Skip to main content

Gee 98News

ਲੁੱਟ : ਏਜੰਸੀ ‘ਚੋਂ ਕਾਰ ਖਰੀਦਣ ਆਇਆ ਪਿਸਤੌਲ ਦੀ ਨੋਕ ‘ਤੇ ਲੈ ਗਿਆ ਨਵੀਂ ਕਾਰ

ਅੰਮ੍ਰਿਤਸਰ–ਪੰਜਾਬ ਵਿਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ । ਰੋਜ਼ਾਨਾ ਸੂਬੇ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕਤਲੋਗਾਰਤ, ਲੁੱਟ-ਖੋਹ, ਚੋਰੀ ਠੱਗੀ ਦੀ ਘਟਨਾ ਵਾਪਰਦੀ ਹੈ । ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਇਕ ਕਾਰ ਏਜੰਸੀ ਵਿਚੋਂ ਇਕ ਲੁਟੇਰਾ ਨੌਜਵਾਨ ਟੈਸਟ ਡਰਾਈਵ ਦੇ ਬਹਾਨੇ ਪਿਸਤੌਲ ਦੀ ਨੋਕ ‘ਤੇ ਨਵੀਂ ਕਾਰ ਭਜਾ ਕੇ ਲੈ ਗਿਆ । ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਨਾਵਲਟੀ ਕਾਰ ਏਜੰਸੀ ਵਿੱਚ ਆਇਆ ਅਤੇ ਉਸਨੇ ਸੇਲਜ਼ਮੈਨ ਤੋਂ ਕਾਰ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ । ਕਾਰ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਸ ਨੌਜਵਾਨ ਨੇ ਟੈਸਟ ਡਰਾਈਵ ਦੀ ਮੰਗ ਰੱਖੀ ਤਾਂ ਸੇਲਜ਼ਮੈਨ ਉਸਦੇ ਨਾਲ ਕਾਰ ਵਿਚ ਬੈਠ ਕੇ ਟੈਸਟ ਡਰਾਈਵ ਲਈ ਚਲਾ ਗਿਆ ਪ੍ਰੰਤੂ ਇਹ ਏਜੰਸੀ ਤੋਂ ਦੂਰ ਜਾ ਕੇ ਉਸ ਨੌਜਵਾਨ ਨੇ ਪਿਸਤੌਲ ਕੱਢ ਲਿਆ ਅਤੇ ਸੇਲਜ਼ਮੈਨ ਨੂੰ ਕਾਰ ਵਿੱਚੋਂ ਉੱਤਰ ਜਾਣ ਲਈ ਕਿਹਾ। ਸੇਲਜ਼ਮੈਨ ਅਨੁਸਾਰ “ਜਦ ਉਹ ਕਾਰ ਵਿੱਚੋਂ ਨਾ ਉੱਤਰਿਆ ਤਾਂ ਲੁਟੇਰੇ ਨੌਜਵਾਨ ਨੇ ਹਵਾਈ ਫਾਇਰ ਕੀਤਾ ਜਿਸ ਤੋਂ ਬਾਅਦ ਡਰ ਕੇ ਉਹ ਕਾਰ ਵਿੱਚੋਂ ਹੇਠਾ ਉਤਰ ਗਿਆ ਅਤੇ ਲੁਟੇਰਾ ਨੌਜਵਾਨ ਕਾਰ ਭਜਾ ਕੇ ਲੈ ਗਿਆ” । ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕਰਕੇ ਲੁਟੇਰੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।

error: Content is protected !!