Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੋਰੋਨਾ ਕਾਰਨ ਭਰ ਨਾ ਸਕਿਆ ਲੋਨ, ਕੰਪਨੀ ਨੇ ਕੀਤੀ ਸੋਸ਼ਲ ਮੀਡੀਆ ’ਤੇ ਬਦਨਾਮੀ

Nirmal Pandori by Nirmal Pandori
09/11/2021
in ਪੰਜਾਬ
Reading Time: 1 min read
A A
0
ਕੋਰੋਨਾ ਕਾਰਨ ਭਰ ਨਾ ਸਕਿਆ ਲੋਨ, ਕੰਪਨੀ ਨੇ ਕੀਤੀ ਸੋਸ਼ਲ ਮੀਡੀਆ ’ਤੇ ਬਦਨਾਮੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਲੋਨ ਦੀ ਰਿਕਰਵੀ ਲਈ ਰਿਸ਼ਤੇਦਾਰਾਂ/ਮਿੱਤਰਾਂ ਨੂੰ ਕੀਤੇ ਮੈਸੇਜ
-ਪੀੜਤ ਨੇ ਕੰਪਨੀ ਖ਼ਿਲਾਫ਼ ਐਸਐਸਪੀ ਤੋਂ ਕੀਤੀ ਕਾਰਵਾਈ ਮੰਗ
ਬਰਨਾਲਾ ,11 ਸਤੰਬਰ (ਨਿਰਮਲ ਸਿੰਘ ਪੰਡੋਰੀ) : ਕੋਰੋਨਾ ਮਹਾਂਮਾਰੀ ਨੇ ਸਾਰੇ ਕਾਰੋਬਾਰਾਂ ਉੱਪਰ ਗਹਿਰਾ ਅਸਰ ਪਾਇਆ ਹੈ। ਕੋਰੋਨਾ ਕਾਰਨ ਜਿੱਥੇ ਹਰ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ ਉੱਥੇ ਮੱਧ ਵਰਗੀ ਪਰਿਵਾਰਾਂ , ਛੋਟੇ ਦੁਕਾਨਦਾਰਾਂ ਅਤੇ ਮਜ਼ਦੂਰ ਵਰਗ ਨੂੰ ਜ਼ਿਆਦਾ ਮਾਰ ਝੱਲਣੀ ਪਈ ਹੈ। ਮਜ਼ਦੂਰੀ ,ਦੁਕਾਨਦਾਰੀ ਬੰਦ ਹੋਣ ਕਾਰਨ ਮੱਧ ਵਰਗੀ ਲੋਕਾਂ ਦੀਆਂ ਪਰਿਵਾਰਕ ਲੋੜਾਂ ਵੀ ਕੋਰੋਨਾ ਕਾਰਨ ਪ੍ਰਭਾਵਿਤ ਹੋਈਆਂ ਜਿਸ ਕਾਰਨ ਕੁਝ ਪਰਿਵਾਰਾਂ ਵੱਲੋਂ ਬੈਂਕਾਂ ਅਤੇ ਫਾਈਨੈਂਸ ਕੰਪਨੀਆਂ ਤੋਂ ਘਰੇਲੂ/ਕਾਰੋਬਾਰ ਲਈ ਲਏ ਲੋਨ ਦੀਆਂ ਕਿਸ਼ਤਾਂ ਵੀ ਨਾ ਭਰੀਆਂ ਗਈਆਂ। ਵੈਸੇ ਤਾਂ ਸਰਕਾਰ ਵੱਲੋਂ ਬੈਂਕਾਂ ਅਤੇ ਫਾਈਨੈਂਸ ਕੰਪਨੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕੋਵਿਡ-19 ਦੌਰਾਨ ਸਾਰੇ ਲੋਨਾਂ ਦੀ ਰਿਕਵਰੀ ਰੋਕ ਦਿੱਤੀ ਜਾਵੇ ਅਤੇ ਕੋਵਿਡ -19 ਸਮੇਂ ਦਾ ਵਿਆਜ਼/ਜ਼ੁਰਮਾਨਾ ਵਸੂਲ ਨਾ ਕੀਤਾ ਜਾਵੇ ਫਿਰ ਵੀ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾੳਂੁਦੇ ਹੋਏ ਕੁਝ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਵੱਲੋਂ ਆਪਣੇ ਲੋਨ ਲੈਣ ਵਾਲੇ ਲਾਭਪਾਤਰੀਆਂ ਨੂੰ ਜਿੱਥੇ ਕਿਸ਼ਤਾਂ ਭਰਨ ਲਈ ਮਜ਼ਬੂਰ ਕੀਤਾ ਗਿਆ ਉੱਥੇ ਕਿਸ਼ਤਾਂ ਨਾ ਭਰ ਸਕਣ ਵਾਲੇ ਲਾਭਪਾਤਰੀਆਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਗਿਆ। ਅਜਿਹੀ ਇੱਕ ਮਿਸਾਲ ਬਰਨਾਲਾ ਦੇ ਰਾਮਬਾਗ ਰੋਡ ’ਤੇ ਇੱਕ ਫਾਈਨੈਂਸ ਕੰਪਨੀ ਕੈਪੀਟਲ ਟਰੱਸਟ ਇੰਡੀਆ ਲਿਮਟਿਡ ਨਾਲ ਸੰਬੰਧਿਤ ਸਾਹਮਣੇ ਆਈ ਹੈ, ਜਿੱਥੋਂ ਲੋਨ ਲੈਣ ਵਾਲੇ ਇੱਕ ਲਾਭਪਾਤਰੀ ਨੇ ਉਕਤ ਕੰਪਨੀ ਵੱਲੋਂ ਉਸ ਦੀ ਸੋਸ਼ਲ ਮੀਡੀਆ ’ਤੇ ਬਦਨਾਮੀ ਕਰਨ ਦੀ ਕਹਾਣੀ ਦੱਸੀ। ਉਕਤ ਕੰਪਨੀ ਦੇ ਪੀੜਤ ਸਰਬਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਕੋਲ ਰੈਡੀਮੇਡ ਕੱਪੜਿਆਂ ਦੀ ਫੜੀ ਲਗਾਉਂਦਾ ਹੈ। ਅਗਸਤ 2019 ਵਿੱਚ ਉਸ ਕੋਲ ਉਕਤ ਕੰਪਨੀ ਦੇ ਕੁਝ ਮੁਲਾਜ਼ਮ ਆਏ ਉਸ ਨੂੰ ਕੰਪਨੀ ਤੋਂ ਲੋਨ ਲੈਣ ਲਈ ਪ੍ਰੇਰਿਤ ਕੀਤਾ। ਕੰਪਨੀ ਮੁਲਾਜ਼ਮਾਂ ਦੀਆਂ ਗੱਲਾਂ ਵਿੱਚ ਆ ਕੇ ਮੈਂ ਲੋਨ ਲੈਣ ਲਈ ਤਿਆਰ ਹੋ ਗਿਆ ਜਿਸ ਤੋਂ ਬਾਅਦ ਕੰਪਨੀ ਮੁਲਾਜ਼ਮਾਂ ਨੇ ਮੇਰੇ ਤੋਂ ਕੁਝ ਅਸ਼ਟਾਮ, ਖਾਲੀ ਫਾਰਮ, ਖਾਲੀ ਕਾਗਜਾਤ ਉੱਪਰ ਦਸਤਖ਼ਤ ਕਰਵਾ ਲਏ ਅਤੇ ਖਾਲੀ ਚੱੈਕ ਵੀ ਲੈ ਲਏ । ਸਰਬਜੀਤ ਸਿੰਘ ਨੇ ਦੱਸਿਆ ਕਿ ਸਾਲ 2020 ’ਚ ਕੋਰੋਨਾ ਕਾਰਨ ਕੰਮ ਕਾਰ ਠੱਪ ਹੋ ਗਿਆ ਜਿਸ ਕਾਰਨ ਉਹ ਲੋਨ ਦੀਆਂ ਕਿਸ਼ਤਾਂ ਨਾਲ ਭਰ ਸਕਿਆ। ਕੰਪਨੀ ਮੁਲਾਜ਼ਮਾਂ ਨੇ ਉਸ ਦੇ ਘਰ ਆ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂੁ ਕਰ ਦਿੱਤਾ। ਫਿਰ ਇਨਾਂ ਮੁਲਾਜ਼ਮਾਂ ਨੇ ਇੱਕ ਸਾਜ਼ਿਸ ਅਧੀਨ ਮੇਰਾ ਇੱਕ ਹੋਰ 25 ਹਜ਼ਾਰ ਰੁਪਏ ਦਾ ਲੋਨ ਪਾਸ ਕਰਕੇ ਪੁਰਾਣੇ ਲੋਨ ਦੀਆਂ ਬਕਾਇਆ ਕਿਸ਼ਤਾਂ ਕੱਟ ਲਈਆਂ ਅਤੇ 8 ਕੁ ਹਜ਼ਾਰ ਰੁਪਏ ਮੇਰੇ ਖਾਤੇ ਵਿੱਚ ਪਾ ਦਿੱਤਾ। ਉਸ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੀ ਕੰਮ ਕਾਰ ਠੱਪ ਹੋ ਗਿਆ ਜਿਸ ਕਾਰਨ ਮੈਂ ਦੂਜੇ ਲੋਨ ਦੀਆਂ ਕਿਸ਼ਤਾਂ ਵੀ ਨਾ ਭਰ ਸਕਿਆ। ਜਿਸ ਤੋਂ ਬਾਅਦ ਕੰਪਨੀ ਦੇ ਰਿਕਰਵੀ ਸਟਾਫ ਨੇ ਮੈਨੂੰ ਘਰ ਆ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਰਿਵਾਰ ਸਮੇਤ ਘਰੋਂ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। ਸਰਬਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਹੱਦ ਪਾਰ ਕਰਦੇ ਹੋਏ ਅਗਸਤ 2021 ਵਿੱਚ ਮੇਰੀ ਆਈਡੀ ਹੈਕ ਕਰਕੇ ਮੇਰੇ ਮੋਬਾਈਲ ਫੋਨ ਬੁੱਕ ਵਿੱਚ ਫੀਡ ਮੇਰੇ ਰਿਸ਼ਤੇਦਾਰਾਂ /ਮਿੱਤਰਾਂ ਨੂੰ ਮੇਰੀ ਲੋਨ ਨਾਲ ਬਕਾਇਆ ਰਕਮ ਸੰਬੰਧੀ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਇਨਾਂ ਮੈਸੇਜ ਵਿੱਚ ਕੰਪਨੀ ਨੇ ਲਿਖਿਆ ਕਿ ‘‘ਸਰਬਜੀਤ ਸਿੰਘ ਸਾਡੀ ਕੰਪਨੀ ਦਾ ਲੋਨ ਨਹੀਂ ਭਰ ਰਿਹਾ, ਜਿਸ ਕਾਰਨ ਸਰਬਜੀਤ ਸਿੰਘ ਡਿਫਾਲਟਰ ਹੈ। ਜੇਕਰ ਸਰਬਜੀਤ ਨੇ ਲੋਨ ਨਾ ਭਰਿਆ ਤਾਂ ਕਾਰਵਾਈ ਕੀਤੀ ਜਾਵੇਗੀ’’। ਉਨਾਂ ਦੱਸਿਆ ਕਿ ਮੇਰੇ ਰਿਸ਼ਤੇਦਾਰਾਂ / ਮਿੱਤਰਾਂ ਵੱਲੋਂ ਕੰਪਨੀ ਦੇ ਉਕਤ ਮੈਸੇਜ ਸੰਬੰਧੀ ਮੈਨੂੰ ਧੜਾਧੜ ਫੋਨ ਆਉਣ ਲੱਗੇ। ਜਿਸ ਕਾਰਨ ਮੈਂ ਤੇ ਮੇਰਾ ਪਰਿਵਾਰ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ। ਸਰਬਜੀਤ ਸਿੰਘ ਨੇ ਸਵਾਲ ਕੀਤਾ ਕਿ ਮੇਰੇ ਰਿਸ਼ਤੇਦਾਰਾਂ/ਮਿੱਤਰਾਂ ਦੇ ਫੋਨ ਨੰਬਰ ਉਕਤ ਕੰਪਨੀ ਕੋਲ ਕਿੱਥੋਂ ਆਏ? ਉਕਤ ਮਾਮਲੇ ’ਚ ਸਰਬਜੀਤ ਨੇ ਐਸਐਸਪੀ ਬਰਨਾਲਾ ਨੂੰ ਦਰਖਾਸਤ ਦੇ ਕੇ ਕੰਪਨੀ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਾਇਬਰ ਕਰਾਈਮ ਅਤੇ ਫ਼ੌਜਦਾਰੀ ਐਕਟ ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਬਾਕਸ ਆਈਟਮ
ਇਸ ਸੰਬੰਧੀ ਜਦ ਕੈਪੀਟਲ ਟਰੱਸਟ ਇੰਡੀਆ ਲਿਮਟਿਡ ਬਰਾਂਚ ਬਰਨਾਲਾ ਦੇ ਮੈਨੇਜਰ ਰਾਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਰਬਜੀਤ ਸਿੰਘ ਦੇ ਲੋਨ ਸੰਬੰਧੀ ਉਸ ਦੇ ਮਿੱਤਰਾਂ/ਰਿਸ਼ਤੇਦਾਰਾਂ ਨੂੰ ਜੋ ਮੈਸੇਜ
ਆਏ ਹਨ, ਉਹ ਕੰਪਨੀ ਦੇ ਹੈੱਡ-ਕੁਆਰਟਰ ਦਿੱਲੀ ਤੋਂ ਆਏ ਹਨ। ਇਸ ਲਈ ਸਥਾਨਕ ਬਰਾਂਚ ਜ਼ਿੰਮੇਵਾਰ ਨਹੀਂ ਹੈ। ਜਦ ਮੈਨੇਜਰ ਨੂੰ ਸਵਾਲ ਕੀਤਾ ਕਿ ਕੰਪਨੀ ਤੋਂ ਲੋਨ ਤਾਂ ਸਰਬਬਜੀਤ ਸਿੰਘ ਨੇ ਕਰਵਾਇਆ ਹੈ ਫਿਰ ਉਸ ਦੇ ਰਿਸ਼ਤੇਦਾਰਾਂ/ਮਿੱਤਰਾਂ ਦੇ ਫੋਨ ਨੰਬਰ ਕੰਪਨੀ ਕੋਲ ਕਿੱਥੋ ਆਏ ਤਾਂ ਮੈਨੇਜਰ ਰਾਜਿੰਦਰ ਸਿੰਘ ਨੇ ਕੋਈ ਤਸੱਲੀਬਖ਼ਸ ਜਵਾਬ ਨਹੀਂ ਦਿੱਤਾ।

Gee98 Ads


ਬਾਕਸ ਆਈਟਮ
ਉਕਤ ਮਾਮਲੇ ਦਾ ਕਾਨੂੰਨੀ ਪੱਖ ਜਾਨਣ ਲਈ ਜਦ ਪੜਤਾਲੀਆ ਅਫ਼ਸਰ
ਡੀਐਸਪੀ ਸ੍ਰੀ ਰਾਮਜੀ ਨਾਲ ਸੰਪਰਕ ਕੀਤਾ ਤਾਂ ਉਨਾਂ ਸਰਬਜੀਤ ਸਿੰਘ ਵੱਲੋਂ ਕੈਪੀਟਲ ਫਾਈਨੈਂਸ ਕੰਪਨੀ ਖ਼ਿਲਾਫ਼ ਦਰਖ਼ਾਸਤ ਦੀ ਤਸਦੀਕ ਕੀਤੀ ਅਤੇ ਦੱਸਿਆ ਕਿ ਕੰਪਨੀ ਦੇ ਬਰਾਂਚ ਮੈਨੇਜਰ ਨੂੰ ਬੁਲਾ ਕੇ ਸਰਬਜੀਤ ਸਿੰਘ ਦੇ ਲੋਨ ਸੰਬੰਧੀ ਸਾਰੇ ਦਸਤਾਵੇਜ਼ ਮੰਗੇ ਗਏ ਹਨ ਅਤੇ ਇਹ ਪੜਤਾਲ ਵੀ ਗੰਭੀਰਤਾ ਨਾਲ ਕੀਤੀ ਜਾਵੇਗੀ ਕਿ ਲਾਭਪਾਤਰੀ ਦੇ ਰਿਸ਼ਤੇਦਾਰਾਂ/ਮਿੱਤਰਾਂ ਨੂੰ ਲੋਨ ਸੰਬੰਧੀ ਮੈਸੇਜ ਕਿਉਂ ਅਤੇ ਕਿਵੇ ਭੇਜੇ ਗਏ। ਉਨਾਂ ਕਿਹਾ ਕਿ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਪਤੀ-ਪਤਨੀ ਦੇ ਝਗੜੇ ‘ਚ “ਜਾਹ ਮਰਜਾ, ਨਿਕਲ ਜਾ” ਵਰਗੇ ਸ਼ਬਦ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ-ਹਾਈਕੋਰਟ

