ਚੰਡੀਗੜ, 13 ਅਗਸਤ (ਜੀ98 ਨਿਊਜ਼ ਸਰਵਿਸ ) :
ਕਾਂਗਰਸ ਦੇ ਇੱਕ ਵਿਧਾਇਕ ਦੇ ਜਵਾਈ ਨੇ ਆਪਣੀ ਕਾਰ ਨਾਲ ਦਰੜ ਕੇ 6 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਹ ਘਟਨਾ ਗੁਜਰਾਤ ਨਾਲ ਸੰਬੰਧਿਤ ਹੈ ਜਿੱਥੋ ਦੇ ਕਾਂਗਰਸੀ ਵਿਧਾਇਕ ਪੂਨਮਭਾਈ ਪਰਮਾਰ ਦੇ ਜਵਾਈ ਕੇਤਨ ਪਧਿਆਰ ਨੇ ਆਪਣੀ ਐਸਯੂਵੀ ਨਾਲ ਇੱਕ ਆਟੋ ਰਿਕਸਾ ਤੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਲਪੇਟ ਵਿੱਚ 6 ਜਣੇ ਆਏ ਜਿਨਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਤਿੰਨ ਮਹਿਲਾਵਾਂ ਵੀ ਸਾਮਲ ਹਨ। ਸਥਾਨਕ ਪੁਲਿਸ ਨੇ ਵਿਧਾਇਕ ਦੇ ਜਵਾਈ ਖਿਲਾਫ਼ ਗ਼ੈਰ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ।