Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਭਗਵੰਤ ਮਾਨ ਜੀ ਜਾਗੋ ! ਪੰਜਾਬ ‘ਚ ਇੱਕ ਔਰਤ ਨੂੰ ਅਰਧ ਨਗਨ ਕਰਕੇ ਗਲੀਆਂ ਚ ਭਜਾਇਆ, ਵੀਡੀਓ ਬਣਾ ਕੇ ਵਾਇਰਲ ਕੀਤੀ…ਪੁਲਿਸ ਨੇ ਸਮੇਂ ਸਿਰ ਨਹੀਂ ਕੀਤੀ ਕਾਰਵਾਈ

Nirmal Pandori by Nirmal Pandori
04/05/2024
in ਪੰਜਾਬ
Reading Time: 1 min read
A A
0
ਭਗਵੰਤ ਮਾਨ ਜੀ ਜਾਗੋ ! ਪੰਜਾਬ ‘ਚ ਇੱਕ ਔਰਤ ਨੂੰ ਅਰਧ ਨਗਨ ਕਰਕੇ ਗਲੀਆਂ ਚ ਭਜਾਇਆ, ਵੀਡੀਓ ਬਣਾ ਕੇ ਵਾਇਰਲ ਕੀਤੀ…ਪੁਲਿਸ ਨੇ ਸਮੇਂ ਸਿਰ ਨਹੀਂ ਕੀਤੀ ਕਾਰਵਾਈ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,5 ਅਪ੍ਰੈਲ, Gee98 news service
-ਇੱਕ ਔਰਤ ਨੂੰ ਅਰਧ ਨਗਨ ਕਰਕੇ ਗਲੀਆਂ ‘ਚ ਭਜਾ ਕੇ ਉਸਦੀ ਵੀਡੀਓ ਬਣਾ ਕੇ ਫਿਰ ਵੀਡੀਓ ਵਾਇਰਲ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਸ ਸਪੱਸ਼ਟ ਹੈ ਕਿ ਪੰਜਾਬ ਵਿੱਚ ਕਾਨੂੰਨ ਤੇ ਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਅਪਰਾਧਿਕ ਬਿਰਤੀ ਵਾਲੇ ਲੋਕ ਬੇਖੌਫ਼ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਹੜੀਆਂ ਘਟਨਾਵਾਂ ਪੰਜਾਬ ਸਰਕਾਰ ਦੀ ਹੋਂਦ ‘ਤੇ ਹੀ ਸਵਾਲ ਖੜੇ ਕਰਦੀਆਂ ਹਨ। ਸ਼ੁੱਕਰਵਾਰ ਤਰਨਤਰਨ ਦੇ ਵਲਟੋਹਾ ਥਾਣੇ ਅਧੀਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਪੰਜਾਬ ਦੇ ਮੁੱਖ ਮੰਤਰੀ/ਗ੍ਰਹਿ ਮੰਤਰੀ ਅਤੇ ਉਹਨਾਂ ਦੀ ਪੁਲਿਸ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਤਰਨਤਾਰਨ ਵਿੱਚ ਕੁਝ ਵਿਅਕਤੀਆਂ ਤੇ ਔਰਤਾਂ ਨੇ ਪਿੰਡ ਦੀ ਇੱਕ ਔਰਤ ‘ਤੇ ਹਮਲਾ ਕੀਤਾ ਤੇ ਉਸ ਨੂੰ ਅਰਧ ਨਗਨ ਕਰਕੇ ਗਲੀਆਂ ‘ਚ ਭਜਾ ਕੇ ਉਸ ਦੀ ਵੀਡੀਓ ਬਣਾਈ, ਹੱਦ ਉਸ ਵੇਲੇ ਹੋ ਗਈ ਜਦ ਦੋਸ਼ੀਆਂ ਨੇ ਇਹ ਵੀਡੀਓ ਵਾਇਰਲ ਵੀ ਕਰ ਦਿੱਤੀ। 55 ਕੁ ਸਾਲ ਦੀ ਪੀੜ੍ਹਤ ਔਰਤ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਗਵਾਂਢ ‘ਚ ਰਹਿਣ ਵਾਲੀ ਇੱਕ ਲੜਕੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ, ਉਹ ਦੋਵੇਂ ਜਣੇ 24 ਫਰਵਰੀ ਨੂੰ ਘਰੋ ਭੱਜ ਗਏ ਸਨ ਅਤੇ 9 ਮਾਰਚ ਨੂੰ ਉਹਨਾਂ ਨੇ ਕੋਰਟ ਮੈਰਿਜ ਕਰਵਾ ਲਈ। ਇਸੇ ਰੰਜਿਸ਼ ਦੇ ਵਿੱਚ 31 ਮਾਰਚ ਦੀ ਸ਼ਾਮ ਲੜਕੀ ਦੇ ਭਰਾ ਅਤੇ ਮਾਂ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਆਏ ਅਤੇ ਉਸ ਦੀ ਮਾਰਕੁਟਾਈ ਕੀਤੀ। ਪੀੜ੍ਹਤ ਔਰਤ ਨੇ ਦੱਸਿਆ ਕਿ ਲੜਕੀ ਦੇ ਭਰਾ ਨੇ ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਤੇ ਉਸਦੇ ਕੱਪੜੇ ਪਾੜ ਦਿੱਤੇ। ਉਸਨੇ ਦੱਸਿਆ ਕਿ ਲੜਕੀ ਦੀ ਮਾਂ ਨੇ ਉਸਦੀ ਸਲਵਾਰ ਪਾੜਨ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਉਸ ਨੇ ਅਜਿਹਾ ਨਹੀਂ ਕਰਨ ਦਿੱਤਾ ਪਰ ਦੋਸ਼ੀਆਂ ਨੇ ਉਸ ਦਾ ਸਾਰਾ ਕਮੀਜ਼ ਪਾੜ ਦਿੱਤਾ। ਫਿਰ ਦੋਸੀਆਂ ਨੇ ਉਸ ਨੂੰ ਗਲੀ ਵਿੱਚ ਭਜਾਇਆ ਤੇ ਉਸਦੀ ਵੀਡੀਓ ਵੀ ਬਣਾ ਲਈ। ਉਹ ਆਪਣਾ ਬਚਾਅ ਕਰਨ ਲਈ ਇਧਰ ਉਧਰ ਦੁਕਾਨਾਂ ਵਿੱਚ ਲੁਕਦੀ ਰਹੀ ਪ੍ਰੰਤੂ ਹਮਲਾਵਰ ਉਸ ਦੇ ਪਿੱਛੇ ਹੀ ਰਹੇ ਤੇ ਉਸਦੀ ਵੀਡੀਓ ਬਣਾਉਂਦੇ ਰਹੇ। ਇਸ ਦੌਰਾਨ ਇੱਕ ਦੁਕਾਨਦਾਰ ਨੇ ਅੱਗੇ ਹੋ ਕੇ ਦੋਸ਼ੀਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਵੀਡੀਓ ਬਣਾਉਣੀ ਬੰਦ ਕਰ ਦਿੱਤੀ। ‌ ਹੈਰਾਨੀ ਇਸ ਗੱਲ ਦੀ ਹੈ ਕਿ ਪੀੜ੍ਹਤ ਔਰਤ ਨੇ 31 ਮਾਰਚ ਦੀ ਸ਼ਾਮ ਨੂੰ ਹੀ ਵਲਟੋਹਾ ਥਾਣੇ ਸ਼ਿਕਾਇਤ ਦਿੱਤੀ ਪ੍ਰੰਤੂ ਪੁਲਿਸ ਨੇ 4 ਅਪ੍ਰੈਲ ਤੱਕ ਮਾਮਲਾ ਦਰਜ ਨਹੀਂ ਕੀਤਾ। ਐਸਐਚਓ ਸਨੀਤਾ ਰਾਣੀ ਨੇ ਸ਼ਰਮਨਾਕ ਸਫਾਈ ਦਿੰਦੇ ਹੋਏ ਕਿਹਾ ਕਿ ਪੀੜ੍ਹਤ ਔਰਤ ਨੇ ਸ਼ਿਕਾਇਤ ਦੇਣ ਤੋਂ ਬਾਅਦ ਦੋਸ਼ੀਆਂ ਨਾਲ ਰਾਜ਼ੀਨਾਮੇ ਦੀ ਗੱਲ ਕਹੀ ਸੀ। ਐਸਐਚਓ ‘ਤੇ ਸਵਾਲ ਉੱਠਦੇ ਹਨ ਕਿ ਭਾਵੇਂ ਔਰਤ ਨੇ ਰਾਜ਼ੀਨਾਮੇ ਦੀ ਗੱਲ ਕਹੀ ਹੋਵੇ ਪਰੰਤੂ ਐਸਐਚਓ ਨੇ ਕਾਰਵਾਈ ਕਰਨ ਲਈ ਇੰਨੇ ਦਿਨ ਉਡੀਕ ਕਿਉਂ ਕੀਤੀ, ਇਹ ਵੀ ਹੈਰਾਨੀਜਨਕ ਅਤੇ ਸ਼ਰਮਨਾਕ ਹੈ ਕਿ ਖੁਦ ਔਰਤ ਹੁੰਦੇ ਹੋਏ ਵੀ ਐਸਐਚਓ ਨੇ ਇੱਕ ਬੇਹੱਦ ਨਿੰਦਣਯੋਗ/ਸ਼ਰਮਨਾਕ ਘਟਨਾ ਸੰਬੰਧੀ ਸਮੇਂ ਸਿਰ ਕਾਰਵਾਈ ਨਹੀਂ ਕੀਤੀ। ਪੀੜ੍ਹਤ ਔਰਤ ਨੇ ਦੱਸਿਆ ਕਿ ਉਸਨੇ 31 ਮਾਰਚ ਦੀ ਰਾਤ ਨੂੰ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਪੁਲਿਸ ਨੇ ਰਿਪੋਰਟ ਦਰਜ ਕਰਨ ਲਈ ਪ੍ਰੰਤੂ ਦੋਸ਼ੀਆਂ ਨੂੰ ਨਹੀਂ ਫੜਿਆ, ਜਦ ਉਹ ਸ਼ਿਕਾਇਤ ਦਰਜ ਕਰਵਾ ਕੇ ਘਰ ਆਈ ਤਾਂ ਦੋਸ਼ੀ ਘਰ ਹੀ ਸਨ ਅਤੇ ਫਿਰ 1 ਅਪ੍ਰੈਲ ਨੂੰ ਵੀ ਉਸਨੇ ਪੁਲਿਸ ਨੂੰ ਕਿਹਾ ਕਿ ਦੋਸ਼ੀ ਘਰ ਹੀ ਹਨ ਉਹਨਾਂ ਨੂੰ ਫੜਿਆ ਜਾਵੇ ਪਰੰਤੂ ਪੁਲਿਸ ਨਹੀਂ ਆਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ 4 ਅਪ੍ਰੈਲ ਨੂੰ ਜਾ ਕੇ ਤਿੰਨ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ।
ਫੋਟੋ ਕੈਪਸ਼ਨ-ਪੀੜ੍ਹਤ ਔਰਤ ਜਾਣਕਾਰੀ ਦੇਣ ਸਮੇਂ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

