Gee 98News

ਕੌਂਸਲਰਾਂ ਦੇ ਜੋੜ-ਤੋੜ ਤੋਂ ਬਾਅਦ ਮੋਗਾ ਨਗਰ ਨਿਗਮ ‘ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ।ਅੱਜ ਮੰਗਲਵਾਰ ਨੂੰ ਪਾਰਟੀ ਨੇ ਮੇਅਰ ਨੀਤਿਕਾ ਭੱਲਾ ਖਿਲਾਫ ਬੇਭਰੋਸਗੀ ਮਤਾ ਜਿੱਤ ਲਿਆ। 50 ਵਿੱਚੋਂ 41 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਹੁਣ ਨਵੇਂ ਮੇਅਰ ਦੀ ਚੋਣ ਹੋਵੇਗੀ। 7 ਜੂਨ ਨੂੰ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ 42 ਕੌਂਸਲਰਾਂ ਨਾਲ ਮਿਲ ਕੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ।ਅੱਜ ਮੰਗਲਵਾਰ ਨੂੰ ਸਿਰਫ਼ ਛੇ ਕੌਂਸਲਰਾਂ ਨੇ ਮੇਅਰ ਨੀਤਿਕਾ ਭੱਲਾ ਦਾ ਸਮਰਥਨ ਕੀਤਾ।ਜਿਕਰਯੋਗ ਹੈ ਕਿ ਮੋਗਾ ਨਗਰ ਨਿਗਮ ਦੀਆਂ ਚੋਣਾਂ 13 ਫਰਵਰੀ 2021 ਨੂੰ ਹੋਈਆਂ ਸਨ। 50 ਵਾਰਡਾਂ ਵਿੱਚੋਂ 20 ਕੌਂਸਲਰ ਕਾਂਗਰਸ ਦੇ ਜੇਤੂ ਰਹੇ ਸਨ। 10 ਆਜਾਦ ਸਨ। ਆਮ ਆਦਮੀ ਪਾਰਟੀ ਦੇ 4 ਅਤੇ ਅਕਾਲੀ ਦਲ ਦੇ 15 ਕੌਂਸਲਰ ਜੇਤੂ ਰਹੇ ਸਨ। ਇੱਕ ਕੌਂਸਲਰ ਭਾਜਪਾ ਨਾਲ ਸਬੰਧਤ ਸੀ। ਉਦੋਂ ਕਾਂਗਰਸ ਦੀ ਸਰਕਾਰ ਸੀ। 10 ਆਜ਼ਾਦ ਕੌਂਸਲਰ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਕਾਂਗਰਸ ਨੇ 13 ਮਈ ਨੂੰ ਆਪਣਾ ਮੇਅਰ ਬਣਾਇਆ ਸੀ। ਫਿਰ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਦਾ ਕੰਮ ਦੇਖ ਕੇ ਅਕਾਲੀ ਦਲ ਦੇ 7 ਕੌਂਸਲਰ ਅਤੇ ਕਾਂਗਰਸ ਦੇ 28 ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

Leave a Reply

Your email address will not be published. Required fields are marked *

error: Content is protected !!