Skip to main content

Gee 98News

ਅਹਿਮ ਖ਼ਬਰ :- CBSE ਨੇ ਦਸਵੀਂ ਦੀ ਬੋਰਡ ਪ੍ਰੀਖਿਆ ਲਈ ਨਵਾਂ ਪੈਟਰਨ

ਅਹਿਮ ਖ਼ਬਰ :- CBSE ਨੇ ਦਸਵੀਂ ਦੀ ਬੋਰਡ ਪ੍ਰੀਖਿਆ ਲਈ ਨਵਾਂ ਪੈਟਰਨ ਐਲਾਨਿਆ…ਪੜ੍ਹੋ ਖ਼ਬਰ
ਚੰਡੀਗੜ੍ਹ , 30 ਅਕਤੂਬਰ, Gee98 news service
–ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ CBSE ਨੇ ਦਸਵੀਂ ਕਲਾਸ ਦੀ ਬੋਰਡ ਪ੍ਰੀਖਿਆ ਲਈ ਨਵੇਂ ਪੈਟਰਨ ਦਾ ਐਲਾਨ ਕਰ ਦਿੱਤਾ ਹੈ, ਜੋ ਦਸਵੀਂ ਦੀ 2028 ਦੀ ਬੋਰਡ ਪ੍ਰੀਖਿਆ ਤੋਂ ਲਾਗੂ ਹੋਵੇਗਾ। ਇਸ ਨਵੇਂ ਪੈਟਰਨ ਅਨੁਸਾਰ ਵਿਦਿਆਰਥੀਆਂ ਨੂੰ ਦਸਵੀਂ ਦੀ ਪ੍ਰੀਖਿਆ ਵਿੱਚ ਪੰਜ ਵਿਸ਼ੇ ਜ਼ਰੂਰੀ ਹੋਣਗੇ ਇਸ ਤੋਂ ਇਲਾਵਾ ਵਿਦਿਆਰਥੀ ਇੱਕ ਸਕਿੱਲ ਸਬਜੈਕਟ ਵੀ ਚੁਣ ਸਕਦੇ ਹਨ, ਜੇਕਰ ਵਿਦਿਆਰਥੀ ਗਣਿਤ, ਸਾਇੰਸ ਅਤੇ ਸੋਸ਼ਲ ਸਾਇੰਸ ਵਿੱਚੋਂ ਫੇਲ ਹੁੰਦੇ ਹਨ ਤਾਂ ਇਹ ਸਕਿੱਲ ਸਬਜੈਕਟ ਉਹਨਾਂ ਨੂੰ ਪ੍ਰੀਖਿਆ ਪਾਸ ਕਰਨ ਦਾ ਮੌਕਾ ਦੇਵੇਗਾ। ਦਸਵੀਂ ਦੀ ਬੋਰਡ ਪ੍ਰੀਖਿਆ ਲਈ ਸੀਬੀਐਸਈ ਦਾ ਇਹ ਨਵਾਂ ਪੈਟਰਨ ਉਹਨਾਂ ਵਿਦਿਆਰਥੀਆਂ ‘ਤੇ ਲਾਗੂ ਹੋਵੇਗਾ ਜੋ 2027 ਵਿੱਚ ਨੌਵੀਂ ਕਲਾਸ ਦੇ ਵਿਦਿਆਰਥੀ ਹਨ, ਮੌਜੂਦਾ ਸੈਸ਼ਨ ਦੇ ਦਸਵੀਂ ਦੇ ਵਿਦਿਆਰਥੀਆਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।

2028 ਤੋਂ ਦਸਵੀਂ ਪ੍ਰੀਖਿਆ ਦਾ ਨਵਾਂ ਪੈਟਰਨ ਕੀ ਹੋਵੇਗਾ

ਵਿਦਿਆਰਥੀਆਂ ਨੂੰ ਦੋ ਭਾਸ਼ਾਵਾਂ ਸਮੇਤ ਗਣਿਤ, ਸਾਇੰਸ ਅਤੇ ਸੋਸ਼ਲ ਸਾਇੰਸ ਦੀ ਪ੍ਰੀਖਿਆ ਦੇਣੀ ਹੋਵੇਗੀ। ਇਸ ਦੇ ਨਾਲ ਹੀ ਤੀਜੀ ਭਾਸ਼ਾ ਸਮੇਤ ਆਰਟ ਐਜੂਕੇਸ਼ਨ, ਫਿਜੀਕਲ ਐਜੂਕੇਸ਼ਨ ਅਤੇ ਵੋਕੇਸ਼ਨਲ ਐਜੂਕੇਸ਼ਨ ਸਮੇਤ 9 ਹੋਰ ਸਬਜੈਕਟ ਵਿਦਿਆਰਥੀ ਪੜਨਗੇ। ਨਵੇਂ ਪੈਟਰਨ ਅਨੁਸਾਰ ਵਿਦਿਆਰਥੀ ਕੌਂਸਲ ਵਿਕਾਸ ਜਾਂ 22 ਸਕਿੱਲ ਵਿਸ਼ਿਆਂ ਵਿੱਚੋਂ ਕੋਈ ਵਿਸ਼ਾ ਚੁਣ ਸਕਣਗੇ। ਇਨਾਂ ਸਕਿੱਲ ਵਿਸ਼ਿਆਂ ਵਿੱਚ AI, ਡਾਟਾ ਸਾਇੰਸ, IT, ਫਾਈਨੈਂਸਅਲ ਮਾਰਕੀਟਿੰਗ, ਹੈਲਥ ਕੇਅਰ ਅਤੇ ਡਿਜ਼ਾਇਨ ਥਿੰਕਿੰਗ ਵਰਗੇ ਸਬਜੈਕਟ ਸ਼ਾਮਲ ਹਨ। ਸਕਿੱਲ ਵਿਸ਼ੇ ਦਾ ਪੇਪਰ ਪਾਸ ਕਰਨ ‘ਤੇ ਵਿਦਿਆਰਥੀਆਂ ਨੂੰ NSQF ਤਹਿਤ ਸਰਟੀਫਿਕੇਟ ਮਿਲੇਗਾ ਤੇ ਇਸ ਦੇ ਅੰਕ ਅਤੇ ਗ੍ਰੇਡ ਮਾਰਕਸ਼ੀਟ ਵਿੱਚ ਦਰਜ ਹੋਣਗੇ। ਸੀਬੀਐਸਈ ਦੀ ਡਾਇਰੈਕਟਰ ਨੇ ਦੱਸਿਆ ਕਿ 2028 ‘ਚ ਦਸਵੀਂ ਦੀ ਪ੍ਰੀਖਿਆ ‘ਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਜ਼ਰੂਰੀ ਹੋਵੇਗੀ ਇਸ ਲਈ ਵਿਦਿਆਰਥੀ ਕੌਂਸਲ ਵਿਕਾਸ ਜਾਂ 22 ਸਕਿੱਲ ਵਿਸ਼ਿਆਂ ਵਿੱਚੋਂ ਕੋਈ ਇੱਕ ਚੁਣ ਸਕਣਗੇ। ਇਸ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਦੋ ਆਪਸ਼ਨ ਦਿੱਤੇ ਜਾਣਗੇ ਉਹ ਇਸ ਵਿਸ਼ੇ ਦੀ ਪ੍ਰੀਖਿਆ ਸਕੂਲ ਵਿੱਚ ਅੰਦਰੂਨੀ ਮੁਲੰਕਣ ਤਹਿਤ ਵੀ ਦੇ ਸਕਦੇ ਹਨ ਜਾਂ ਫਿਰ ਬੋਰਡ ਪ੍ਰੀਖਿਆ ਦੇ ਕੇ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਕਿਲ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ।

Gee98 Ads
error: Content is protected !!