ਸੰਕੇਤ ਤਾਂ ਇਹੋ ਮਿਲ ਰਹੇ ਨੇ ਕਿ ਹੁਣ ਡਿੱਗੇਗਾ.. ਊਠ ਦਾ ਬੁੱਲ.. . !

ਚੰਡੀਗੜ, 28 ਜੂਨ (ਜੀ98 ਨਿਊਜ਼) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਹਾਈਕੋਰਟ ਦੇ ਆਦੇਸ਼ਾਂ ਉੱਪਰ ਗਠਿਤ ਉੱਚ ਪੁਲਿਸ ਅਧਿਕਾਰੀ ਐਲ.ਕੇ ਯਾਦਵ , ਰਾਕੇਸ਼ ਅਗਰਵਾਲ ਅਤੇ ਸੁਰਜੀਤ ਸਿੰਘ ’ਤੇ ਅਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਪੜਤਾਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ […]
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ ਨੂੰ ਚੀਮਾ ਵਿਖੇ ਮਨਾਈ ਜਾਵੇਗੀ

ਬਰਨਾਲਾ, 27 ਜੂਨ (ਜੀ98 ਨਿਊਜ਼ )-ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਪੰਜਾਬੀ ਲੋਕਧਾਰਾ ਗਰੁੱਪ ਵਲੋਂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 182 ਵੀਂ ਬਰਸੀ ਪੰਜਾਬ ਪੱਧਰੀ ਸਮਾਗਮ ਕਰਕੇ 29 ਜੂਨ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਵੱਡਾ ਗੁਰਦੁਆਰਾ ਸਾਹਿਬ ਪਿੰਡ ਚੀਮਾ ਜ਼ਿਲਾ ਬਰਨਾਲਾ ਵਿਖੇ ਮਨਾਈ ਜਾਵੇਗੀ। ਬਰਸੀ ਸਮਾਗਮਾਂ ਦੀਆਂ ਪ੍ਰਬੰਧਕੀ […]
ਬੀਬੀ ਘਨੌਰੀ ਨੇ ਵੰਡੇ ਸਮਾਰਟ ਰਾਸ਼ਨ ਕਾਰਡ

ਬਰਨਾਲਾ, 27 ਜੂਨ (ਮੰਗਲ ਸਿੰਘ) : ਪਿੰਡ ਠੀਕਰੀਵਾਲਾ ਵਿਖੇ ਆਟਾ, ਦਾਲ , ਕਣਕ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕਾਂਗਰਸੀ ਆਗੂ ਬੀਬੀ ਹਰਚੰਦ ਕੌਰ ਘਨੌਰੀ ਨੇ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਬੀਬੀ ਘਨੌਰੀ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਵਿੱਚ ਕਮੀਆਂ ਦੀਆਂ ਸ਼ਿਕਾਇਤਾਂ ਮਿਲਣ ਕਰਕੇ ਲਾਭਪਾਤਰੀਆਂ ਲਈ ਇਹ ਸਮਾਰਟ ਕਾਰਡ […]
ਕੋਈ ਮਾਂ.. ਅਜਿਹੀ ਵੀ ਹੋ ਸਕਦੀ ਹੈ.. . !

