Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇੱਕ ਹੋਰ ਸਰਕਾਰੀ ਹਸਪਤਾਲ ਦੀ ਬਿਜਲੀ ਰਹੀ ਸਵਾ ਘੰਟਾ ਬੰਦ…ਸਿਹਤ ਖੇਤਰ ‘ਚ ਸੁਧਾਰ ਦੇ ਦਾਅਵੇ ਖੋਖਲੇ

Nirmal Pandori by Nirmal Pandori
01/27/2025
in ਸਿਹਤ, ਪੰਜਾਬ
Reading Time: 1 min read
A A
0
ਇੱਕ ਹੋਰ ਸਰਕਾਰੀ ਹਸਪਤਾਲ ਦੀ ਬਿਜਲੀ ਰਹੀ ਸਵਾ ਘੰਟਾ ਬੰਦ…ਸਿਹਤ ਖੇਤਰ ‘ਚ ਸੁਧਾਰ ਦੇ ਦਾਅਵੇ ਖੋਖਲੇ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,27 ਜਨਵਰੀ, Gee98 News service

-ਅਕਸਰ ਇਹ ਚਰਚਾ ਹੁੰਦੀ ਹੈ ਕਿ ਲੋਕ ਸਰਕਾਰੀ ਹਸਪਤਾਲਾਂ ਦੀ ਬਜਾਏ ਇਲਾਜ ਮਹਿੰਗਾ ਹੋਣ ਦੇ ਬਾਵਜੂਦ ਵੀ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਨੂੰ ਪਹਿਲ ਦਿੰਦੇ ਹਨ। ਦਰਅਸਲ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਕੁਝ ਕਮੀਆਂ ਹੀ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ‘ਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਕਰਦੀਆਂ ਹਨ। ਪੰਜਾਬ ਦੀਆਂ ਸਿਹਤ ਸੇਵਾਵਾਂ ਨਾਲ ਸੰਬੰਧਿਤ ਪਿਛਲੇ ਦਿਨੀ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਨੇ ਸਰਕਾਰ ਦੀ ਸਿਹਤ ਦੇ ਖੇਤਰ ਵਿੱਚ ਸੰਜੀਦਗੀ ਨੂੰ ਲਾਪਰਵਾਹੀ ਦੇ ਮੈਦਾਨ ਵਿੱਚ ਖੜਾ ਕਰ ਦਿੱਤਾ ਹੈ।‌ ਪਟਿਆਲਾ ਦੇ ਵੱਡੇ ਰਜਿੰਦਰਾ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਦੀ ਘਟਨਾ ਨੇ ਅਜੇ ਪੰਜਾਬ ਸਰਕਾਰ ਦਾ ਖਹਿੜਾ ਨਹੀਂ ਛੱਡਿਆ ਦੂਜੇ ਪਾਸੇ ਪੰਜਾਬ ਦੇ ਇੱਕ ਹੋਰ ਵੱਡੇ ਸਿਵਿਲ ਹਸਪਤਾਲ ਵਿੱਚ ਲੱਗਭੱਗ ਸਵਾ ਘੰਟਾ ਬਿਜਲੀ ਬੰਦ ਰਹਿਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੌਰਾਨ ਮਰੀਜ਼ਾਂ ਤੇ ਵਾਰਿਸਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਗੁਰਦਾਸਪੁਰ ਦੇ ਵੱਡੇ ਸਰਕਾਰੀ ਹਸਪਤਾਲ ਵਿੱਚ ਐਤਵਾਰ ਦੇਰ ਸ਼ਾਮ ਲੱਗਭੱਗ ਸਵਾ ਘੰਟਾ ਬਿਜਲੀ ਬੰਦ ਰਹੀ, ਜਿਸ ਦੌਰਾਨ ਮਰੀਜ਼ਾਂ ਅਤੇ ਉਨਾਂ ਦੇ ਵਾਰਿਸਾਂ ਦੀ ਜਾਨ ਕੁੜਿੱਕੀ ਵਿੱਚ ਫਸੀ ਰਹੀ ਅਤੇ ਸਟਾਫ਼ ਵੀ ਹਨੇਰੇ ‘ਚ ਹੀ ਘੁੰਮਦਾ ਰਿਹਾ। ਇਸ ਸਵਾ ਘੰਟੇ ਦੌਰਾਨ ਬੱਚਿਆਂ ਦੇ ਵਾਰਡ ਵਿੱਚ ਵੀ ਮਸ਼ੀਨਾਂ ਬੰਦ ਰਹੀਆਂ ਜਿਸ ਕਰਕੇ ਬੱਚਿਆਂ ਨੂੰ ਠੰਡ ਦੇ ਮੌਸਮ ਵਿੱਚ ਵੀ ਨਗਨ ਅਵਸਥਾ ਵਿੱਚ ਹੀ ਰੱਖਿਆ ਗਿਆ। ਇਸ ਦੌਰਾਨ ਬੱਚਿਆਂ ਦੇ ਵਾਰਿਸਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣਿਆ ਰਿਹਾ, ਮਾਪਿਆਂ ਦਾ ਕਹਿਣਾ ਹੈ ਕਿ ਬਿਜਲੀ ਬੰਦ ਹੋਣ ਕਾਰਨ ਉਹਨਾਂ ਦੇ ਨਵਜੰਮੇ ਬੱਚਿਆਂ ਨੂੰ ਮਸ਼ੀਨਾਂ ਬੰਦ ਹੋਣ ਕਾਰਨ ਠੰਡ ਦੇ ਵਿੱਚ ਹੀ ਪਏ ਰਹਿਣਾ ਪਿਆ ਜਿਸ ਕਾਰਨ ਕੋਈ ਵੀ ਅਨਹੋਨੀ ਘਟਨਾ ਵਾਪਰ ਸਕਦੀ ਸੀ ਪਰੰਤੂ ਦੂਜੇ ਪਾਸੇ ਹਸਪਤਾਲ ਪ੍ਰਬੰਧਨ ਵੱਲੋਂ ਬਿਜਲੀ ਬੰਦ ਹੋਣ ਜਾਂ ਆਉਣ ਸਬੰਧੀ ਮਰੀਜਾਂ ਨੂੰ ਦੇ ਵਾਰਿਸਾਂ ਨੂੰ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਸੀ। ‌ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਸੂਬੇ ‘ਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਹੈ ਪ੍ਰੰਤੂ ਇਹਨਾਂ ਦੋਵੇਂ ਖੇਤਰਾਂ ਵਿੱਚ ਹੀ ਕਿਸੇ ਪਾਸੇ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਦੱਸ ਦੇਈਏ ਕਿ ਪਿਛਲੇ ਦਿਨੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਤੋਂ ਬਾਅਦ ਇੱਕ ਡਾਕਟਰ ਨੇ ਵੀਡੀਓ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਸਰਕਾਰ ‌ ਸਿਹਤ ਸੇਵਾਵਾਂ ਦੇ ਖੇਤਰ ‘ਚ ਲਾਪਰਵਾਹੀ ਦੇ ਕਟਹਿਰੇ ਵਿੱਚ ਖੜੀ ਨਜ਼ਰ ਆਈ ਪ੍ਰੰਤੂ ਫਿਰ ਵੀ ਸੰਬੰਧਿਤ ਮੰਤਰੀ ਨੇ ਇਸ ਘਟਨਾ ਨੂੰ ਆਮ ਜਿਹੀ ਗੱਲ ਦੱਸਦੇ ਹੋਏ ਪੱਲਾ ਝਾੜ ਲਿਆ ਸੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

