Skip to main content

Gee 98News

ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦਾ ਫੀਲਡ ਅਫਸਰ ਹੀ ਨਿਕਲਿਆ ਲੁਟੇਰਾ

-ਕਿਸ਼ਤਾਂ ਦੇ ਪੈਸੇ ਹੜੱਪਣ ਲਈ ਬਣਾਈ ਸੀ ਝੂਠੀ ਕਹਾਣੀ

ਮੋਗਾ-ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦਾ ਮੁਲਾਜ਼ਮ ਆਪਣੇ ਨਾਲ ਹੋਈ ਲੁੱਟ ਦੀ ਕਹਾਣੀ ਦੇ ਮਾਮਲੇ ਵਿਚ ਖੁਦ ਹੀ ਉਲਝ ਗਿਆ । ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਮਹਿਣਾ ਦੇ ਐਸ ਐਚ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੀ ਐਲ ਐਂਡ ਟੀ ਫਾਈਨੈਂਸ ਕੰਪਨੀ ਦੇ ਫੀਲਡ ਅਫਸਰ ਗੁਰਭੇਜ ਸਿੰਘ ਨੇ 4 ਮਈ ਨੂੰ ਆਪਣੇ ਨਾਲ ਹੋਈ ਲੁੱਟ ਦੀ ਰਪਟ ਦਰਜ ਕਰਵਾਈ ਸੀ, ਗੁਰਭੇਜ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਕੰਪਨੀ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਆ ਰਿਹਾ ਤਾਂ ਰਸਤੇ ਵਿੱਚ ਉਸਨੂੰ 5/6 ਵਿਅਕਤੀਆਂ ਨੇ ਘੇਰ ਕੇ ਬੰਦੂਕ ਦੀ ਨੋਕ ‘ਤੇ 1 ਲੱਖ 87 ਹਜ਼ਾਰ ਰੁਪਏ , ਰਸੀਦ ਕੱਟਣ ਵਾਲੀ ਮਸ਼ੀਨ ਅਤੇ ਮੋਬਾਇਲ ਫੋਨ ਵੀ ਲੁੱਟ ਕੇ ਲੈ ਗਏ । ਗੁਰਭੇਜ ਸਿੰਘ ਨੇ ਇਹ ਲੁੱਟ ਹੋਣ ਦੀ ਤੁਰੰਤ ਸੂਚਨਾ 112 ਨੰਬਰ ‘ਤੇ ਦਿੱਤੀ ਜਿਸਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ । ਪੜਤਾਲ ਦੌਰਾਨ ਪੁਲਿਸ ਪਾਰਟੀ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਤਾਂ ਲੁੱਟ ਹੋਣ ਦਾ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਅਤੇ ਸ਼ੱਕੀ ਬੰਦਿਆਂ ਦੀ ਕੋਈ ਵੀਡੀਓ ਫੁਟੇਜ ਨਹੀਂ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਗੁਰਭੇਜ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਗੁਰਭੇਜ ਸਿੰਘ ਨੇ ਸੱਚਾਈ ਦੱਸ ਦਿੱਤੀ ਕਿ ਉਸ ਨੇ ਫਾਇਨਾਂਸ ਕੰਪਨੀ ਦੇ ਪੈਸੇ ਹੜੱਪਣ ਦੀ ਨੀਅਤ ਨਾਲ ਆਪਣੇ ਭਰਾ ਨਾਲ ਰਲ ਕੇ ਲੁੱਟ ਦੀ ਝੂਠੀ ਕਹਾਣੀ ਬਣਾਈ ਸੀ ।‌ ਪੁਲਿਸ ਨੇ ਗੁਰਭੇਜ ਸਿੰਘ ਅਤੇ ਉਸ ਦੇ ਭਰਾ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

error: Content is protected !!