Gee 98News

June 25, 2021

ਰਾਏਸਰ ਸਕੂਲ ਦੀ ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਤੇ ਪੰਚਾਇਤ ਵੱਲੋਂ ਸਨਮਾਨ

ਮਹਿਲ ਕਲਾਂ, 25 ਜੂਨ (ਚਰਨਜੀਤ ਸ਼ਰਮਾ) :ਕੌਮੀ ਪ੍ਰਤਿਭਾ ਖੋਜ਼ ਵਜ਼ੀਫ਼ਾ ਪ੍ਰੀਖਿਆ ਦੇ ਪਹਿਲੇ ਪੱਧਰ ‘ਚੋਂ ਸਫ਼ਲਤਾ ਹਾਸਿਲ ਕਰਨ ਵਾਲੀ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਬਰਨਾਲਾ) ਦੀ ਵਿਦਿਆਰਥਣ ਪੀਨਾ ਬੇਗਮ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ  ਸੈਕੰਡਰੀ/ਐਲੀਮੈਂਟਰੀ ਦੇ ਆਦੇਸ਼ਾਂ ਅਨੁਸਾਰ ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਿਦਿਆਰਥਣ ਦੇ ਸਨਮਾਨ ਲਈ ਉਚੇਚੇ ਤੌਰ ‘ਤੇ ਸਕੂਲ ਵਿੱਚ ਪਹੁੰਚੇ। ਵਿਦਿਆਰਥਣ ਦੇ ਸਨਮਾਨ ਉਪਰੰਤ ਉਨ੍ਹਾਂ ਕਿਹਾ ਕਿ ਕੌਮੀ ਪ੍ਰਤਿਭਾ ਖੋਜ਼ ਵਜੀਫ਼ਾ ਪ੍ਰੀਖਿਆ ਮੁਲਕ ਦੀਆਂ ਵੱਕਾਰੀ ਮੁਕਾਬਲਾ ਪ੍ਰੀਖਿਆਵਾਂ ਵਿੱਚੋਂ ਇੱਕ ਅਜਿਹੀ ਪ੍ਰੀਖਿਆ ਹੈ, ਜਿਸ ਵਿੱਚੋ ਸਫ਼ਲਤਾ ਹਾਸਿਲ ਕਰਨ ਲਈ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦਾ ਡੂੰਘਾਈ ਵਿੱਚ ਗਿਆਨ ਹਾਸਿਲ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋ ਪੱਧਰਾਂ ਵਿੱਚ ਹੋਣ ਵਾਲੀ ਇਸ ਪ੍ਰੀਖਿਆ ਦੇ ਪਹਿਲੇ ਪੱਧਰ ਵਿੱਚੋਂ ਸਫ਼ਲਤਾ ਹਾਸਲ ਕਰਕੇ ਵਿਦਿਆਰਥਣ ਵੱਲੋਂ ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਪੱਧਰ ਦੇ ਟੈਸਟ ਦੀ ਤਿਆਰੀ ਕਰਵਾਉਣ ਵਾਂਗ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਵਿਦਿਆਰਥਣ ਦੀ ਦੂਜੇ ਪੱਧਰ ਦੀ ਵੀ ਤਿਆਰੀ ਕਰਵਾਈ ਜਾਵੇਗੀ।ਪੰਚਾਇਤ ਵੱਲੋਂ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ

Read More »

ਇੱਕ ਸਕੂਲ .. ਜਿੱਥੇ ਅਧਿਆਪਕ ਬੱਚਿਆਂ ਦੇ ਨਾਲ ਪਰਿੰਦਿਆਂ ਦਾ ਵੀ ਰੱਖਦੇ ਨੇ ਖ਼ਿਆਲ ..!

ਬਰਨਾਲਾ, 25 ਜੂਨ (ਨਿਰਮਲ ਸਿੰਘ ਪੰਡੋਰੀ) : ਕੀ ਤੁਸੀ ਇੱਕ ਅਜਿਹਾ ਸਕੂਲ ਦੇਖਿਆ ਹੈ, ਜਿੱਥੇ ਬੱਚਿਆਂ ਦੇ ਨਾਲ ਪਰਿੰਦੇ (ਪੰਛੀ) ਵੀ ਰੌਣਕਾਂ ਲਗਾਉਂਦੇ ਹੋਣ, ਅਜਿਹਾ

Read More »
error: Content is protected !!