01/31/2026
ਅਹਿਮ ਖ਼ਬਰ…ਪੰਜਾਬ ‘ਚ ਚੱਲਦੀਆਂ ਜੁਗਾੜੂ ਰੇਹੜੀਆਂ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ

ਅਹਿਮ ਖ਼ਬਰ…ਪੰਜਾਬ ‘ਚ ਚੱਲਦੀਆਂ ਜੁਗਾੜੂ ਰੇਹੜੀਆਂ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ

01/30/2026
ਨਗਰ ਨਿਗਮ ਚੰਡੀਗੜ੍ਹ ‘ਚ ਖਿੜਿਆ ਕਮਲ, ਭਾਜਪਾ ਦੀ ਸ਼ਾਨਦਾਰ ਜਿੱਤ

ਨਗਰ ਨਿਗਮ ਚੰਡੀਗੜ੍ਹ ‘ਚ ਖਿੜਿਆ ਕਮਲ, ਭਾਜਪਾ ਦੀ ਸ਼ਾਨਦਾਰ ਜਿੱਤ

01/29/2026
Load More
Previous Post

ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬਡਬਰ ਦੇ ਖੇਤਾਂ ਦਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ ਕੀਤਾ ਪ੍ਰਭਾਵੀ ਦੌਰਾ

Next Post

ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਬਹਾਲ ਰੱਖਿਆ ਜਾਵੇਗਾ-ਡੀਐੱਸਪੀ ਸ੍ਰੀ ਅਗਰਵਾਲ

Nirmal Pandori

Nirmal Pandori

Related Posts

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਪਤੀ-ਪਤਨੀ ਦੇ ਝਗੜੇ ‘ਚ “ਜਾਹ ਮਰਜਾ, ਨਿਕਲ ਜਾ” ਵਰਗੇ ਸ਼ਬਦ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ-ਹਾਈਕੋਰਟ

by Nirmal Pandori
01/31/2026
ਅਹਿਮ ਖ਼ਬਰ…ਪੰਜਾਬ ‘ਚ ਚੱਲਦੀਆਂ ਜੁਗਾੜੂ ਰੇਹੜੀਆਂ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ
ਪੰਜਾਬ

ਅਹਿਮ ਖ਼ਬਰ…ਪੰਜਾਬ ‘ਚ ਚੱਲਦੀਆਂ ਜੁਗਾੜੂ ਰੇਹੜੀਆਂ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ

by Nirmal Pandori
01/30/2026
ਨਗਰ ਨਿਗਮ ਚੰਡੀਗੜ੍ਹ ‘ਚ ਖਿੜਿਆ ਕਮਲ, ਭਾਜਪਾ ਦੀ ਸ਼ਾਨਦਾਰ ਜਿੱਤ
ਪੰਜਾਬ

ਨਗਰ ਨਿਗਮ ਚੰਡੀਗੜ੍ਹ ‘ਚ ਖਿੜਿਆ ਕਮਲ, ਭਾਜਪਾ ਦੀ ਸ਼ਾਨਦਾਰ ਜਿੱਤ

by Nirmal Pandori
01/29/2026
…ਸਾਡੀ ਅਮਿਤ ਸ਼ਾਹ ਨਾਲ ਸਿੱਧੀ ਗੱਲ ਆਂ…50 ਕਰੋੜ ‘ਚ ਮਾਮਲਾ ਨਿਬੇੜ ਦੇਵਾਂਗੇ
ਪੰਜਾਬ

