Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਰਾਏਸਰ ਸਕੂਲ ਦੀ ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਤੇ ਪੰਚਾਇਤ ਵੱਲੋਂ ਸਨਮਾਨ

Nirmal Pandori by Nirmal Pandori
06/25/2021
in ਸਿੱਖਿਆ
Reading Time: 1 min read
A A
0
ਰਾਏਸਰ ਸਕੂਲ ਦੀ ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਤੇ ਪੰਚਾਇਤ ਵੱਲੋਂ ਸਨਮਾਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਹਿਲ ਕਲਾਂ, 25 ਜੂਨ (ਚਰਨਜੀਤ ਸ਼ਰਮਾ) :ਕੌਮੀ ਪ੍ਰਤਿਭਾ ਖੋਜ਼ ਵਜ਼ੀਫ਼ਾ ਪ੍ਰੀਖਿਆ ਦੇ ਪਹਿਲੇ ਪੱਧਰ ‘ਚੋਂ ਸਫ਼ਲਤਾ ਹਾਸਿਲ ਕਰਨ ਵਾਲੀ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਬਰਨਾਲਾ) ਦੀ ਵਿਦਿਆਰਥਣ ਪੀਨਾ ਬੇਗਮ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ  ਸੈਕੰਡਰੀ/ਐਲੀਮੈਂਟਰੀ ਦੇ ਆਦੇਸ਼ਾਂ ਅਨੁਸਾਰ ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਿਦਿਆਰਥਣ ਦੇ ਸਨਮਾਨ ਲਈ ਉਚੇਚੇ ਤੌਰ ‘ਤੇ ਸਕੂਲ ਵਿੱਚ ਪਹੁੰਚੇ। ਵਿਦਿਆਰਥਣ ਦੇ ਸਨਮਾਨ ਉਪਰੰਤ ਉਨ੍ਹਾਂ ਕਿਹਾ ਕਿ ਕੌਮੀ ਪ੍ਰਤਿਭਾ ਖੋਜ਼ ਵਜੀਫ਼ਾ ਪ੍ਰੀਖਿਆ ਮੁਲਕ ਦੀਆਂ ਵੱਕਾਰੀ ਮੁਕਾਬਲਾ ਪ੍ਰੀਖਿਆਵਾਂ ਵਿੱਚੋਂ ਇੱਕ ਅਜਿਹੀ ਪ੍ਰੀਖਿਆ ਹੈ, ਜਿਸ ਵਿੱਚੋ ਸਫ਼ਲਤਾ ਹਾਸਿਲ ਕਰਨ ਲਈ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦਾ ਡੂੰਘਾਈ ਵਿੱਚ ਗਿਆਨ ਹਾਸਿਲ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋ ਪੱਧਰਾਂ ਵਿੱਚ ਹੋਣ ਵਾਲੀ ਇਸ ਪ੍ਰੀਖਿਆ ਦੇ ਪਹਿਲੇ ਪੱਧਰ ਵਿੱਚੋਂ ਸਫ਼ਲਤਾ ਹਾਸਲ ਕਰਕੇ ਵਿਦਿਆਰਥਣ ਵੱਲੋਂ ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਪੱਧਰ ਦੇ ਟੈਸਟ ਦੀ ਤਿਆਰੀ ਕਰਵਾਉਣ ਵਾਂਗ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਵਿਦਿਆਰਥਣ ਦੀ ਦੂਜੇ ਪੱਧਰ ਦੀ ਵੀ ਤਿਆਰੀ ਕਰਵਾਈ ਜਾਵੇਗੀ।ਪੰਚਾਇਤ ਵੱਲੋਂ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਨੇ ਕਿਹਾ ਕਿ ਵਿਦਿਆਰਥਣ ਵੱਲੋਂ ਇਹ ਪ੍ਰਾਪਤੀ ਕਰਨਾ ਉਨ੍ਹਾਂ ਦੇ ਸਕੂਲ ਅਤੇ ਪਿੰਡ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਨੂੰ ਦੂਜੇ ਪੱਧਰ ਦੀ ਪ੍ਰੀਖਿਆ ਦੀ ਤਿਆਰੀ ਲਈ ਹਰ ਪ੍ਰਕਾਰ ਦੀ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਨੈਸ਼ਨਲ ਅਵਾਰਡੀ ਨੇ ਵਿਦਿਆਰਥਣ ਦੇ ਉਚੇਚੇ ਸਨਮਾਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਇਸ ਸਨਮਾਨ ਨਾਲ ਕੇਵਲ ਵਿਦਿਆਰਥਣ ਦੇ ਉਤਸ਼ਾਹ ਵਿੱਚ ਇਜ਼ਾਫਾ ਹੋਵੇਗਾ ਸਗੋਂ ਸਕੂਲ ਸਟਾਫ਼ ਨੂੰ ਵੀ ਵਿਦਿਆਰਥਣ ਦੀ ਤਿਆਰੀ ਕਰਵਾਉਣ ਲਈ ਹੋਰ ਵਧੇਰੇ ਪ੍ਰੇਰਨਾ ਮਿਲੇਗੀ।ਇਸ ਮੌਕੇ ਪੰਚ ਜਸਵੀਰ ਸਿੰਘ, ਸੇਵਕ ਸਿੰਘ ਪੰਚ, ਵਿਦਿਆਰਥਣ ਦੇ ਮਾਪੇ ਪਾਲੀ ਖਾਨ ਅਤੇ ਸੋਮਾ ਬੇਗਮ, ਕਮਲਦੀਪ ਜ਼ਿਲ੍ਹਾ ਮੈਂਟਰ ਗਣਿਤ, ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।

