Skip to main content

Gee 98News

ਬਸਪਾ ਨੇ ਚੁੱਪ ਚੁਪੀਤੇ ਇੱਕ ਆਪ ਵਿਧਾਇਕ ਦੇ ਬਾਪੂ ਨੂੰ ਹਾਥੀ ‘ਤੇ ਚੜਾ ਲਿਆ

ਚੰਡੀਗੜ੍ਹ,6 ਅਪ੍ਰੈਲ, Gee98 news service
-ਲੋਕ ਸਭਾ ਚੋਣਾਂ ਲਈ ਭਖੇ ਮੈਦਾਨ ਵਿੱਚ ਦਲ ਬਦਲੀ ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਆਪ ਦੇ ਇੱਕ ਮੌਜੂਦਾ ਵਿਧਾਇਕ ਦੇ ਬਾਪੂ ਨੂੰ ਹਾਥੀ ‘ਤੇ ਚੜਾ ਲਿਆ। ਬਹੁਜਨ ਸਮਾਜ ਪਾਰਟੀ ਨੇ ਸ਼ਨਿੱਚਰਵਾਰ ਚੁੱਪ-ਚੁਪੀਤੇ ਹੀ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਕੀਤਾ। ਬਸਪਾ ਦੇ ਸੂਬਾ ਦਫਤਰ ਜਲੰਧਰ ਵਿਖੇ ਪੰਜਾਬ ਇੰਚਾਰਜ ਵਿਧਾਇਕ ਡਾ. ਨਛੱਤਰਪਾਲ ਦੀ ਹਾਜ਼ਰੀ ‘ਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸੁਰਿੰਦਰ ਕੰਬੋਜ ਦਾ ‌ਸਵਾਗਤ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕਾਂ ਦੀ ਪਾਰਟੀ ਹੈ।ਬਹੁਜਨ ਸਮਾਜ ਪਾਰਟੀ ਨੇ 1998 ‘ਚ ਕੰਬੋਜ ਭਾਈਚਾਰੇ ਤੋਂ ਕਰਨਲ ਸੀਡੀ ਸਿੰਘ ਕੰਬੋਜ ਨੂੰ ਸੂਬੇ ਦਾ ਪ੍ਰਧਾਨ ਲਾਇਆ ਤੇ ਹੁਸ਼ਿਆਰਪੁਰ ਲੋਕ ਸਭਾ ਤੋਂ ਚੋਣ ਲੜਾਈ। ਇਸ ਤਰ੍ਹਾਂ ਬਹੁਤ ਵੱਡੀ ਲੀਡਰਸ਼ਿਪ ਸਾਹਿਬ ਕਾਂਸ਼ੀ ਰਾਮ ਜੀ ਦੀ ਅਗਵਾਈ ‘ਚ ਪੰਜਾਬ ਦੇ ਕੋਨੇ ਕੋਨੇ ‘ਚ ਕੰਬੋਜ ਭਾਈਚਾਰੇ ਦੀ ਖੜ੍ਹੀ ਕੀਤੀ। ਇਸ ਮੌਕੇ ਵਿਧਾਇਕ ਡਾ. ਨਛੱਤਰਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ, ਉਹ ਬਦਲਾਅ ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਨਹੀਂ ਮਿਲਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਫਿਰੋਜ਼ਪੁਰ ਲੋਕ ਸਭਾ ਇੰਚਾਰਜ ਸੁਖਦੇਵ ਸ਼ੀਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਦਿਲਚਸਪ ਗੱਲ ਹੈ ਕਿ ਜਦੋਂ ਕਿਸੇ ਨੇਤਾ ਦੇ ਕੋਈ ਨੇੜਲਾ ਆਗੂ/ਵਰਕਰ ਪਾਰਟੀ ਛੱਡ ਕੇ ਚਲਿਆ ਜਾਵੇ ਤਾਂ ਨੇਤਾ ਤੁਰੰਤ ਕਹਿ ਦਿੰਦਾ ਹੈ ਕਿ ਮੇਰਾ ਇਸ ਨਾਲ ਕੋਈ ਸੰਬੰਧ ਨਹੀਂ ਸੀ। ਹੁਣ ਇੱਕ ਵਿਧਾਇਕ ਦੇ ਪਿਤਾ ਵੱਲੋਂ ਹੀ ਪਾਰਟੀ ਛੱਡਣ ਤੋਂ ਬਾਅਦ ਵਿਧਾਇਕ ਦੀ ਟਿੱਪਣੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

error: Content is protected !!