ਮਾਤਾ-ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਤੇ ਸਿਆਸੀ ਲੀਡਰਾਂ ਨੂੰ ਦਿੱਤੀਆਂ ਧਮਕੀਆਂ

by Nirmal Pandori
01/29/2026
ਕਾਂਗਰਸੀ ਐਮਪੀ ਸੁਖਜਿੰਦਰ ਰੰਧਾਵਾ ਦਾ ਜਹਾਜ਼ ਹਾਦਸੇ ਤੋਂ ਬਚਿਆ, ਪਾਇਲਟ ਦੇ ਸੂਝ ਬੂਝ ਸਦਕਾ ਟਲਿਆ ਵੱਡਾ ਹਾਦਸਾ
ਪੰਜਾਬ

ਕਾਂਗਰਸੀ ਐਮਪੀ ਸੁਖਜਿੰਦਰ ਰੰਧਾਵਾ ਦਾ ਜਹਾਜ਼ ਹਾਦਸੇ ਤੋਂ ਬਚਿਆ, ਪਾਇਲਟ ਦੇ ਸੂਝ ਬੂਝ ਸਦਕਾ ਟਲਿਆ ਵੱਡਾ ਹਾਦਸਾ

by Nirmal Pandori
01/29/2026
ਮਹਾਰਾਸ਼ਟਰ ਦੇ ਡਿਪਟੀ CM ਅਜੀਤ ਪਵਾਰ ਦੀ ਜਹਾਜ਼ ਹਾਦਸੇ ‘ਚ ਮੌਤ
ਪੰਜਾਬ

ਮਹਾਰਾਸ਼ਟਰ ਦੇ ਡਿਪਟੀ CM ਅਜੀਤ ਪਵਾਰ ਦੀ ਜਹਾਜ਼ ਹਾਦਸੇ ‘ਚ ਮੌਤ

by Nirmal Pandori
01/28/2026
Load More
Next Post
ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਬਹਾਲ ਰੱਖਿਆ ਜਾਵੇਗਾ-ਡੀਐੱਸਪੀ ਸ੍ਰੀ ਅਗਰਵਾਲ

ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਬਹਾਲ ਰੱਖਿਆ ਜਾਵੇਗਾ-ਡੀਐੱਸਪੀ ਸ੍ਰੀ ਅਗਰਵਾਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਤੀ-ਪਤਨੀ ਦੇ ਝਗੜੇ ‘ਚ “ਜਾਹ ਮਰਜਾ, ਨਿਕਲ ਜਾ” ਵਰਗੇ ਸ਼ਬਦ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ-ਹਾਈਕੋਰਟ

ਖੇਡਾਂ ‘ਚ ਨੈਸ਼ਨਲ ਮੈਡਲ ਜਿੱਤਣ ਵਾਲੀ ਨਾਥਾਂ ਦੀ ਕੁੜੀ ਪੂਜਾ ਦੇ ਰੈਣ ਬਸੇਰੇ ‘ਤੇ ਟਰੱਸਟ ਨੇ ਫੇਰ ਦਿੱਤਾ ਬੁਲਡੋਜ਼ਰ

ਅਹਿਮ ਖ਼ਬਰ…ਪੰਜਾਬ ‘ਚ ਚੱਲਦੀਆਂ ਜੁਗਾੜੂ ਰੇਹੜੀਆਂ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ

ਅਸ਼ੀਰਵਾਦ ਸਕੀਮ (ਸ਼ਗਨ ਸਕੀਮ) ਤਹਿਤ ਅਪਲਾਈ ਕਰਨ ਦਾ ਤਰੀਕਾ ਬਦਲ ਗਿਆ…ਪੜ੍ਹੋ ਮਹੱਤਵਪੂਰਨ ਖ਼ਬਰ

ਨਸ਼ਾ ਤਸਕਰ ਕੈਂਟਰ ‘ਚ ਲਿਜਾ ਰਿਹਾ ਸੀ 125 ਕਿਲੋਗ੍ਰਾਮ ਭੁੱਕੀ, ਸੀਆਈਏ ਬਰਨਾਲਾ ਨੇ ਦਬੋਚਿਆ

ਨਗਰ ਨਿਗਮ ਚੰਡੀਗੜ੍ਹ ‘ਚ ਖਿੜਿਆ ਕਮਲ, ਭਾਜਪਾ ਦੀ ਸ਼ਾਨਦਾਰ ਜਿੱਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend