Gee 98News

ਪਾਵਰਕਾਮ ਦਾ ਝਟਕਾ : ਪ੍ਰਤੀ ਯੂਨਿਟ ਬਿਜਲੀ ਰੇਟਾਂ ‘ਚ ਹੋਵੇਗਾ ਵਾਧਾ…!

ਚੰਡੀਗੜ੍ਹ-ਨਵੇਂ ਸਾਲ ਵਿਚ ਪੰਜਾਬ ਦੇ ਲੋਕਾਂ ਨੂੰ ਪਾਵਰਕਾਮ ਵੱਲੋਂ ਬਿਜਲੀ ਦੀਆਂ ਕੀਮਤਾਂ ਦੇ ਕਰੰਟ ਦਾ ਝਟਕਾ ਲਗਾਇਆ ਜਾ ਸਕਦਾ ਹੈ। 1 ਅਪਰੈਲ 2023 ਤੋਂ ਬਿਜਲੀ ਦੀਆਂ ਕੀਮਤਾਂ ਵਿੱਚ ਪ੍ਰਤੀ ਯੂਨਿਟ ਵਾਧਾ ਲਾਗੂ ਹੋ ਸਕਦਾ ਹੈ। ਪਾਵਰਕਾਮ ਨੇ ਆਪਣੀ ਮਾੜੀ ਆਰਥਿਕ ਸਥਿਤੀ ਅਤੇ ਆਪਣੇ ਖਰਚਿਆਂ ਨਾਲੋਂ ਘੱਟ ਮਾਲੀਆ ਇਕੱਠਾ ਹੋਣ ਦਾ ਹਵਾਲਾ ਦੇ ਕੇ ਪ੍ਰਤੀ ਯੁਨਿਟ 43 ਪੈਸੇ ਵਾਧਾ ਕਰਨ ਦੀ ਤਜਵੀਜ਼ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਹੈ। ਇਹ ਵਧੀਆਂ ਹੋਈਆਂ ਨਵੀਆਂ ਦਰਾਂ 1 ਅਪ੍ਰੈਲ 2003 ਤੋਂ ਲਾਗੂ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਸੈਕਟਰ ਦੇ ਨਾਲ-ਨਾਲ ਕੁਝ ਸ਼ਰਤਾਂ ਤਹਿਤ ਆਮ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਨਾਲ ਪਾਵਰਕਾਮ ਦੀ ਆਰਥਕ ਹਾਲਤ ਪਤਲੀ ਹੁੰਦੀ ਜਾ ਰਹੀ ਹੈ ।

error: Content is protected !!