Skip to main content

Gee 98News

ਬੱਸ ਸਟੈਂਡ ‘ਚੋਂ ਦਿਨ ਦਿਹਾੜੇ ਮਿਲੀ 10 ਕੁ ਸਾਲ ਦੇ ਗੁਰਸਿੱਖ ਬੱਚੇ ਦੀ ਲਾਸ਼

ਚੰਡੀਗੜ੍ਹ,1 ਅਪ੍ਰੈਲ, Gee98 news service
-ਬੱਸ ਅੱਡੇ ਵਰਗੀ ਭੀੜ ਭੜੱਕੇ ਵਾਲੀ ਥਾਂ ਉੱਪਰ ਵੀ ਅਣਪਛਾਤੇ ਵਿਅਕਤੀ ਦਿਨ ਦਿਹਾੜੇ ਇੱਕ ਬੱਚੇ ਦੀ ਲਾਸ਼ ਰੱਖ ਕੇ ਫਰਾਰ ਹੋ ਗਏ। ਇਹ ਘਟਨਾ ਮਾਨਸਾ ਦੇ ਬੱਸ ਸਟੈਂਡ ਦੀ ਹੈ ਜਿੱਥੇ ਇੱਕ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਲਾਸ਼ ਇਕ 10 ਕੁ ਸਾਲ ਦੇ ਗੁਰਸਿੱਖ ਬੱਚੇ ਦੀ ਹੈ।‌ ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਇਕ ਬੱਚੇ ਦੀ ਲਾਸ਼ ਮੇਜ ਉਤੇ ਰੱਖ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਚਲਦਿਆ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਵਿਅਕਤੀ ਜਿਨ੍ਹਾਂ ਵਿੱਚ ਔਰਤਾਂ ਵੀ ਸਨ, ਉਹ ਉਸ ਮੇਜ ਦੇ ਨੇੜੇ ਬੈਠੇ ਸਨ ਜਿਸ ਉੱਪਰ ਲਾਸ਼ ਪਈ ਸੀ। ਉਨ੍ਹਾਂ ਤੋਂ ਪਹਿਲਾਂ ਮੇਜ਼ ਦੇ ਨੇੜੇ ਕੋਈ ਨਹੀਂ ਸੀ। ਜਦੋਂ ਉਹ ਵਿਅਕਤੀ ਉਥੋਂ ਚਲੇ ਗਏ ਤਾਂ ਪਤਾ ਲੱਗਿਆ ਕਿ ਇਕ ਬੱਚੇ ਦੀ ਲਾਸ਼ ਪਈ ਹੋਈ ਹੈ।

error: Content is protected !!