Skip to main content

Gee 98News

…ਹੁਣ ਸੁੱਚਾ ਸਿੰਘ ਲੰਗਾਹ ਦੇ ਬੇਟੇ ਦਾ ਮਾਮਾ ਬਣਕੇ ਪ੍ਰੈਸ ਕਾਨਫਰੰਸ ਕਰ…ਭਗਵੰਤ ਮਾਨ ਦੀ ਮਜੀਠੀਆ ਨੂੰ ਸਲਾਹ

ਚੰਡੀਗੜ੍ਹ,11 ਅਪ੍ਰੈਲ, Gee98 news service
-ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਲੰਗਾਹ ਦੀ ਹਿਮਾਚਲ ਵਿੱਚ ਨਸ਼ੇ ਸਮੇਤ ਗ੍ਰਿਫ਼ਤਾਰੀ ਅਕਾਲੀ ਦਲ ਲਈ ਵੀ ਸਿਰਦਰਦੀ ਬਣੀ ਹੋਈ ਹੈ। ਭਾਵੇਂ ਕਿ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਕਈ ਸਾਲਾਂ ਤੋਂ ਦਲ ਤੋਂ ਬਾਹਰ ਕੱਢਿਆ ਹੋਇਆ ਹੈ ਪਰ ਫਿਰ ਵੀ ਸੱਤਾਧਾਰੀ ਪਾਰਟੀ ਵੱਲੋਂ ਇਸ ਮਾਮਲੇ ‘ਚ ਅਕਾਲੀ ਦਲ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਪ ਦੇ ਕਈ ਆਗੂਆਂ ਵੱਲੋਂ ਅਕਾਲੀ ਦਲ ਦੇ ਲੀਡਰਾਂ ‘ਤੇ ਮਜਾਹੀਆ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੇ। ਭਗਵੰਤ ਮਾਨ ਨੇ ਲੰਗਾਹ ਦੇ ਮੁੰਡੇ ਦੀ ਹਿਮਾਚਲ ‘ਚ ਗ੍ਰਿਫ਼ਤਾਰੀ ਤੋਂ ਬਾਅਦ ਬਿਕਰਮ ਮਜੀਠੀਆ ‘ਤੇ ਟਿੱਪਣੀ ਕੀਤੀ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਪਾ ਕੇ ਕਿਹਾ ਕਿ “ਮਜੀਠੀਆ ਸਾਹਿਬ ,ਸੁੱਚਾ ਸਿੰਘ ਲੰਗਾਹ ਦੇ ਬੇਟੇ ਦੇ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ…ਉਸਦੇ ਵੀ ਮਾਮਾ ਜੀ ਬਣੋ…! ਜ਼ਿਕਰਯੋਗ ਹੈ ਕਿ ਜਦੋਂ ਭਗਵੰਤ ਮਾਨ ਦੀ ਵਿਦੇਸ਼ ਬੈਠੀ ਬੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਭਗਵੰਤ ਮਾਨ ਸਬੰਧੀ ਇੱਕ ਪੋਸਟ ਵਾਇਰਲ ਕੀਤੀ ਸੀ ਤਾਂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਦੀ ਸਾਬਕਾ ਪਤਨੀ ਨੂੰ ਇੱਕ ਭਰਾ ਹੋਣ ਦੇ ਨਾਤੇ ਮਦਦ ਦੀ ਪੇਸ਼ਕਸ਼ ਕੀਤੀ ਸੀ। ਭਗਵੰਤ ਮਾਨ ਦੀ ਮਜੀਠੀਆ ‘ਤੇ ਮੌਜੂਦਾ ਟਿੱਪਣੀ ਨੂੰ ਉਸੇ ਸੰਦਰਭ ਵਿੱਚ ਹੀ ਵੇਖਿਆ ਜਾ ਸਕਦਾ ਹੈ। ‌

error: Content is protected !!