ਮਹਿਲ ਕਲਾਂ, 5 ਅਪ੍ਰੈਲ ( ਜਸਵੰਤ ਸਿੰਘ ਲਾਲੀ )- ਕੇਂਦਰ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ 19 ਰੁਪਏ ਦੇ ਨਿਗੂਣੇ ਵਾਧੇ ਦੇ ਖ਼ਿਲਾਫ਼ ਮਨਰੇਗਾ ਮਜ਼ਦੂਰਾਂ ਵੱਲੋਂ ਖੱਬੇ ਪੱਖੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਦਾਣਾ ਮੰਡੀ ਮਹਿਲ ਕਲਾਂ ਵਿਖੇ ਇਕੱਠੇ ਹੋ ਕੇ ਮੇਨ ਬਾਜ਼ਾਰ ਵਿੱਚ ਰੋਸ ਮਾਰਚ ਕਰਦੇ ਹੋਏ ਸਥਾਨਕ ਬੀਡੀਪੀਓ ਦਫਤਰ ਧਰਨਾ ਲਗਾ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮਜਦੂਰਾਂ ਦੇ ਭਰਵੇ ਇਕੱਠੇ ਨੂੰ ਸੰਬੋਧਨ ਕਰਦਿਆਂ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਗਰਾਜ ਸਿੰਘ ਰਾਮਾ, ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲਮਾਜਰਾ, ਲਾਲ ਝੰਡਾ ਮਨਰੇਗਾ ਵਰਕਰਜ਼ ਯੂਨੀਅਨ ਦੀ ਜਿਲ੍ਹਾ ਕਨਵੀਨਰ ਪਰਮਜੀਤ ਕੌਰ ਗੁੰਮਟੀ, ਡਾ. ਅਮਰਜੀਤ ਸਿੰਘ ਕੁੱਕੂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਸ ਸਾਲਾਂ ਦੇ ਰਾਜ ਦੌਰਾਨ ਮਜ਼ਦੂਰਾਂ ਦੇ ਰੁਜ਼ਗਾਰ ਦੇ ਦਿਨਾਂ ਨੂੰ ਵਧਾਕੇ 200 ਦਿਨ ਨਹੀਂ ਕੀਤਾ । ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਚਾਇਤ ਵਿਭਾਗ ਅਤੇ ਨਰੇਗਾ ਵਿੱਚ ਸ਼ਾਮਲ ਵਿਭਾਗਾਂ ਦੀ ਅਫਸਰਸਾਹੀ ਵੱਲੋ ਨਰੇਗਾ ਮਜਦੂਰਾਂ ਦੇ ਕੰਮ ਦੇ ਮਸਟਰੋਲ ਕੱਢਣ , ਅਸਟੀਮੇਟ ਬਣਾਉਣ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਲਈ ਪੱਖਪਾਤ ਰਵੱਈਆ ਕੀਤਾ ਜਾਂਦਾ ਹੈ । ਮਜ਼ਦੂਰ ਜਥੇਬੰਦੀਆ ਦੇ ਸਾਂਝੇ ਮੋਰਚੇ ਦੇ ਆਗੂਆਂ ਵੱਲੋ ਜ਼ਿਲ੍ਹੇ ਦੀ ਅਤੇ ਬਲਾਕ ਦੀ ਅਫਸਰਸਾਹੀ ਵੱਲੋ ਨਰੇਗਾ ਮਜਦੂਰਾਂ ਨੂੰ ਕਾਨੂੰਨ ਮੁਤਾਬਿਕ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਕੰਮ ਦਿੱਤਾ ਜਾਦਾ ਹੈ । ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਹਲਕੇ ਦੇ ਕੁੱਝ ਪਿੰਡਾਂ ਵਿੱਚ ਸਿਆਸੀ ਆਗੂਆਂ ਦੇ ਦਬਾਅ ਹੇਠਾਂ ਆਕੇ ਮੇਟ ਬਦਲਕੇ ਹੋਰ ਮੇਟ ਲਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਇਸ ਮੌਕੇ ਹੈਪੀ ਸਿੰਘ, ਪਰਮਜੀਤ ਸਿੰਘ ਛੀਨੀਵਾਲ, ਦਰਸ਼ਨ ਸਿੰਘ ਬਾਹਮਣੀਆਂ, ਬਲੌਰ ਸਿੰਘ ਕੁਤਬਾ, ਮਹਿੰਦਰ ਸਿੰਘ ਧਨੇਰ, ਰੂੜਾ ਸਿੰਘ ਹਰਦਾਸਪੁਰਾ, ਸਵਰਨ ਕੌਰ ਕਿ੍ਪਾਲ ਸਿੰਘ ਵਾਲਾ,ਪੰਚ ਗੁਰਮੀਤ ਸਿੰਘ ਪੰਡੋਰੀ, ਅੰਗਰੇਜ਼ ਸਿੰਘ ਕਲਾਲਾ, ਗੁਰਮੇਲ ਸਿੰਘ ਕਲਾਲਮਾਜਰਾ, ਰੂਪ ਸਿੰਘ ਸ਼ਹਿਣਾ, ਦਰਸ਼ਨ ਸਿੰਘ ਸੋਹੀਆਂਤੋ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਮਜ਼ਦੂਰ ਹਾਜ਼ਰ ਸਨ ।










