ਚੰਡੀਗੜ੍ਹ ,12 ਜਨਵਰੀ Gee98 news service-
-ਜੇਕਰ ਤੁਸੀਂ ਦੁਕਾਨਦਾਰ ਹੋ ਅਤੇ ਕੋਈ ਗਾਹਕ ਤੁਹਾਡੇ ਤੋਂ ਖਰੀਦੀ ਚੀਜ਼ ਦੀ ਪੇਮੈਂਟ ਡਿਜੀਟਲ ਤੌਰ ‘ਤੇ ਕਰ ਰਿਹਾ ਹੈ ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅੱਜਕੱਲ੍ਹ ਮੋਬਾਈਲ ਫੋਨ ਵਿੱਚ UPI ਪੇਮੈਂਟ ਦੇ ਡੰਮੀ ਐਪ ਆ ਗਏ ਹਨ ਜਿਨਾਂ ਰਾਹੀਂ ਠੱਗ ਦੁਕਾਨਦਾਰਾਂ ਨਾਲ ਠੱਗੀ ਮਾਰ ਰਹੇ ਹਨ। ਲੁਧਿਆਣਾ ਦੀ ਘੰਟਾ ਘਰ ਮਾਰਕੀਟ ਵਿੱਚ ਬੀਤੇ ਕੱਲ੍ਹ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਨੌਜਵਾਨ ਨੇ ਦੁਕਾਨਦਾਰ ਤੋਂ 1000 ਦੀਆਂ ਦੋ ਜੈਕਟਾਂ ਖਰੀਦੀਆਂ ਅਤੇ ਦੁਕਾਨਦਾਰ ਤੋਂ ਸਕੈਨਰ ਮੰਗਿਆ ਜਦੋਂ ਦੁਕਾਨਦਾਰ ਨੇ ਸਕੈਨਰ ਦੇ ਦਿੱਤਾ ਨਾ ਗਾਕਕ ਬਣ ਕੇ ਆਏ ਨੌਜਵਾਨ ਨੇ UPI ਪੇਮੈਂਟ ਦਾ successful ਲੋਗੋ ਦਿਖਾ ਕੇ ਕਿਹਾ ਕਿ ਪੇਮੈਂਟ ਹੋ ਗਈ ਪਰੰਤੂ ਦੁਕਾਨਦਾਰ ਨੇ ਕਿਹਾ ਕਿ ਮੇਰੇ ਮੋਬਾਇਲ ਖ਼ਾਤੇ ਵਿੱਚ ਪੇਮੈਂਟ ਨਹੀਂ ਆਈ ਤਾਂ ਗ੍ਰਾਹਕ ਨੌਜਵਾਨ ਬਹਾਨੇ ਬਣਾਉਣ ਲੱਗਿਆ ਕਿ ਨੈੱਟਵਰਕ ਡਾਊਨ ਹੋਣ ਕਾਰਨ ਕਈ ਵਾਰ ਮੈਸੇਜ ਲੇਟ ਆਉਂਦਾ ਹੈ ਪਰੰਤੂ ਦੁਕਾਨਦਾਰ ਨੇ ਗ੍ਰਾਹਕ ਨੂੰ ਕਿਹਾ ਕਿ ਜਦੋਂ ਤੱਕ ਮੇਰੇ ਮੋਬਾਈਲ ਖ਼ਾਤੇ ਵਿੱਚ ਪੇਮੈਂਟ ਨਹੀਂ ਹੁੰਦੀ ਤੁਸੀਂ ਰੁਕ ਜਾਵੋ। ਇਸ ਦੌਰਾਨ ਦੁਕਾਨਦਾਰ ਨੂੰ ਗ੍ਰਾਹਕ ਨੌਜਵਾਨ ‘ਤੇ ਕੁਝ ਸ਼ੱਕ ਹੋਇਆ ਤੇ ਉਸਨੇ ਹੋਰ ਦੁਕਾਨਦਾਰ ਵੀ ਬੁਲਾ ਲਏ ਪਰ ਮੌਕੇ ਦਾ ਫਾਇਦਾ ਉਠਾ ਕੇ ਉਹ ਨੌਜਵਾਨ ਆਪਣਾ ਮੋਬਾਈਲ ਦੁਕਾਨ ‘ਤੇ ਹੀ ਛੱਡ ਗਿਆ ਤੇ ਉਥੋਂ ਦੌੜ ਗਿਆ। ਮੌਕੇ ‘ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਗ੍ਰਾਹਕ ਨੌਜਵਾਨ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ UPI ਦਾ ਡੰਮੀ ਐਪ ਡਾਊਨਲੋਡ ਕੀਤਾ ਨਿਕਲਿਆ ਜੋ ਸਕੈਨ ਕਰਨ ਤੋਂ ਬਾਅਦ ਪੇਮੈਂਟ successful ਦਾ ਲੋਗੋ ਤਾਂ ਦਿਖਾਉਂਦਾ ਸੀ ਪਰੰਤੂ ਦੁਕਾਨਦਾਰ ਦੇ ਖਾਤੇ ਵਿੱਚ ਪੇਮੈਂਟ ਨਹੀਂ ਜਾਂਦੀ ਸੀ। ਇਹ ਮਾਮਲਾ ਜਦੋਂ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਮੋਬਾਇਲ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਮੋਬਾਇਲ ਐਪ ਵਿੱਚ UPI ਦਾ ਡੰਮੀ ਐਪ ਡਾਊਨਲੋਡ ਸੀ ਜਿਸ ਰਾਹੀਂ ਹੋਰ ਦੁਕਾਨਦਾਰਾਂ ਨਾਲ ਠੱਗੀ ਮਾਰੀ ਗਈ ਸੀ ਕਿਉਂਕਿ ਪੇਮੈਂਟ successful ਦਾ ਲੋਗੋ ਤਾਂ ਦਿਸ ਰਿਹਾ ਸੀ ਪਰੰਤੂ ਅਸਲ ਵਿੱਚ ਠੱਗ ਨੌਜਵਾਨ ਦਾ ਡੰਮੀ ਐਪ ਡਾਊਨਲੋਡ ਕਰਕੇ ਠੱਗੀ ਦਾ ਤਾਣਾ ਬਾਣਾ ਹੀ ਨਿਕਲਿਆ ਅਤੇ ਉਸ ਦੁਆਰਾ ਜੋੜੇ ਗਏ ਬੈਂਕ ਅਕਾਊਂਟ ਵੀ ਜਾਅਲੀ ਨਿਕਲੇ। ਇਸ ਦੌਰਾਨ ਮੌਕੇ ‘ਤੇ ਕੁਝ ਹੋਰ ਦੁਕਾਨ ਵੀ ਪੁੱਜੇ ਜਿਨਾਂ ਨਾਲ 1000 ਤੋਂ ਲੈ ਕੇ 4500 ਤੱਕ ਦੀ ਠੱਗੀ ਵੱਜੀ ਹੋਈ ਸੀ। ਉਹਨਾਂ ਦੱਸਿਆ ਕਿ ਕੋਈ ਨੌਜਵਾਨ ਉਹਨਾਂ ਦੀ ਦੁਕਾਨ ‘ਤੇ ਆਇਆ, ਉਸਨੇ ਸਮਾਨ ਖਰੀਦਿਆ ਤੇ ਸਕੈਨਰ ਰਾਹੀਂ ਪੇਮੈਂਟ ਦਾ successful ਲੋਗੋ ਦਿਖਾ ਕੇ ਚਲਾ ਗਿਆ ਪ੍ਰੰਤੂ ਉਹਨਾਂ ਦੇ ਖਾਤਿਆਂ ਵਿੱਚ ਪੇਮੈਂਟ ਨਹੀਂ ਆਈ। ਥਾਣਾ ਕੋਤਵਾਲੀ ਦੇ ਐਸ ਐਚ ਓ ਬਲਵਿੰਦਰ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਅਧਾਰ ‘ਤੇ ਮੋਬਾਇਲ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਮੋਬਾਇਲ ਨੰਬਰ ਰਾਹੀਂ ਠੱਗ ਦੀ ਵੀ ਪਛਾਣ ਕਰਕੇ ਉਸਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਘੰਟਾਘਰ ਮਾਰਕੀਟ ਦੇ ਪ੍ਰਧਾਨ ਚੰਦਰਕਾਂਤਾ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਜੇਕਰ ਕੋਈ ਖਰੀਦੇ ਗਏ ਸਮਾਨ ਦੀ ਪੇਮੈਂਟ ਡਿਜੀਟਲ ਤੌਰ ‘ਤੇ ਕਰਦਾ ਹੈ ਤਾਂ ਜਿੰਨੇ ਸਮੇਂ ਤੱਕ ਪੇਮੈਂਟ ਖਾਤੇ ਵਿੱਚ ਸ਼ੋਅ ਨਹੀਂ ਹੁੰਦੀ ਉਸ ਵੇਲੇ ਤੱਕ ਗ੍ਰਾਹਕ ਨੂੰ ਦੁਕਾਨ ਤੋਂ ਜਾਣ ਨਾ ਦਿੱਤਾ ਜਾਵੇ।










