Gee 98News

AK47 ‘ਚੋਂ ਗੋਲੀ ਚੱਲਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਚੰਡੀਗੜ੍ਹ, 24 ਜੁਲਾਈ-ਪਟਿਆਲਾ ਦੇ ਕਾਲੀ ਮਾਤਾ ਮੰਦਰ ‘ਚ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਭੇਦ ਭਰੇ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੋਲੀ ਮ੍ਰਿਤਕ ਮੁਲਾਜ਼ਮ ਦੀ ਆਪਣੀ AK47 ਰਾਈਫਲ ਤੋਂ ਚੱਲੀ ਹੈ। 26 ਕੁ ਵਰ੍ਹਿਆਂ ਦੇ ਜੱਗਾ ਸਿੰਘ ਨਾਮ ਦੇ ATS ਦਾ ਮੈਂਬਰ ਸੀ, ਜੋ ਪਟਿਆਲਾ ਕਾਲੀ ਮਾਤਾ ਦੇ ਮੰਦਰ ਦੀ ਸੁਰੱਖਿਆ ਟੀਮ ਵਿੱਚ ਸ਼ਾਮਲ ਸੀ। ਇਹ ਘਟਨਾ ਐਤਵਾਰ ਰਾਤ 10 ਕੁ ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ। ਪੁਲਿਸ ਅਧਿਕਾਰੀਆਂ ਅਨੁਸਾਰ ਗੋਲੀ ਭਾਵੇਂ AK47 ਵਿਚੋਂ ਹੀ ਚੱਲੀ ਹੈ ਪ੍ਰੰਤੂ ਅਗਲੇਰੀ ਪੜ੍ਹ‌ਤਾਲ ਕੀਤੀ ਜਾਵੇਗੀ।

error: Content is protected !!