       

 

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦੀ ਚੈਕਿੰਗ ‘ਤੇ ਅਧਿਆਪਕਾਂ ਨੇ ਚੁੱਕੇ ਸਵਾਲ

ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦੀ ਚੈਕਿੰਗ ‘ਤੇ ਅਧਿਆਪਕਾਂ ਨੇ ਚੁੱਕੇ ਸਵਾਲ

02/19/2025
DEO (ਸ) ਦੀ ਅਗਵਾਈ ਹੇਠ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ SCERT ਦੇ ਅਸਿਸਟੈਂਟ ਡਾਇਰੈਕਟਰ

DEO (ਸ) ਦੀ ਅਗਵਾਈ ਹੇਠ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ SCERT ਦੇ ਅਸਿਸਟੈਂਟ ਡਾਇਰੈਕਟਰ

01/31/2025

ਤਰਸ ਦੇ ਆਧਾਰ ‘ਤੇ ਨਿਯੁਕਤ ਹੋਣ ਵਾਲੀਆਂ ਵਿਧਵਾਵਾਂ ਨੂੰ ਰਾਹਤ..ਪੜ੍ਹੋ ਪੱਤਰ ਦੀ ਕਾਪੀ

06/25/2024
Load More
Previous Post

ਇੱਕ ਸਕੂਲ .. ਜਿੱਥੇ ਅਧਿਆਪਕ ਬੱਚਿਆਂ ਦੇ ਨਾਲ ਪਰਿੰਦਿਆਂ ਦਾ ਵੀ ਰੱਖਦੇ ਨੇ ਖ਼ਿਆਲ ..!

Next Post

ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਬਣ ਗਈ ਨੌਕਰੀ ਦੀ ਲੜਾਈ

Nirmal Pandori

Nirmal Pandori

Related Posts

ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦੀ ਚੈਕਿੰਗ ‘ਤੇ ਅਧਿਆਪਕਾਂ ਨੇ ਚੁੱਕੇ ਸਵਾਲ
ਸਿੱਖਿਆ

ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦੀ ਚੈਕਿੰਗ ‘ਤੇ ਅਧਿਆਪਕਾਂ ਨੇ ਚੁੱਕੇ ਸਵਾਲ

by Nirmal Pandori
02/19/2025
DEO (ਸ) ਦੀ ਅਗਵਾਈ ਹੇਠ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ SCERT ਦੇ ਅਸਿਸਟੈਂਟ ਡਾਇਰੈਕਟਰ
ਸਿੱਖਿਆ

DEO (ਸ) ਦੀ ਅਗਵਾਈ ਹੇਠ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ SCERT ਦੇ ਅਸਿਸਟੈਂਟ ਡਾਇਰੈਕਟਰ

by Nirmal Pandori
01/31/2025
ਸਿੱਖਿਆ

ਤਰਸ ਦੇ ਆਧਾਰ ‘ਤੇ ਨਿਯੁਕਤ ਹੋਣ ਵਾਲੀਆਂ ਵਿਧਵਾਵਾਂ ਨੂੰ ਰਾਹਤ..ਪੜ੍ਹੋ ਪੱਤਰ ਦੀ ਕਾਪੀ

by Nirmal Pandori
06/25/2024
ਪ੍ਰਾਈਵੇਟ ਸਕੂਲ ਨੇ ਫੀਸ ਨਾ ਭਰਨ ਵਾਲੀ ਵਿਦਿਆਰਥਣ ਨੂੰ ਪੇਪਰ ‘ਚੋਂ ਕੱਢਿਆ…ਰੋਜ਼ੇ ਰੱਖਣ ਵਾਲੀ ਵਿਦਿਆਰਥਣ ਨੂੰ ਕੀਤਾ ਪ੍ਰੇਸ਼ਾਨ, ਮੁੱਦਾ ਭਖਣ ‘ਤੇ ਪੁਲਿਸ ਵੀ ਪੁੱਜੀ
ਸਿੱਖਿਆ

ਪ੍ਰਾਈਵੇਟ ਸਕੂਲ ਨੇ ਫੀਸ ਨਾ ਭਰਨ ਵਾਲੀ ਵਿਦਿਆਰਥਣ ਨੂੰ ਪੇਪਰ ‘ਚੋਂ ਕੱਢਿਆ…ਰੋਜ਼ੇ ਰੱਖਣ ਵਾਲੀ ਵਿਦਿਆਰਥਣ ਨੂੰ ਕੀਤਾ ਪ੍ਰੇਸ਼ਾਨ, ਮੁੱਦਾ ਭਖਣ ‘ਤੇ ਪੁਲਿਸ ਵੀ ਪੁੱਜੀ

by Nirmal Pandori
03/21/2024
CM ਭਗਵੰਤ ਮਾਨ ਦੀ ਰੈਲੀ ਮੌਕੇ ਸਿਕਿਉਰਟੀ ਸਟਾਫ਼ ਨੂੰ ਸਕੂਲਾਂ ‘ਚ ਠਹਿਰਾਉਣ ਦਾ ਹਵਾਲਾ ਦੇ ਕੇ ਸਕੂਲ ਬੰਦ ਕਰਨ ਦੇ ਹੁਕਮ ਦੇਣ ਵਾਲੇ ਡੀਈਓਜ਼ ਨੂੰ ਨੋਟਿਸ ਜਾਰੀ
ਸਿੱਖਿਆ

CM ਭਗਵੰਤ ਮਾਨ ਦੀ ਰੈਲੀ ਮੌਕੇ ਸਿਕਿਉਰਟੀ ਸਟਾਫ਼ ਨੂੰ ਸਕੂਲਾਂ ‘ਚ ਠਹਿਰਾਉਣ ਦਾ ਹਵਾਲਾ ਦੇ ਕੇ ਸਕੂਲ ਬੰਦ ਕਰਨ ਦੇ ਹੁਕਮ ਦੇਣ ਵਾਲੇ ਡੀਈਓਜ਼ ਨੂੰ ਨੋਟਿਸ ਜਾਰੀ

by Nirmal Pandori
12/15/2023
ਘਰੇਲੂ ਝਗੜੇ ਕਾਰਨ ਪਿਓ-ਪੁੱਤ ਨੇ ਕੀਤੀ ਖੁਦਕੁਸ਼ੀ
ਸਿੱਖਿਆ

ਸੰਤ ਈਸ਼ਰ ਦਾਸ ਸਕੂਲ ਮੂੰਮ ਵਿਖੇ ਸਲਾਨਾ ਅਲੂਮਨੀ ਮੀਟ ਸਮੇਂ ਕਰਵਾਇਆ ਰਾਜ-ਪੱਧਰੀ ਸੈਮੀਨਾਰ

by Nirmal Pandori
12/08/2023
Load More
Next Post
ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਬਣ ਗਈ ਨੌਕਰੀ ਦੀ ਲੜਾਈ

ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਬਣ ਗਈ ਨੌਕਰੀ ਦੀ ਲੜਾਈ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend