Skip to main content

Gee 98News

ਪੰਜਾਬ ਦੇ ਇੱਕ ਹੋਰ IAS ਅਫ਼ਸਰ ਨੇ ਦਿੱਤਾ ਅਸਤੀਫ਼ਾ…!

ਚੰਡੀਗੜ੍ਹ,11 ਅਪ੍ਰੈਲ, Gee98 news service
-ਪੰਜਾਬ ‘ਚ ਸੀਨੀਅਰ ਆਈਏਐਸ ਅਫ਼ਸਰਾਂ ਵੱਲੋਂ ਅਸਤੀਫ਼ੇ ਦੇਣ ਦਾ ਦੌਰ ਜਾਰੀ ਹੈ। ਪੰਜਾਬ ਦੇ ਇੱਕ ਹੋਰ ਆਈਐਸ ਅਫਸਰ ਕਰਨੈਲ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ 2015 ਬੈਚ ਦੇ ਇਸ ਅਫ਼ਸਰ ਨੇ ਸਤੰਬਰ 2024 ਵਿੱਚ ਸੇਵਾਮੁਕਤ ਹੋਣਾ ਸੀ ਪ੍ਰੰਤੂ ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਮੰਗੀ ਹੈ। ਚਰਚਾ ਇਹ ਵੀ ਹੈ ਕਿ ਲੰਮੇ ਸਮੇਂ ਤੋਂ ਪੋਸਟਿੰਗ ਨਾ ਹੋਣ ਕਰਕੇ ਆਈਏਐਸ ਕਰਨੈਲ ਸਿੰਘ ਨੇ ਅਸਤੀਫ਼ਾ ਦਿੱਤਾ ਹੈ ਭਾਵੇਂ ਕਿ ਖ਼ੁਦ ਕਰਨੈਲ ਸਿੰਘ ਨੇ ਇਹਨਾਂ ਚਰਚਾਵਾਂ ਦਾ ਖੰਡਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਸਿਰਫ਼ ਆਪਣੇ ਕੰਮਕਾਰ ਅਤੇ ਰਝੇਵਿਆਂ ਦੇ ਕਾਰਨ ਹੀ ਜਲਦੀ ਫਾਰਗ ਹੋਣਾ ਚਾਹੁੰਦੇ ਹਨ। ਕਰਨੈਲ ਸਿੰਘ ਦੀ ਆਖ਼ਰੀ ਪੋਸਟਿੰਗ ਡੀਸੀ ਕਪੂਰਥਲਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ। ਕਰਨੈਲ ਸਿੰਘ ਪੀਸੀਐਸ ਤੋਂ ਪਰਮੋਟ ਹੋ ਕੇ ਆਈਏਐਸ ਬਣੇ ਸਨ। ਜ਼ਿਕਰਯੋਗ ਹੈ ਕਿ ਅਜੇ ਕੋਈ ਦਿਨ ਪਹਿਲਾਂ ਹੀ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਆਈਏਐਸ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।

error: Content is protected !!