Skip to main content

Gee 98News

ਭਗਵੰਤ ਮਾਨ ਨੇ ਲੋਕਾਂ ਦੀ ਕਚਹਿਰੀ ਵਿੱਚ ਖੜ ਕੇ ਪਲਟਿਆ ਆਪਣੇ ਮੰਤਰੀ ਦਾ ਫੈਸਲਾ

ਚੰਡੀਗੜ੍ਹ,10 ਮਈ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਇੱਕ ਸੀਨੀਅਰ ਮੰਤਰੀ ਦਾ ਫੈਸਲਾ ਬਦਲ ਦਿੱਤਾ ਹੈ। ਭਗਵੰਤ ਮਾਨ ਨੇ ਕੁਲਦੀਪ ਸਿੰਘ ਧਾਲੀਵਾਲ ਦੇ ਇੱਕ ਫੈਸਲੇ ਨੂੰ ਸ਼ਰੇਆਮ ਪਲਟ ਦਿੱਤਾ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਫੈਸਲਾ ਲੋਕਾਂ ਦੀ ਕਚਹਿਰੀ ਵਿੱਚ ਕੀਤਾ ਸੀ ਅਤੇ ਹੁਣ ਭਗਵੰਤ ਮਾਨ ਨੇ ਵੀ ਲੋਕਾਂ ਦੀ ਕਚਹਿਰੀ ਵਿੱਚ ਹੀ ਮੰਤਰੀ ਦਾ ਫੈਸਲਾ ਬਦਲ ਦਿੱਤਾ ਹੈ। ਦਰਅਸਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੁਝ ਮਹੀਨੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਬਾਦਲ ਪਰਿਵਾਰ ਦੇ ਸੁਖ ਵਿਲਾਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਿਰਾਏ ‘ਤੇ ਦੇਵੇਗੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਸੁਖ ਵਿਲਾਸ ਨੂੰ ਕਿਰਾਏ ‘ਤੇ ਨਹੀਂ ਦੇਵੇਗੀ ਸਗੋਂ ਉੱਥੇ ਇੱਕ ਸਕੂਲ ਖੋਲਿਆ ਜਾਵੇਗਾ। ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੇ ਸੁੱਖ ਵਿਲਾਸ ਵਿੱਚ ਖੋਲੇ ਜਾਣ ਵਾਲੇ ਸਕੂਲ ਸਬੰਧੀ ਇੱਕ ਨਾਅਰਾ “ਦੁਨੀਆਂ ਦਾ ਪਹਿਲਾ ਸਕੂਲ,ਜਿੱਥੇ ਹਰੇਕ ਕਮਰੇ ਨਾਲ ਇੱਕ ਪੂਲ” ਵੀ ਜਾਰੀ ਕਰ ਦਿੱਤਾ ਹੈ।

error: Content is protected !!