Gee 98News

ਟਵਿੱਟਰ ਵੱਲੋਂ ਭਾਰਤ ਵਿੱਚ ਹਜ਼ਾਰਾਂ ਅਕਾਊਂਟ ਬੰਦ

ਟਵਿੱਟਰ ਵੱਲੋਂ ਭਾਰਤ ਵਿੱਚ ਹਜ਼ਾਰਾਂ ਅਕਾਊਂਟ ਬੰਦ

ਚੰਡੀਗੜ੍ਹ-ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਘੱਟ ਸਮੇਂ ਵਿਚ ਵੱਧ ਹਰਮਨਪਿਆਰਤਾ ਪ੍ਰਾਪਤ ਕਰਨ ਵਾਲੀ ਕੰਪਨੀ ਟਵਿੱਟਰ ਵੱਲੋਂ ਭਾਰਤ ਵਿਚ ਗਲਤ ਜਾਣਕਾਰੀ ਫ਼ੈਲਾਉਣ ਵਾਲੇ ਅਕਾਊਂਟ ਬੰਦ ਕਰਨ ਦੀ ਸਖ਼ਤ ਕਾਰਵਾਈ ਜਾਰੀ ਹੈ । ਟਵਿੱਟਰ ਨੇ 26 ਅਕਤੂਬਰ ਤੋਂ 25 ਨਵੰਬਰ ਤੱਕ ਸਿਰਫ ਇੱਕ ਮਹੀਨੇ ਵਿੱਚ ਭਾਰਤ ਦੇ 48000 ਤੋਂ ਵੱਧ ਅਕਾਊਂਟ ਬੰਦ ਕਰ ਦਿੱਤੇ ਹਨ। ਇਹਨਾਂ ਵਿੱਚੋਂ ਬਹੁਤੇ ਅਕਾਊਂਟ ਅਜਿਹੇ ਹਨ ਜੋ ਜਿਨਸੀ ਦੁਰਵਿਹਾਰ ਅਤੇ ਅਸ਼ਲੀਲਤਾ ਦਿਖਾ ਰਹੇ ਸਨ । ਲਗਭੱਗ 3000 ਅਜਿਹੇ ਅਕਾਊਂਟ ਵੀ ਬੰਦ ਕੀਤੇ ਗਏ ਹਨ ਜੋ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਦੇ ਪ੍ਰਚਾਰ ‘ਚ ਸ਼ਾਮਲ ਸਨ । ਟਵਿੱਟਰ ਵੱਲੋਂ ਕੁਝ ਅਦਾਲਤੀ ਹੁਕਮਾਂ ਅਤੇ ਕੁਝ ਵਿਅਕਤੀਗਤ ਸ਼ਿਕਾਇਤਾਂ ‘ਤੇ ਬੰਦ ਕੀਤੇ ਗਏ ਹਨ। ਟਵਿੱਟਰ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ 26 ਅਕਤੂਬਰ ਤੋਂ 25 ਨਵੰਬਰ ਤੱਕ ਭਾਰਤ ਦੇ ਵਰਤੋਂਕਾਰਾਂ ਤੋਂ 700 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਜਿਹਨਾਂ ਵਿੱਚੋਂ 121 ਸ਼ਿਕਾਇਤਾਂ ਉਤੇ ਕਾਰਵਾਈ ਕੀਤੀ ਗਈ ਹੈ।

error: Content is protected !!