Gee 98News

1 ਕੁਇੰਟਲ 20 ਕਿੱਲੋ ਭੁੱਕੀ ਸਮੇਤ ਦੋ ਤਸਕਰ ਕਾਬੂ

1 ਕੁਇੰਟਲ 20 ਕਿੱਲੋ ਭੁੱਕੀ ਸਮੇਤ ਦੋ ਤਸਕਰ ਕਾਬੂ

ਬਰਨਾਲਾ 2 ਜਨਵਰੀ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਤਸਕਰਾਂ ਨੂੰ ਇੱਕ ਕੁਇੰਟਲ ਵੀਹ ਕਿੱਲੋ ਭੁੱਕੀ ਅਤੇ ਸਕਾਰਪੀਓ ਗੱਡੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਵੀਰ ਸਿੰਘ ਪੀਪੀਐਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ IPS ਦੀਆਂ ਹਦਾਇਤਾਂ ‘ਤੇ ਰਮਨੀਸ਼ ਕੁਮਾਰ ਚੌਧਰੀ ਪੀਪੀਐਸ ਐਸਪੀ (ਡੀ) ਦੀ ਅਗਵਾਈ ਹੇਠ ਐਸ ਐਚ ਓ ਗੁਰਤਾਰ ਸਿੰਘ ਥਾਣਾ ਸਦਰ ਬਰਨਾਲਾ, ਥਾਣੇਦਾਰ ਬਲਵਿੰਦਰ ਸਿੰਘ ਚੌਂਕੀ ਇੰਚਾਰਜ ਪੱਖੋਂ ਕੈਂਚੀਆਂ, ਸਹਾਇਕ ਥਾਣੇਦਾਰ ਤਰਸੇਮ ਸਿੰਘ ਚੌਕੀ ਇੰਚਾਰਜ ਹੰਡਿਆਇਆ ਨੇ ਇੱਕ ਸਾਂਝੀ ਕਾਰਵਾਈ ਦੌਰਾਨ 2 ਦਸੰਬਰ 2022 ਕੁਝ ਨਸ਼ਾ ਤਸਕਰਾਂ ਨੂੰ ਇੱਕ ਕੰਟੇਨਰ ਵਿੱਚ 18 ਕੁਇੰਟਲ ਭੁੱਕੀ ਸਮੇਤ ਕਾਬੂ ਕੀਤਾ ਸੀ, ਜਿਨ੍ਹਾਂ ਤੋਂ ਪੁੱਛਗਿਛ ਦੇ ਅਧਾਰ ‘ਤੇ ਉਕਤ ਮੁਕੱਦਮੇ ਵਿਚ ਦੋ ਹੋਰ ਨਸ਼ਾ ਤਸਕਰ ਸੁਖਵਿੰਦਰ ਸਿੰਘ ਸੁੱਖਾ ਅਤੇ ਸਤਨਾਮ ਸਿੰਘ ਸੱਤਾ ਵਾਸੀਅਨ ਦੋਲੇਵਾਲਾ, ਥਾਣਾ ਕੋਟ ਈਸੇ ਖਾਂ (ਮੋਗਾ) ਨੂੰ ਵੀ ਨਾਮਜ਼ਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲੰਘੀ 29 ਦਸੰਬਰ ਨੂੰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੁਖਬਰੀ ਦੇ ਆਧਾਰ ‘ਤੇ ਇੱਕ ਸਕਾਰਪੀਓ ਗੱਡੀ ਵਿੱਚੋ ਇਕ ਕੁਇੰਟਲ ਵੀਹ ਕਿੱਲੋ ਭੁੱਕੀ ਸਮੇਤ ਉਕਤ ਦੋਵੇਂ ਨਸ਼ਾ ਤਸਕਰਾਂ ਨੂੰ ਪਿੰਡ ਪੱਖੋਕੇ ਨੇੜੇ ਕਾਬੂ ਕੀਤਾ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ

Gee98 Ads
error: Content is protected !!