Skip to main content

Gee 98News

ਵੜਿੰਗ ਦੇ ਬੋਲ : ਜੁੱਤੀਆਂ ਦਾ ਹਾਰ…1 ਲੱਖ ਡਾਲਰ ਦਾ ਇਨਾਮ

ਵੜਿੰਗ ਦੇ ਬੋਲ : ਜੁੱਤੀਆਂ ਦਾ ਹਾਰ…1 ਲੱਖ ਡਾਲਰ ਦਾ ਇਨਾਮ

ਚੰਡੀਗੜ੍ਹ-ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਰੋਕਣ ਦੀ ਧਮਕੀ ਦਾ ਜਵਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਖ਼ਤ ਭਾਸ਼ਾ ਵਿੱਚ ਦਿੱਤਾ ਹੈ ।‌ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਗੁਰਪਤਵੰਤ ਸਿੰਘ ਪੰਨੂ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਉਣ ਵਾਲੇ ਨੂੰ ਇੱਕ ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ । ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਪੰਜਾਬ ਵਿੱਚ ਦਾਖਲ ਹੋਵੇਗੀ । ਰਾਹੁਲ ਗਾਂਧੀ ਦੀ ਯਾਤਰਾ ਸਬੰਧੀ ਗੁਰਪਤਵੰਤ ਸਿੰਘ ਪੰਨੂ ਨੇ ਸਖ਼ਤ ਬਿਆਨ ਦਿੱਤਾ ਸੀ ਜਿਸ ਦਾ ਜਵਾਬ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਵੀ ਉਸੇ ਲਹਿਜੇ ਵਿੱਚ ਹੀ ਦਿੱਤਾ ਹੈ। ‌ ਦੂਜੇ ਪਾਸੇ ਪੰਜਾਬ ਸਰਕਾਰ ਪੰਜਾਬ ‘ਚ ਰਾਹੁਲ ਗਾਂਧੀ ਦੀ ਸੁਰੱਖਿਆ ਸਮੀਖਿਆ ਕਰ ਰਹੀ ਹੈ ।

error: Content is protected !!