ਬਰਨਾਲਾ, 24 ਜੂਨ (ਨਿਰਮਲ ਸਿੰਘ ਪੰਡੋਰੀ) : ਲੁਧਿਆਣਾ ਵਿਖੇ ਇਕ ਮਾਂ ਨੇ ਅਜਿਹਾ ਕਾਰਾ ਕੀਤਾ ਜਿਸ ਬਾਰੇ ਸੁਣਨ ਤੋਂ ਬਾਅਦ ਸਹਿਜੇ ਹੀ ਇਹ ਸ਼ਬਦ ਨਿਕਲਦੇ ਹਨ ਕਿ ‘ਕੋਈ ਮਾਂ ਅਜਿਹੀ ਵੀ ਹੋ ਸਕਦੀ ਹੈ’ । ਇੱਕ ਮਾਂ ਨੇ ਕੁਝ ਪੈਸਿਆਂ ਦੇ ਲਾਲਚ ’ਚ ਆਪਣੀ 9ਵਰਿਆਂ ਦੀ ਧੀ ਨੂੰ ਗਲ ਘੁੱਟ ਕੇ ਮਾਰ ਦਿੱਤਾ। ਇਸ ਜੁਰਮ […]
ਉਲੰਪਿਕ ਦੀ ਭਾਰਤੀ ਹਾਕੀ ਪੰਜਾਬੀ ਹੱਥ,ਡੀਐਸਪੀ ਮਨਪ੍ਰੀਤ ਕਰੇਗਾ ਕਪਤਾਨੀ

ਚੰਡੀਗੜ, 23 ਜੂਨ (ਜੀ98 ਨਿਊਜ਼) : ਅੰਤਾਂ ਦੀ ਗਰਮੀ ਦਾ ਮੌਸਮ ਪੰਜਾਬੀਆਂ ਲਈ ਇੱਕ ਅਜਿਹੀ ਖ਼ਬਰ ਲੈ ਕੇ ਅਇਆ ਜਿਸ ਨੇ ਪੰਜਾਬੀਆਂ ਦੇ ਕਾਲਜੇ ਠੰਡ ਪਾ ਦਿੱਤੀ। ਇਸ ਮਾਣਮੱਤੀ ਅਤੇ ਮਿੱਠੀ ਖ਼ਬਰ ਅਨੁਸਾਰ 21 ਸਾਲਾਂ ਬਾਅਦ ਪੰਜਾਬ ਦਾ ਪੁੱਤ ਮਨਪ੍ਰੀਤ ਸਿੰਘ ਡੀਐਸਪੀ ਪੰਜਾਬ ਪੁਲਸ ਟੋਕੀਓ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਹੋਵੇਗਾ। ਮਨਪ੍ਰੀਤ ਸਿੰਘ […]
ਕੁੰਵਰ ਅਫ਼ਸਰ ਤਾਂ ਕੈਪਟਨ ਦਾ ਸੀ ਪਰ ਡੋਰ ਕੇਜਰੀਵਾਲ ਦੇ ਹੱਥ ਰਹੀ

ਚੰਡੀਗਡ਼੍ਹ 22 ਜੁੂਨ (ਜ਼ੀ98 ਨਿਊਜ਼) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਬੇਅਦਬੀ ਘਟਨਾਵਾਂ ਅਤੇ ਗੋਲੀ ਕਾਂਡ ਸਬੰਧੀ ਨਵੀਂ ਬਣੀ ਸਿੱਟ ਨੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੀ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ ਉਪਰ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ । ਸੂਤਰਾਂ ਅਨੁਸਾਰ ਪੁਲਸ ਅਫਸਰ ਐਲ ਕੇ ਯਾਦਵ, ਰਾਕੇਸ਼ ਅਗਰਵਾਲ ਅਤੇ ਸੁਰਜੀਤ ਸਿੰਘ […]
ਕੁੰਵਰ ਵਿਜੇਪ੍ਰਤਾਪ ਨੇ ਜਾਂਚ ਰਿਪੋਰਟ ਨਹੀਂ ਸਗੋਂ ਸਿਆਸੀ ਸਕਰਿਪਟ ਲਿਖੀ – ਖਹਿਰਾ

