Skip to main content

Gee 98News

‘ਆਪ’ ਆਗੂ ਸੰਜੇ ਸਿੰਘ MP ਨੂੰ ਤਿੰਨ ਮਹੀਨੇ ਦੀ ਕੈਦ

‘ਆਪ’ ਆਗੂ ਸੰਜੇ ਸਿੰਘ MP ਨੂੰ ਤਿੰਨ ਮਹੀਨੇ ਦੀ ਕੈਦ

ਚੰਡੀਗੜ੍ਹ -ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜਸਭਾ ਮੈਂਬਰ ਸੰਜੈ ਸਿੰਘ ਨੂੰ ਅਦਾਲਤ ਨੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਅਤੇ 1500 ਰੁਪਏ ਜ਼ੁਰਮਾਨਾ ਲਾਇਆ ਹੈ । ਯੂਪੀ ਦੇ ਜ਼ਿਲਾ ਸੁਲਤਾਨਪੁਰ ਦੀ ਅਦਾਲਤ ਨੇ ਸੰਜੇ ਸਿੰਘ ਨੇ 21 ਸਾਲ ਪੁਰਾਣੇ ਇੱਕ ਕੇਸ ਵਿੱਚ ਸਜ਼ਾ ਸੁਣਾਈ ਹੈ ਜਦ ਉਨ੍ਹਾਂ ਨੇ ਬਿਜਲੀ ਦੇ ਨਾਜਾਇਜ਼ ਕੱਟਾਂ ਤੋਂ ਪੀੜਤ ਲੋਕਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਪ੍ਰਸ਼ਾਸਨ ਨੇ ਸੰਜੇ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਤਿੰਨ ਸਾਲ ਤੋਂ ਘੱਟ ਸਜ਼ਾ ਦੇ ਕਾਨੂੰਨ ਤਹਿਤ ਸੰਜੇ ਸਿੰਘ ਨੂੰ ਜ਼ਮਾਨਤ ਵੀ ਮਿਲ ਗਈ ਹੈ ਅਤੇ ਅਦਾਲਤ ਦੇ ਫੈਸਲੇ ਖਿਲਾਫ ਉੱਚ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ ਹੈ। ਸਾਲ 2001 ਦੇ ਇਸ ਮੁਕੱਦਮੇ ਵਿੱਚ ਸੰਜੇ ਸਿੰਘ ਦੇ ਨਾਲ ਅਨੂਪ ਸਾਂਡਾ (ਸਾਬਕਾ ਵਿਧਾਇਕ ਸਪਾ), ਸੁਭਾਸ਼ ਚੌਧਰੀ (ਸਾਬਕਾ ਸ਼ਹਿਰੀ ਪ੍ਰਧਾਨ ਭਾਜਪਾ), ਕਮਲ ਸ਼੍ਰੀਵਾਸਤਵ (ਸਾਬਕਾ ਕੌਂਸਲਰ ਅਤੇ ਐਡਵੋਕੇਟ ਕਾਂਗਰਸ), ਸੰਤੋਸ਼ ਚੌਧਰੀ (ਸਮਾਜਕ ਕਾਂਗਰਸ), ਵਿਜੇ ਸਕੱਤਰ (ਨਾਮਜ਼ਦ ਕੌਂਸਲਰ) ਨੂੰ ਵੀ ਸਜ਼ਾ ਸੁਣਾਈ ਗਈ ਹੈ।

error: Content is protected !!