Gee 98News

PSTET ‘ਚ ਗੜਬੜੀ ਦੀ ਜਾਂਚ ਦੇ ਹੁਕਮ, ਦੁਬਾਰਾ ਹੋਵੇਗਾ ਪੇਪਰ

ਚੰਡੀਗੜ੍ਹ 13 ਮਾਰਚ (ਜੀ98 ਨਿਊਜ਼ ਸਰਵਿਸ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕ ਯੋਗਤਾ ਪ੍ਰੀਖਿਆ ਪੇਪਰ ( PSTET ) ਵਿੱਚ ਉੱਤਰ ਲੀਕ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ । ਸਿੱਖਿਆ ਮੰਤਰੀ ਨੇ ਇਸ ਮਾਮਲੇ ਵਿਚ ਪ੍ਰਿੰਸੀਪਲ ਸੈਕਟਰੀ ਪੱਧਰ ਦੀ ਜਾਂਚ ਦਾ ਹੁਕਮ ਦਿੱਤਾ ਹੈ । ਆਪਣੇ ਟਵਿੱਟਰ ਅਕਾਊਂਂਟ ‘ਤੇ ਅੰਗਰੇਜ਼ੀ ਵਿੱਚ ਟਵੀਟ ਕਰਦੇ ਹੋਏ ਮੰਤਰੀ ਨੇ ਲਿਖਿਆ “ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ । ਸ੍ਰੀ ਬੈਂਸ ਨੇ ਲਿਖਿਆ ਕਿ “ਇਸ ਤੋਂ ਇਲਾਵਾ GNDU ਨੇ ਅਫ਼ਸੋਸ ਪ੍ਰਗਟਾਇਆ ਹੈ ਅਤੇ ਬਿਨਾਂ ਕਿਸੇ ਫੀਸ ਦੇ ਇਮਤਿਹਾਨ ਦੁਬਾਰਾ ਆਯੋਜਤ ਕਰੇਗਾ” । ਹਰਜੋਤ ਸਿੰਘ ਬੈਂਸ ਨੇ ਅੱਗੇ ਕਿਹਾ ਕਿ “ਭਵਿੱਖ ਵਿੱਚ ਮੇਰੇ ਵਿਭਾਗ ਨੂੰ ਅਜਿਹੀ ਸਥਿਤੀ ਵਿੱਚ ਉਮੀਦਵਾਰਾਂ ਦੇ ਮੁਆਵਜ਼ੇ ਲਈ ਤੀਜੀ ਧਿਰ ਨਾਲ ਦਸਤਖਤ ਕੀਤੇ ਗਏ MOU ਵਿੱਚ ਮੁਆਵਜ਼ੇ ਲਈ ਇੱਕ ਢੁਕਵੀਂ ਧਾਰਾ ਰੱਖਣ ਦਾ ਆਦੇਸ਼ ਦਿੱਤਾ ਹੈ।

error: Content is protected !!