ਬਰਨਾਲਾ, 21 ਜੂਨ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਤੇਜ਼ਤਰਾਰ ਰਾਜਨੀਤੀਵਾਨ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਕਲਿੱਪ ਜਾਰੀ ਕਰਕੇ ਸਾਬਕਾ ਆਈਪੀਐਸ ਅਫ਼ਸਰ ਕੁੰਵਰ ਵਿਜੇਪ੍ਰਤਾਪ ਸਿੰਘ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਖੇਡਿਆ ਗਿਆ ਡਰਾਮਾ ਦੱਸਿਆ ਹੈ। ਖਹਿਰਾ ਨੇ ਕਿਹਾ ਕਿ ਇਸ ਡਰਾਮੇ ਦੀ […]
ਅੰਮਿ੍ਤਸਰ ਆ ਕੇ ਕੇਜਰੀਵਾਲ ਨੇ ਕੁੰਵਰ ਹੱਥ ਫੜਾਇਆ ਝਾੜੂ

ਕੁੰਵਰ ਨੇ ਕੀਤਾ ਸਿਆਸੀ ਸਫਾਈ ਦਾ ਦਾਅਵਾਅੰਮਿ੍ਤਸਰ, 21 ਜੂਨ (ਜੀ98 ਨਿਊਜ਼) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੁੰਤਰੀ ਅਰਵਿੰਦ ਕੇਜਰੀਵਾਲ ਦੀ ਅੰਮਿ੍ਤਸਰ ਦੀ ਫੇਰੀ ਪੰਜਾਬ ਦੇ ਰਾਜਨੀਤਿਕ ਮਾਹੌਲ ’ਚ ਗਰਮਾਹਟ ਪੈਦਾ ਕਰ ਗਈ । ਸ੍ਰੀ ਕੇਜਰੀਵਾਲ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮਹੱਤਵਪੂਰਨ ਟਿੱਪਣੀ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ […]
ਜੇ ਨੌਕਰੀ ਨਹੀਂ… ਤਾਂ ਮੌਤ ਹੀ ਦੇ ਦੇਵੋ…!

ਬਰਨਾਲਾ 20 ਜੂਨ (ਨਿਰਮਲ ਸਿੰਘ ਪੰਡੋਰੀ)-ਨੌਕਰੀ ਲਈ ਸੰਘਰਸ਼ ਕਰ ਰਹੇ ਇੱਕ ਬੇਰੁਜ਼ਗਾਰ ਅਧਿਆਪਕ ਨੇ ਦੇਸ਼ ਦੇ ਰਾਸ਼ਟਰਪਤੀ ਤੋਂ “ਸਵੈ ਇੱਛਾ ਮੌਤ” ਮੰਗੀ ਹੈ। ਮੁੱਖ ਮੰਤਰੀ ਪੰਜਾਬ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਪਿਛਲੇ 92 ਦਿਨਾਂ ਤੋਂ ਇਕ ਉੱਚੇ ਟਾਵਰ ਉਪਰ ਚੜ੍ਹ ਕੇ ਬੈਠਾ ਅਧਿਆਪਕ ਆਪਣੀ ਸਿਹਤ ਵਿਗੜਨ ਦੇ ਬਾਵਜੂਦ ਵੀ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ‘ਤੇ ਡਟਿਆ […]
ਪੰਛੀਆਂ ਲਈ ਪ੍ਰੇਮੀਆਂ ਨੇ ਕੀਤਾ ਮਹਾਨ ਕੰਮ

ਬਰਨਾਲਾ 20 ਜੂਨ (ਨਿਰਮਲ ਸਿੰਘ ਪੰਡੋਰੀ) ਪਿਤਾ ਦਿਵਸ ਮੌਕੇ ਇਕ ਵਿਲੱਖਣ ਕਾਰਜ ਕਰਦੇ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿਖੇ ਪੰਛੀਆਂ ਲਈ 200 ਮਿੱਟੀ ਦੇ ਕਟੋਰੇ ਚੋਗੇ (ਦਾਣੇ) ਨਾਲ ਭਰ ਕੇ ਪਿੰਡ ਵਿਚ ਵੰਡੇ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਟੋਰਿਆਂ ਨੂੰ ਆਪਣੇ ਘਰਾਂ ਦੀਆਂ […]