04/22/2026
Load More
Tags: #barnalanews#punjabnews#punjabpolice #barnalapolice
Previous Post

ਦਿਲ ਦਾ ਕੀ ਪਤੈ, ਕਦੋਂ ਕਿਸੇ ‘ਤੇ ਆ ਜਾਵੇ…ਸਪੀਕਰ ਸੰਧਵਾਂ ਦਾ 10 ਲੱਖ ਦੀ ਮੋਟਰਸਾਈਕਲ ‘ਤੇ ਆਇਆ ਦਿਲ…!

Next Post

ਖ਼ਾਕੀ ‘ਤੇ ਜੁਰਮਾਨੇ ਦੀ ਟਾਕੀ : ਹਾਈਕੋਰਟ ਨੇ ਡੀਜੀਪੀ ਪੰਜਾਬ ਤੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਠੋਕਿਆ 25-25 ਹਜ਼ਾਰ ਦਾ ਜੁਰਮਾਨਾ

Nirmal Pandori

Nirmal Pandori

Related Posts

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
ਪੰਜਾਬ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

by Nirmal Pandori
04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਜਾਬ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

by Nirmal Pandori
04/22/2026
ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ
ਪੰਜਾਬ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

by Nirmal Pandori
04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

by Nirmal Pandori
04/20/2026
Load More
Next Post
ਖ਼ਾਕੀ ‘ਤੇ ਜੁਰਮਾਨੇ ਦੀ ਟਾਕੀ : ਹਾਈਕੋਰਟ ਨੇ ਡੀਜੀਪੀ ਪੰਜਾਬ ਤੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਠੋਕਿਆ 25-25 ਹਜ਼ਾਰ ਦਾ ਜੁਰਮਾਨਾ

ਖ਼ਾਕੀ 'ਤੇ ਜੁਰਮਾਨੇ ਦੀ ਟਾਕੀ : ਹਾਈਕੋਰਟ ਨੇ ਡੀਜੀਪੀ ਪੰਜਾਬ ਤੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਠੋਕਿਆ 25-25 ਹਜ਼ਾਰ ਦਾ ਜੁਰਮਾਨਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend