Gee 98News

ਸਰਕਾਰੀ ਸਕੂਲ ਫਰਵਾਹੀ ਵਿਖੇ ਸਾਹਿਬਜ਼ਾਦਿਆਂ ਦੀ ਯਾਦ ‘ਚ ਲਗਾਇਆ ਖੂਨਦਾਨ ਕੈਂਪ

ਬਰਨਾਲਾ 25 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਰਵਾਹੀ ਵਿਖੇ ਛੋਟੇ ਸਾਬਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਦਾ ਅਲਤਾਫ਼ ਦੀ ਅਗਵਾਈ ਵਿਚ ਲੱਗੇ ਇਸ ਕੈਂਪ ਵਿਚ ਕੁੱਲ 45 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦਾ ਰਸਮੀ ਆਰੰਭ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਡੀਈਓ ਸ੍ਰੀਮਤੀ ਰੇਣੂ ਬਾਲਾ ਨੇ ਕੀਤਾ। ਐਨਐਸਐਸ ਇੰਚਾਰਜ ਸ੍ਰੀ ਪਾਵੇਲ ਬਾਂਸਲ ਅਤੇ ਸ੍ਰੀ ਪੰਕਜ ਬਾਂਸਲ ਦੀ ਦੇਖਰੇਖ ਵਿਚ ਲੱਗੇ ਇਸ ਕੈਂਪ ਵਿਚ ਸਕੂਲ ਸਟਾਫ਼ ਦੇ ਨਾਲ ਨਾਲ ਬਾਹਰੋਂ ਆਈਆਂ ਕਈ ਸ਼ਖਸੀਅਤਾਂ ਨੇ ਖੂਨਦਾਨ ਕਰਕੇ ਇਸ ਮਹਾਨ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਰਘੂਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ ਨੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਦਾ ਅਲਤਾਫ਼ ਇਸ ਵਧੀਆ ਉਪਾਰਲੇ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਫਰਵਾਹੀ ਸਕੂਲ ਸੂਬੇ ਦੇ ਕੁਝ ਚੋਣਵੇਂ ਸਕੂਲਾਂ ਵਿੱਚੋਂ ਹੈ ਜਿੱਥੇ ਲੰਮੇਂ ਸਮੇਂ ਤੋਂ ਹਰ ਵਰ੍ਹੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਸਕੂਲ ਵਿਕਾਸ ਕਮੇਟੀ ਅਤੇ ਗਰਾਮ ਪੰਚਾਇਤ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਨਰਿੰਦਰ ਕੁਮਾਰ ਨੇ ਰਸਮੀ ਗੱਲਬਾਤ ਕਰਦਿਆਂ ਸਕੂਲ ਦੀਆਂ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਮੌਕੇ ਸਕੂਲ ਸਟਾਫ਼ ਦੇ ਨਾਲ-ਨਾਲ ਚੇਅਰਮੈਨ ਸੰਦੀਪ ਸੇਖੋਂ, ਭੋਜਰਾਜ, ਸਰਪੰਚ ਨਰਿੰਦਰ ਕੁਮਾਰ, ਰਣਜੀਤ ਸਿੰਘ, ਰਾਜਿੰਦਰ ਕੁਮਾਰ ਅਤੇ ਰਾਜੀਵ ਕੁਮਾਰ ਵੀ ਹਾਜ਼ਰ ਸਨ।

Gee98 Ads

Gee98 Ads

Gee98 Ads

Gee98 Ads
error: Content is protected !!