05/18/2026
ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

05/16/2026
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#sgpc#hsgpc#simranjitsinghmann
Previous Post

ਘਿਨਾਉਣੀ ਵਾਰਦਾਤ…ਡਾਕਟਰ ਅੰਬੇਡਕਰ ਦੀ ਮੂਰਤੀ ‘ਤੇ ਪੌੜੀ ਲਗਾ ਕੇ ਚੜਿਆ…ਹਥੌੜੇ ਨਾਲ ਭੰਨਣ ਦੀ ਕੀਤੀ ਕੋਸ਼ਿਸ਼

Next Post

VERY BAD NEWS…11ਵੀਂ ਦੀ ਵਿਦਿਆਰਥਣ ਨੂੰ ਕਲਾਸ ਵਿੱਚ ਸ਼ੁਰੂ ਹੋਇਆ ਮਾਂਹਵਾਰੀ ਚੱਕਰ…ਪ੍ਰਿੰਸੀਪਲ ਨੇ ਸੈਨੇਟਰੀ ਪੈਡ ਦੇਣ ਦੀ ਬਜਾਏ ਦਿੱਤੀ ਸਜ਼ਾ

Nirmal Pandori

Nirmal Pandori

Related Posts

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ
ਪੰਜਾਬ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

by Nirmal Pandori
05/18/2026
ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ
ਪੰਜਾਬ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

by Nirmal Pandori
05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

by Nirmal Pandori
05/16/2026
ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ
ਪੰਜਾਬ

ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

by Nirmal Pandori
05/16/2026
17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ
ਪੰਜਾਬ

17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ

by Nirmal Pandori
05/16/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
Load More
Next Post
VERY BAD NEWS…11ਵੀਂ ਦੀ ਵਿਦਿਆਰਥਣ ਨੂੰ ਕਲਾਸ ਵਿੱਚ ਸ਼ੁਰੂ ਹੋਇਆ ਮਾਂਹਵਾਰੀ ਚੱਕਰ…ਪ੍ਰਿੰਸੀਪਲ ਨੇ ਸੈਨੇਟਰੀ ਪੈਡ ਦੇਣ ਦੀ ਬਜਾਏ ਦਿੱਤੀ ਸਜ਼ਾ

VERY BAD NEWS…11ਵੀਂ ਦੀ ਵਿਦਿਆਰਥਣ ਨੂੰ ਕਲਾਸ ਵਿੱਚ ਸ਼ੁਰੂ ਹੋਇਆ ਮਾਂਹਵਾਰੀ ਚੱਕਰ…ਪ੍ਰਿੰਸੀਪਲ ਨੇ ਸੈਨੇਟਰੀ ਪੈਡ ਦੇਣ ਦੀ ਬਜਾਏ ਦਿੱਤੀ ਸਜ਼ਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend