Gee 98News

ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ, ਜ਼ਿਲ੍ਹੇ ‘ਚ 95 ਮੰਡੀਆਂ ‘ਚ ਕੀਤੀ ਜਾਵੇਗੀ ਖਰੀਦ- ਡਿਪਟੀ ਕਮਿਸ਼ਨਰ

ਬਰਨਾਲਾ 10 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-

ਕਣਕ ਦੀ ਖਰੀਦ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਜ਼ਿਲ੍ਹਾ ਬਰਨਾਲਾ ਦੀ 95 ਮੰਡੀਆਂ ਚ ਕਣਕ ਦੀ ਖ਼ਰੀਦ ਕੀਤੀ ਜਾਵੇਗੀ।  ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਚੰਗੀ ਤਰ੍ਹਾਂ ਸੁਕਾ ਕੇ ਮੰਡੀਆਂ ਚ ਲਿਆਉਣ। ਉਹਨਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ ਬਰਨਾਲਾ ਚ ਕਣਕ ਦੀ ਆਮਦ ਕਰੀਬ 3.81 ਲੱਖ ਮੀਟ੍ਰਿਕ ਟਨ ਸੀ ਜਿਹੜੀ ਕਿ ਹੁਣ ਵੱਧ ਕੇ 4.30 ਲੱਖ ਮੀਟ੍ਰਿਕ ਟਨ ਦੇ ਕਰੀਬ ਹੋਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ 95 ਮੰਡੀਆਂ ਚ ਮਾਰਕੀਟ ਕਮੇਟੀ ਬਰਨਾਲਾ, ਮਹਿਲ ਕਲਾਂ, ਤਪਾ, ਭਦੌੜ ਅਤੇ ਧਨੌਲਾ ਵੀ ਸ਼ਾਮਲ ਹਨ । ਉਹਨਾਂ ਦੱਸਿਆ ਕਿ ਨਾਲ ਹੀ ਹਾੜੀ ਸਾਲ 2023 ਕਣਕ ਦੀ ਖ਼ਰੀਦ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕਲੱਸਟਰ ਬਣਾਏ ਗਏ ਹਨ ਅਤੇ ਵੱਖ ਵੱਖ ਅਫਸਰਾਂ ਨੂੰ ਕਲੱਸਟਰ ਇਨ-ਚਾਰਜ ਵੱਜੋਂ ਤਾਇਨਾਤ ਕੀਤਾ ਗਿਆ ਹੈ ।  ਮੰਡੀਆਂ ਚ ਇਸ ਦਾ ਕੰਮ ਦਿਨ- ਰਾਤ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਟਰੱਕਾਂ, ਟਰਾਲੀਆਂ ਅਤੇ ਟੇਮਪੁਆਂ ਆਦਿ ਦੀ ਵਰਤੋਂ ਕਰਦਿਆਂ ਢੋਆ- ਢੁਆਈ ਦਾ ਕੰਮ ਕੀਤਾ ਜਾਂਦਾ ਹੈ।  ਇਸ ਨੂੰ ਮੁੱਖ ਰੱਖਦੇ ਹੋਏ ਕਣਕ ਦੇ ਸੀਜ਼ਨ ਦੇ ਖਤਮ ਹੋਣ ਤਕ ਕਲੱਸਟਰ ਇਨ-ਚਾਰਜ ਤਾਇਨਾਤ ਕੀਤੇ ਗਏ ਹਨ ਜਿਹੜੇ ਕਿ ਸਮੇਂ-ਸਮੇਂ ਸਰ ਚੈਕਿੰਗ ਕਰਨਗੇ। ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫ਼ਤਰ ਤੋਂ ਕਰਮਚਾਰੀਆਂ ਨੂੰ ਹੰਡਿਆਇਆ ਦੀਆਂ ਮੰਡੀਆਂ ਸੌਂਪੀਆਂ ਗਈਆਂ ਹਨ।  ਇਸੇ ਤਰ੍ਹਾਂ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਦੇ ਕਰਮਚਾਰੀਆਂ ਨੂੰ ਧਨੌਲਾ (ਸਬ ਯਾਰਡ ਕਾਲੇਕੇ) ਦੇ ਪਿੰਡਾਂ ਦਾ ਚਾਰਜ ਦਿੱਤਾ ਗਿਆ ਹੈ।  ਉਹਨਾਂ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਤਪਾ ਦੇ ਕਰਮਚਾਰੀਆਂ ਨੂੰ ਭਦੌੜ (ਸਬ ਯਾਰਡ ਸਹਿਣਾ) ਦੇ ਪਿੰਡ ਦਿੱਤੇ ਗਏ ਹਨ।  ਇਸੇ ਤਰ੍ਹਾਂ ਸਹਾਇਕ ਕਮਿਸ਼ਨਰ (ਜ) ਬਰਨਾਲਾ ਦੇ ਕਰਮਚਾਰੀਆਂ ਨੂੰ ਮਹਿਲਾ ਕਲਾਂ (ਸਬ ਯਾਰਡ ਚਨਾਂਵਾਲ, ਕੁਤਬ ਅਤੇ ਠੁੱਲੀਵਾਲ) ਦੇ ਪਿੰਡ ਸੌਂਪੇ ਗਏ ਹਨ ।

 

Gee98 Ads
error: Content is protected !!