Gee 98News

NHAI ਦਾ ਪੰਜਾਬ ਨੂੰ ਝਟਕਾ, ਸਰਕਾਰੀ ਕਰਮਚਾਰੀਆਂ ਨੂੰ ਟੋਲ ਫ੍ਰੀ ਕਰਨ ਦਾ ਪੱਤਰ ਕੀਤਾ ਰੱਦ

ਚੰਡੀਗੜ੍ਹ, 24 ਜੂਨ-ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਨੇ ਪੰਜਾਬ ਸਰਕਾਰ ਨੂੰ ਕਰਾਰਾ ਝਟਕਾ ਦਿੰਦੇ ਹੋਏ ਸੂਬੇ ਦੇ ਸਰਕਾਰੀ ਕਰਮਚਾਰੀਆਂ ਨੂੰ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਮੁਕਤ ਕਰਨ ਦਾ ਪੱਤਰ ਰੱਦ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੇ ਵਾਟਰ ਰੀਸੋਰਸਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੇ NHAI ਨੂੰ ਪੱਤਰ ਲਿਖਿਆ ਸੀ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਨੈਸ਼ਨਲ ਹਾਈਵੇ ‘ਤੇ ਲੱਗੇ ਟੋਲ ਪਲਾਜ਼ਾ ਤੋਂ ਡਿਊਟੀ ਦੌਰਾਨ ਲੰਘਣ ਸਮੇਂ ਟੋਲ ਫਰੀ ਕੀਤਾ ਜਾਵੇ ਪ੍ਰੰਤੂ NHAI ਨੇ ਵਾਪਸੀ ਪੱਤਰ ਲਿਖਦੇ ਹੋਏ ਪੰਜਾਬ ਦੀ ਬੇਨਤੀ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਟੋਲ ਪਲਾਜ਼ਾ ‘ਤੇ ਛੋਟ ਲੈਣ ਵਾਲਿਆਂ ਦੀ ਸ਼੍ਰੇਣੀ ਵਿੱਚ ਵਾਟਰ ਰੀਸੋਰਸਜ਼ ਦੇ ਅਧਿਕਾਰੀ ਨਹੀਂ ਆਉਂਦੇ,ਇਸ ਲਈ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜ਼ਾ ਉਪਰ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ । NHAI ਦੇ ਜਵਾਬ ਤੋਂ ਬਾਅਦ ਨੈਸ਼ਨਲ ਹਾਈਵੇ ਉੱਪਰ ਲੱਗੇ ਟੋਲ ਪਲਾਜ਼ਾ ‘ਤੇ ਵਾਟਰ ਰੀਸੋਰਸਜ਼ ਦੇ ਕਰਮਚਾਰੀਆਂ ਨੂੰ ਟੋਲ ਟੈਕਸ ਦੇਣਾ ਹੀ ਪਵੇਗਾ ।

error: Content is protected !!