Skip to main content

Gee 98News

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਚੰਡੀਗੜ੍ਹ,13 ਮਾਰਚ, Gee98 News service-

‘ਟਟੀਰੀ’ ਗੀਤ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਬਾਲੀਵੁੱਡ ਗਾਇਕ ਬਾਦਸ਼ਾਹ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਦੇ ‘ਟਟੀਰੀ’ ਗੀਤ ‘ਚ ਇਤਰਾਜ਼ਯੋਗ ਸ਼ਬਦ ਅਤੇ ਕੁੜੀਆਂ ਦੇ ਸੀਨ ਨੂੰ ਲੈ ਕੇ 6 ਮਾਰਚ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਪਾਨੀਪਤ ਦੇ ਐਸਪੀ ਦਫ਼ਤਰ ਵਿੱਚ 12 ਮਾਰਚ ਸ਼ੁੱਕਰਵਾਰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰੰਤੂ ਬਾਦਸ਼ਾਹ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਨੂ ਭਾਟੀਆ ਨੇ ਸਖ਼ਤੀ ਵਰਤਦੇ ਹੋਏ ਬਾਦਸ਼ਾਹ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ‌ ਸ਼ੁੱਕਰਵਾਰ ਬਾਦਸ਼ਾਹ ਦੀ ਜਗ੍ਹਾ ‘ਤੇ ਪੇਸ਼ ਹੋਏ ਉਹਨਾਂ ਨੇ ਵਕੀਲਾਂ ਨੇ ਦਲੀਲ ਦਿੱਤੀ ਕਿ ਪ੍ਰੋਫੈਸ਼ਨਲ ਕਾਰੋਬਾਰ ਵਿੱਚ ਰੁੱਝੇ ਹੋਣ ਦੇ ਕਾਰਨ ਬਾਦਸ਼ਾਹ ਨਹੀਂ ਆ ਸਕੇ ਅਤੇ ਵਕੀਲਾਂ ਨੇ ਕਮਿਸ਼ਨ ਤੋਂ ਹੋਰ ਸਮਾਂ ਮੰਗਿਆ ਪ੍ਰੰਤੂ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ ਵਕੀਲਾਂ ਨੂੰ ਕਿਹਾ ਕਿ ਜੇਕਰ ਬਾਦਸ਼ਾਹ 3 ਵਜੇ ਤੱਕ ਪੇਸ਼ ਨਾ ਹੋਇਆ ਤਾਂ ਉਹਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਦੋਂ 3 ਵਜੇ ਬਾਦਸ਼ਾਹ ਦੇ ਵਕੀਲ ਫੇਰ ਪੇਸ਼ ਹੋਏ ਅਤੇ ਹੋਰ ਸਮਾਂ ਮੰਗਿਆ ਪ੍ਰੰਤੂ ਕਮਿਸ਼ਨ ਦੀ ਚੇਅਰਮੈਨ ਨੇ ਪੰਚਕੂਲਾ ਤੇ ਪਾਨੀਪਤ ਦੇ ਐਸਪੀ ਨੂੰ ਬਾਦਸ਼ਾਹ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਅਤੇ ਉਸਦਾ ਪਾਸਪੋਰਟ ਜ਼ਬਤ ਕਰਨ ਦੇ ਹੁਕਮ ਵੀ ਜਾਰੀ ਕੀਤੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।

error: Content is protected !!