ਬਰਨਾਲਾ ,11 ਸਤੰਬਰ (ਨਿਰਮਲ ਸਿੰਘ ਪੰਡੋਰੀ) : ਸਿਵਲ ਸਰਜਨ ਬਰਨਾਲਾ ਦੇ ਦਿਸ਼ਾਂ-ਨਿਰਦੇਸ਼ ਅਤੇ ਐਸਐਮਓ ਮਹਿਲ ਕਲਾਂ ਦੀ ਅਗਵਾਈ ਹੇਠ ਸਬ-ਸੈਂਟਰ ਪੰਡੋਰੀ ਵਿਖੇ ‘ਪੋਸ਼ਣ ਮਾਹ’ ਦੌਰਾਨ ਪਿੰਡ ਦੀਆਂ ਔਰਤਾਂ ਨੂੰ ਯੋਗ ਆਸਨ ਸਿਖਾਏ ਗਏ। ਇਸ ਮੌਕੇ ਰਜਨੀ ਰਾਣੀ, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੇ ਪਿੰਡ ਦੀਆਂ ਔਰਤਾਂ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਅਜਿਹੇ ਯੋਗ ਆਸਨ ਦੱਸੇ ਜਿਨਾਂ ਨਾਲ ਨਾਰਮਲ ਡਿਲਵਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਕਸਰਤ ਪੁਆਇੰਟ ਵੀ ਦੱਸੇ ਗਏ ਜਿਹੜੇ ਮਾਂ ਅਤੇ ਬੱਚੇ ਲਈ ਫਾਇਦੇਮੰਦ ਹਨ। ਪਿੰਡ ਦੀਆ ਔਰਤਾਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ ਗਿਆ। ਸਬ-ਸੈਂਟਰ ਦੀ ਇੰਚਾਰਜ ਰਜਨੀ ਰਾਣੀ ਨੇ ਕਿਹਾ ਕਿ ਯੋਗ ਆਸਨ ਸਾਡੀ ਤੰਦਰੁਸਤੀ ਲਈ ਬਹੁਤ ਸਹਾਈ ਹਨ, ਬਹੁਤੇ ਯੋਗ ਆਸਨ ਅਜਿਹੇ ਹਨ ਜੋ ਕਿਸੇ ਵੀ ਉਮਰ ਦਾ ਵਿਅਕਤੀ ਸੌਖੇ ਤਰੀਕੇ ਨਾਲ ਕਰ ਸਕਦਾ ਹੈ।