹਨ ਜਿਸ ਕਾਰਨ ਕਈ ਵਾਰੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ।

Leave a Reply

Your email address will not be published. Required fields are marked *

error: Content is protected !!