Skip to main content

Gee 98News

ਕੈਨੇਡਾ ਨੇ ਦਿੱਤਾ ਇੱਕ ਹੋਰ ਵੱਡਾ ਝਟਕਾ..PR ਫੀਸਾਂ ‘ਚ ਕੀਤਾ ਵੱਡਾ ਵਾਧਾ…!

ਚੰਡੀਗੜ੍ਹ,‌ 4 ਅਪ੍ਰੈਲ, Gee98 news service
-ਕੈਨੇਡਾ ਵਸਣ ਦੇ ਚਾਹਾਵਾਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਹੈ, ਕਦੇ ਸਥਾਈ ਨਿਵਾਸ‌ (PR) ਇਮੀਗਰੇਸ਼ਨ ਨਿਯਮਾਂ ‘ਚ ਬਦਲਾਅ ਕੀਤਾ ਜਾਂਦਾ ਹੈ ਅਤੇ ਕਦੇ ਫੀਸਾਂ ਵਿੱਚ ਬੇਤਹਾਸ਼ਾ ਵਾਧਾ ਕਰ ਦਿੱਤਾ ਜਾਂਦਾ ਹੈ। ਹੁਣ ਕੈਨੇਡਾ ਸਰਕਾਰ ਨੇ NRIs ਨੂੰ ਵੱਡਾ ਝਟਕਾ ਦਿੰਦੇ ਹੋਏ ਇਮੀਗ੍ਰੇਸ਼ਨ ਫੀਸਾਂ ‘ਚ ਬੇਤਹਾਸ਼ਾ ਵਾਧਾ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ (IRCC) ਨੇ ਸਥਾਈ ਨਿਵਾਸ (PR) ਅਰਜ਼ੀਆਂ ਲਈ ਦੇਸ਼ ਦੀ ਇਮੀਗ੍ਰੇਸ਼ਨ ਫੀਸ ‘ਚ ਔਸਤਨ 12 ਫ਼ੀ ਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ ਦੇ ਅਨੁਸਾਰ, ਦੇਸ਼ ‘ਚ ਐਕਸਪ੍ਰੈਸ ਐਂਟਰੀ ਦੀ ਮੰਗ ਕਰਨ ਵਾਲਿਆਂ ਨੂੰ 575 ਡਾਲਰ ਦੀ ਫੀਸ ਤੋਂ ਇਲਾਵਾ ਸਥਾਈ ਨਿਵਾਸ ਫੀਸ ਵਜੋਂ 950 ਡਾਲਰ ਦਾ ਭੁਗਤਾਨ ਕਰਨਾ ਪਏਗਾ। ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਇਹ ਨਿਯਮ 30 ਅਪ੍ਰੈਲ ਤੋਂ ਲਾਗੂ ਹੋਣਗੇ। ਤੁਹਾਨੂੰ ਦੱਸ ਦੇਈਏ ਕਿ IRCC ਹਰ ਦੋ ਸਾਲ ਬਾਅਦ ਫ਼ੀਸ ‘ਚ ਤਬਦੀਲੀ ਕਰਦੀ ਹੈ ਅਤੇ ਆਖਰੀ ਵਾਧਾ ਅਪ੍ਰੈਲ, 2022 ‘ਚ ਕੀਤਾ ਗਿਆ ਸੀ, ਪਰ ਉਦੋਂ ਇਹ ਵਾਧਾ ਤਿੰਨ ਫੀਸਦੀ ਹੀ ਸੀ। ਨਵੇਂ ਹੁਕਮ ਅਨੁਸਾਰ ਆਸ਼ਰਿਤ ਵਿਦਿਆਰਥੀਆਂ ਅਤੇ ਆਸ਼ਰਿਤਾਂ ਨੂੰ ਛੱਡ ਕੇ ਸਾਰੇ ਸਥਾਈ ਨਿਵਾਸ ਬਿਨੈਕਾਰਾਂ ਨੂੰ ਸਥਾਈ ਨਿਵਾਸ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿਤੀ ਗਈ ਹੈ। ਕੁੱਝ ਸ਼ਰਤਾਂ ਨੂੰ ‘ਮਨੁੱਖੀ ਅਤੇ ਹਮਦਰਦੀ’ ਅਤੇ ‘ਜਨਤਕ ਨੀਤੀ’ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਮਨੁੱਖਤਾਵਾਦੀ ਅਤੇ ਹਮਦਰਦੀ ਅਤੇ ‘ਜਨਤਕ ਨੀਤੀ’ ਸ਼੍ਰੇਣੀਆਂ ਦੇ ਪ੍ਰਮੁੱਖ ਬਿਨੈਕਾਰਾਂ ਨੂੰ ਕੁੱਝ ਸ਼ਰਤਾਂ ਦੇ ਅਧੀਨ ਸਥਾਈ ਨਿਵਾਸ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿਤੀ ਗਈ ਹੈ। ਪਰਮਿਟ-ਧਾਰਕ ਸ਼੍ਰੇਣੀ ‘ਚ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਸਥਾਈ ਨਿਵਾਸ ਅਰਜ਼ੀ ‘ਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿਅਕਤੀਆਂ ਨੂੰ ਮੁੱਖ ਬਿਨੈਕਾਰ ਵਜੋਂ ਅਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ।

error: Content is protected !!