Skip to main content

Gee 98News

ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਸਿਹਤ ਕੇਂਦਰ ਦੀ ਬੱਲੇ-ਬੱਲੇ

-ਰਾਸ਼ਟਰੀ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਸਿਹਤ ਕੇਂਦਰ

ਬਰਨਾਲਾ,‌4 ਜੁਲਾਈ ( ਨਿਰਮਲ ਸਿੰਘ ਪੰਡੋਰੀ )-

ਸਿਹਤ ਸੇਵਾਵਾਂ ਦੇ ਖੇਤਰ ਦੇ ਬਰਨਾਲਾ ਜ਼ਿਲੇ ਦੀਆਂ ਪ੍ਰਾਪਤੀਆਂ ਦੀ ਲੜੀ ਦਿਨੋ ਦਿਨ ਵਧ ਰਹੀ ਹੈ । ਸਿਹਤ ਵਿਭਾਗ ਵਿਭਾਗ ਬਰਨਾਲਾ ਵੱਲੋਂ ਇੱਕ ਹੋਰ ਪ੍ਰਾਪਤੀ ਹਾਸਲ ਕਰਦੇ ਹੋਏ ਹੈਲਥ ਵੈਲਨੈੱਸ ਸੈਂਟਰ ਕੱਟੂ (ਧਨੌਲਾ) ਨੇ ਪੰਜਾਬ ਦਾ ਪਹਿਲਾਂ ਹੈਲਥ ਵੈਲਨੈੱਸ ਸੈਂਟਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਸ ਨੇ ਸਾਲ 2023-24 ਦੀ ਰਾਸ਼ਟਰੀ ਪੱਧਰ ਦੀ (ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ) ਜਾਂਚ ਵਿੱਚ 91 ਫੀਸਦੀ ਸਕੋਰ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ਦਾ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਇਸ ਬਾਰੇ ਟੀਮ ਵਲੋਂ ਕੁਝ ਮਹੀਨੇ ਪਹਿਲਾਂ ਕੱਟੂ ਸੈਂਟਰ ਦਾ ਦੌਰਾ ਕੀਤਾ ਗਿਆ ਸੀ ਤੇ ਸਿਹਤ ਸੇਵਾਵਾਂ ਦੇ ਵੱਖ ਵੱਖ ਪੈਮਾਨਿਆਂ ਦੀ ਜਾਂਚ ਕੀਤੀ ਗਈ ਸੀ।ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅਤੇ ਗੁਰਮੀਤ ਸਿੰਘ ਮੀਤ ਹੇਅਰ ਕੈਬਨਿਟ ਮੰਤਰੀ ਪੰਜਾਬ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਿਹਤ ਵਿਭਾਗ ਬਰਨਾਲਾ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਿਹਤ ਵਿਭਾਗ ਤਨਦੇਹੀ ਨਾਲ ਸਿਹਤ ਸੇਵਾਵਾਂ ਖੇਤਰ ਵਿੱਚ ਆਪਣਾ ਕੰਮ ਕਰ ਰਿਹਾ ਹੈ, ਜਿਸ ਦਾ ਫ਼ਾਇਦਾ ਆਮ ਲੋਕਾਂ ਨੂੰ ਪਹੁੰਚ ਰਿਹਾ ਹੈ।

Gee98 Ads

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸਮੇਂ ਦੇ ਹਾਣ ਦਾ ਬਣਦੇ ਹੋਏ ਕਦਮ ਅੱਗੇ ਵਧਾਏ ਜਾ ਰਹੇ ਹਨ, ਜਿਸ ਦੇ ਸਦਕਾ ਜ਼ਿਲ੍ਹਾ ਬਰਨਾਲਾ ਦੇ ਹੈਲਥ ਵੈਲਨੈੱਸ ਸੈਂਟਰ ਕੱਟੂ ਨੇ ਰਾਸ਼ਟਰੀ ਪੱਧਰ ਦੀ ਗੁਣਵੱਤਾ ਜਾਂਚ ਨੂੰ ਪਾਸ ਕੀਤਾ ਹੈ। ਸਿਵਲ ਸਰਜਨ ਬਰਨਾਲਾ ਨੇ ਇਸ ਕੌਮੀ ਪੱਧਰ ਦਾ ਸਰਟੀਫਿਕੇਟ ਮਿਲਣ ਦੀ ਪ੍ਰਾਪਤੀ ਦਾ ਸਿਹਰਾ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਗੁਰਮਿੰਦਰ ਔਜਲਾ ਡੀ.ਐਮ.ਸੀ. ਬਰਨਾਲਾ, ਡਾ. ਸਤਵੰਤ ਔਜਲਾ ਸੀਨੀਅਰ ਮੈਡੀਕਲ ਅਫਸਰ ਧਨੌਲਾ, ਡਾ. ਭਵਨਜੋਤ ਸਿੱਧੂ ਏ.ਐਚ.ਏ., ਡਾ.  ਮਮਤਾ ਅਤੇ ਡਾ. ਚਰਨਪ੍ਰੀਤ ਸਿੰਘ, ਅਮਨਪ੍ਰੀਤ ਕੌਰ ਸੀ.ਐਚ.ਓ. ਕੱਟੂ, ਗੁਰਜੀਤ ਕੌਰ ਏ.ਐਨ.ਐਮ.,ਸਰਜੀਤ ਸਿੰਘ ਸਿਹਤ ਵਰਕਰ ਅਤੇ ਆਸ਼ਾ ਵਰਕਰਾਂ ਨੂੰ ਦਿੱਤਾ, ਜਿਨ੍ਹਾਂ ਨੇ ਆਪਣੀ ਡਿਉਟੀ ਬੇਹੱਦ ਲਗਨ ਨਾਲ ਕੀਤੀ।

error: Content is protected !!