Skip to main content

Gee 98News

…ਤੇ ਹੁਣ ਇੱਕ ਹੋਰ ਕਰੋਨਾ ਦਾ ਟੀਕਾ ਬਣਾਉਣ ਵਾਲੀ ਕੰਪਨੀ ਨੇ ਕੀਤਾ ਵੱਡਾ ਦਾਅਵਾ… ਪੜ੍ਹੋ ਖ਼ਬਰ

ਚੰਡੀਗੜ੍ਹ,3 ਮਈ, Gee98 news service
-ਕਰੋਨਾ ਵੈਕਸੀਨ ਕੋਵੀਸੀਲਡ ਸਬੰਧੀ ਚਰਚਾ ਦੇ ਦੌਰਾਨ ਭਾਰਤ ਵਿੱਚ ਨਿਰਮਾਣਸ਼ੁਦਾ “ਕੋਵੈਕਸੀਨ” ( covaxin) ਦੀ ਕੰਪਨੀ ਨੇ ਵੱਡਾ ਦਾਅਵਾ ਕੀਤਾ ਹੈ। ਭਾਰਤ ਬਾਇਓਟੈਕ, ਜਿਸਨੇ ਕੋਵੈਕਸੀਨ ਦਾ ਨਿਰਮਾਣ ਕੀਤਾ ਹੈ, ਦਾ ਦਾਅਵਾ ਹੈ ਕਿ ਉਹਨਾਂ ਦੇ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਕੋਵੀਸੀਲਡ ਦੀ ਵਰਤੋਂ ‘ਤੇ ਸਵਾਲ ਉੱਠਣ ਤੋਂ ਬਾਅਦ ਕੋਵੈਕਸੀਨ ਦੀ ਕੰਪਨੀ ਦਾ ਇਹ ਵੱਡਾ ਦਾਅਵਾ ਸਾਹਮਣੇ ਆਇਆ ਹੈ। ਭਾਰਤ ਬਾਇਓਟੈਕ ਨੇ ਕਿਹਾ ਕਿ ਸੁਰੱਖਿਆ ਸਾਡੇ ਲਈ ਸਭ ਤੋਂ ਪਹਿਲਾਂ ਆਉਂਦੀ ਹੈ। ਕੰਪਨੀ ਨੇ ਕਿਹਾ ਕਿ ਕੋਵੈਕਸੀਨ ਸਾਡੀ ਇਕਲੌਤੀ ਵੈਕਸੀਨ ਹੈ ਜਿਸਦਾ ਭਾਰਤ ਵਿੱਚ ਟੈਸਟ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਕਰੋਨਾ ਦੀ ਦਵਾਈ ਕੋਵੀਸੀਲਡ ਲਗਵਾਉਣ ਵਾਲਿਆਂ ਵਿੱਚ ਹਾਰਟ ਅਟੈਕ ਸਮੇਤ ਹੋਰ ਬਿਮਾਰੀਆਂ ਦੇ ਲੱਛਣਾਂ ਸਬੰਧੀ ਚਰਚਾ ਤੋਂ ਬਾਅਦ ਲੋਕ ਡਰੇ ਹੋਏ ਹਨ। ਹੁਣ ਭਾਰਤ ਬਾਇਓਟੈਕ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਦੀ ਕਰੋਨਾ ਦਵਾਈ ਕੋਵੈਕਸੀਨ ਲਗਵਾਉਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ‌

error: Content is protected !!