Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸ਼ਬਦੀ ਤੀਰਾਂ ਨਾਲ ਬਾਬੇ ਨੇ ਬਾਬਾ ਘੇਰਿਆ…ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਪਿਆਰਾ ਸਿੰਘ ਨੇ ਦੂਜੀ ਧਿਰ ‘ਤੇ ਲਗਾਏ ਸੰਗੀਨ ਦੋਸ਼

Nirmal Pandori by Nirmal Pandori
04/15/2024
in ਪੰਜਾਬ
Reading Time: 1 min read
A A
0
ਸ਼ਬਦੀ ਤੀਰਾਂ ਨਾਲ ਬਾਬੇ ਨੇ ਬਾਬਾ ਘੇਰਿਆ…ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਪਿਆਰਾ ਸਿੰਘ ਨੇ ਦੂਜੀ ਧਿਰ ‘ਤੇ ਲਗਾਏ ਸੰਗੀਨ ਦੋਸ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,15 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਮਹੰਤਗਿਰੀ ਦੇ ਰੇੜਕੇ ਨੇ ਨਵਾਂ ਮੋੜ ਲੈ ਲਿਆ ਹੈ। ਮੌਜੂਦਾ ਸਮੇਂ ਡੇਰੇ ਦੀ ਗੱਦੀ ‘ਤੇ ਬਿਰਾਜਮਾਨ ਮਹੰਤ ਪਿਆਰਾ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮਹੰਤ ਸੁਰਜੀਤ ਸਿੰਘ ਅਤੇ ਮਹੰਤ ਹਾਕਮ ਸਿੰਘ ਗੰਡਾਸਿੰਘਵਾਲਾ ਉੱਪਰ ਡੇਰੇ ਦੀ ਮਹੰਤਗਿਰੀ ਦੇ ਮਾਮਲੇ ‘ਚ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਸੰਗੀਨ ਦੋਸ਼ ਲਗਾਏ। ਪੰਚਾਇਤੀ ਅਖਾੜਾ ਨਿਰਮਲਾ ਭੇਖ ਦੇ ਸਾਧੂ ਸੰਤਾਂ ਦੀ ਹਾਜ਼ਰੀ ਵਿੱਚ ਬਾਬਾ ਪਿਆਰਾ ਸਿੰਘ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਸਨ ਅਤੇ ਅੱਜ ਵੀ ਉਹ ਹੀ ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਹਨ। ਉਹਨਾਂ ਕਿਹਾ ਕਿ ਮਹੰਤ ਸੁਰਜੀਤ ਸਿੰਘ ਅਤੇ ਉਹਨਾਂ ਦੇ ਨਾਲ ਮੁੱਠੀ ਭਰ ਜੁੜੇ ਕੁਝ ਵਿਅਕਤੀਆਂ ਦਾ ਡੇਰਾ ਬਾਬਾ ਗਾਂਧਾ ਸਿੰਘ ਨਾਲ ਕੋਈ ਸਰੋਕਾਰ ਨਹੀਂ ਹੈ। ਮਹੰਤ ਪਿਆਰਾ ਸਿੰਘ ਨੇ ਪਿਛਲੇ ਦਿਨੀ ਮਹੰਤ ਸੁਰਜੀਤ ਸਿੰਘ ਅਤੇ ਮਹੰਤ ਹਾਕਮ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਉੱਪਰ ਲਗਾਏ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਨਿਰਮਲਾ ਭੇਖ ਦੀ ਜਾਇਦਾਦ ਹੜੱਪ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਨਾਲ ਗਾਂਢ ਸਾਂਢ ਕਰਕੇ ਮਹੰਤ ਹਾਕਮ ਸਿੰਘ ਦੇ ਪਰਿਵਾਰ ਨੇ ਮਹੰਤ ਸੁਰਜੀਤ ਸਿੰਘ ਨੂੰ ਵਰਗਲਾ ਕੇ ਇਹ ਮੁੱਦਾ ਖੜਾ ਕੀਤਾ ਹੋਇਆ ਹੈ ਜਦਕਿ ਡੇਰੇ ਦੀ ਜਾਇਦਾਦ ਅਤੇ ਮਹੰਤਗਿਰੀ ਦਾ ਕੋਈ ਮੁੱਦਾ ਹੈ ਹੀ ਨਹੀਂ ਕਿਉਂਕਿ ਉਹ ਮਹੰਤ ਗੁਰਬਚਨ ਸਿੰਘ ਤੋਂ ਵਰੋਸਾਏ ਹੋਏ ਹਨ ਅਤੇ ਉਨਾਂ ਨੂੰ ਪੰਚਾਇਤੀ ਅਖਾੜਾ ਨਿਰਮਲਾ ਭੇਖ ਦੇ ਵੱਡੀ ਗਿਣਤੀ ਸਾਧੂ ਸੰਤਾਂ ਦੀ ਮੌਜੂਦਗੀ ਵਿੱਚ ਬਾਬਾ ਗੁਰਬਚਨ ਸਿੰਘ ਨੇ ਪੱਗ ਦਿੱਤੀ ਸੀ।

ਡੇਰੇ ਦੀ ਜਾਇਦਾਦ ਸਬੰਧੀ ਸੁਪਰੀਮ ਕੋਰਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਚੱਲਦੇ ਕੇਸ ਸੰਬੰਧੀ ਜ਼ਿਕਰ ਕਰਦੇ ਹੋਏ ਬਾਬਾ ਪਿਆਰਾ ਸਿੰਘ ਨੇ ਕਿਹਾ ਕਿ ਮਹੰਤ ਸੁਰਜੀਤ ਸਿੰਘ ਐਂਡ ਕੰਪਨੀ ਨੂੰ ਕੋਈ ਹੱਕ ਨਹੀਂ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਡੇਰੇ ਦੀ ਜਾਇਦਾਦ ਦੇਣ ਸਬੰਧੀ ਕੋਈ ਸਮਝੌਤਾ ਕਰਨ ਕਿਉਂਕਿ ਇਸ ਮਾਮਲੇ ਸਬੰਧੀ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਸ ਅਜੇ ਪੈਂਡਿੰਗ ਹੈ। ਬਾਬਾ ਪਿਆਰਾ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਵੱਖ-ਵੱਖ ਅਦਾਲਤਾਂ ‘ਚ ਸੁਣਵਾਈ ਦੌਰਾਨ ਵੀ ਉਹਨਾਂ ਨੂੰ ਹੀ ਡੇਰੇ ਦਾ ਮਹੰਤ ਮੰਨਿਆ ਗਿਆ ਹੈ ਅਤੇ ਉਹਨਾਂ ਦੇ ਭੇਖ ਪੰਚਾਇਤੀ ਅਖਾੜਾ ਨਿਰਮਲਾ ਭੇਖ ਦੇ ਸਾਰੇ ਸਾਧੂ ਸੰਤ ਉਹਨਾਂ ਦੇ ਨਾਲ ਹਨ। ਇਸ ਪ੍ਰੈਸ ਕਾਨਫਰੰਸ ਦੌਰਾਨ ਉਚੇਚੇ ਤੌਰ ‘ਤੇ ਪੁੱਜੇ ਪੰਚਾਇਤੀ ਅਖਾੜਾ ਨਿਰਮਲਾ ਭੇਖ ਦੇ ਪ੍ਰਧਾਨ ਸੰਤ ਬਾਬਾ ਤੇਜਾ ਸਿੰਘ ਗੁਰੂਸਰ ਖੁੱਡਾ, ਸੰਤ ਜਸਵਿੰਦਰ ਸਿੰਘ ਸ਼ਾਸਤਰੀ ਨੇ ਨੇ ਠੋਕ ਵਜਾ ਕੇ ਕਿਹਾ ਕਿ ਨਿਰਮਲਾ ਭੇਖ ਦੀਆਂ ਰਵਾਇਤਾਂ ਅਨੁਸਾਰ ਮਹੰਤ ਪਿਆਰਾ ਸਿੰਘ ਹੀ ਡੇਰਾ ਬਾਬਾ ਗਾਂਧਾ ਸਿੰਘ ਦੇ ਗੱਦੀਨਸ਼ੀਨ ਮਹੰਤ ਹਨ। ਉਹਨਾਂ ਕਿਹਾ ਕਿ ਮਹੰਤ ਸੁਰਜੀਤ ਸਿੰਘ, ਮਹੰਤ ਹਾਕਮ ਸਿੰਘ ਗੰਡਾਸਿੰਘਵਾਲਾ ਦਾ ਨਿਰਮਲਾ ਭੇਖ ਨਾਲ ਹੀ ਕੋਈ ਸਬੰਧ ਨਹੀਂ ਹੈ, ਇਸ ਲਈ ਡੇਰਾ ਬਾਬਾ ਗਾਂਧਾ ਸਿੰਘ ਦੀ ਮਹੰਤਗਿਰੀ ਦਾ ਕੋਈ ਰੌਲਾ ਹੀ ਨਹੀਂ ਹੈ। ‌ ਸੰਤ ਤੇਜਾ ਸਿੰਘ ਅਤੇ ਸੰਤ ਜਸਵਿੰਦਰ ਸਿੰਘ ਸ਼ਾਸਤਰੀ ਸਮੇਤ ਇਸ ਮੌਕੇ ਵੱਡੀ ਗਿਣਤੀ ਵਿੱਚ ਪੰਚਾਇਤੀ ਅਖਾੜਾ ਨਿਰਮਲਾ ਭੇਖ ਦੇ ਸਾਧੂ ਸੰਤਾਂ ਨੇ ਕਿਹਾ ਕਿ ਜੇਕਰ ਮਹੰਤ ਪਿਆਰਾ ਸਿੰਘ ਨਾਲ ਕਿਸੇ ਵੀ ਕਿਸਮ ਦੀ ਕੋਈ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਉਹ ਡਟ ਕੇ ਮਹੰਤ ਪਿਆਰਾ ਸਿੰਘ ਦਾ ਸਾਥ ਦੇਣਗੇ। ਇਸ ਮੌਕੇ ਮਹੰਤ ਪਿਆਰਾ ਸਿੰਘ ਨੇ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ‘ਤੇ ਦੋਸ਼ ਲਗਾਇਆ ਕਿ ਉਹ ਸ਼੍ਰੋਮਣੀ ਕਮੇਟੀ ਨਾਲ ਗਾਂਢ ਸਾਂਢ ਕਰਕੇ ਡੇਰੇ ਦੀ ਜਾਇਦਾਦ ਹੜੱਪਣਾ ਚਾਹੁੰਦੇ ਹਨ ਪ੍ਰੰਤੂ ਉਹਨਾਂ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਮਹੰਤ ਪਿਆਰਾ ਸਿੰਘ ਨੇ ਦੋਸ਼ ਲਗਾਇਆ ਕਿ ਮਹੰਤ ਹਾਕਮ ਸਿੰਘ ਗੰਡਾਸਿੰਘਵਾਲਾ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਅਹੁਦੇਦਾਰੀਆਂ ਦੇ ਕੇ ਨਿਯਮਾਂ ਦੇ ਉਲਟ ਇੱਕ ਸੁਸਾਇਟੀ ਦਾ ਗਠਨ ਕੀਤਾ ਜਿਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੰਤ ਜਸਵਿੰਦਰ ਸਿੰਘ ਸ਼ਾਸਤਰੀ ਨੇ ਇੱਕ ਪੁਲਿਸ ਮੁਕੱਦਮੇ ਦੀ ਨਕਲ ਦਿਖਾਉਂਦੇ ਹੋਏ ਦੱਸਿਆ ਕਿ ਮਹੰਤ ਹਾਕਮ ਸਿੰਘ ਸਮੇਤ ਕੁਝ ਹੋਰ ਵਿਅਕਤੀਆਂ ‘ਤੇ ਪਹਿਲਾਂ ਹੀ ਧੋਖਾਧੜੀ ਦਾ ਮੁਕੱਦਮਾ ਦਰਜ ਹੈ। ‌ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਹੰਤ ਸੁਰਜੀਤ ਸਿੰਘ ਅਤੇ ਮਹੰਤ ਹਾਕਮ ਸਿੰਘ ਗੰਡਾਸਿੰਘ ਵਾਲੀ ਧਿਰ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਡੇਰਾ ਬਾਬਾ ਗਾਂਧਾ ਸਿੰਘ ਦੇ ਅਸਲੀ ਮਹੰਤ ਸੁਰਜੀਤ ਸਿੰਘ ਹੀ ਹਨ। ਮਹੰਤ ਹਾਕਮ ਸਿੰਘ ਗੰਡਾਸਿੰਘਵਾਲਾ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਸ ਲੈ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਨਾਲ ਹੋਏ ਸਮਝੌਤੇ ਤਹਿਤ 63 : 37 ਦੇ ਹਿਸਾਬ ਨਾਲ ਜਾਇਦਾਦ ਦੀ ਵੰਡ ਕੀਤੀ ਜਾਵੇਗੀ। ਮਹੰਤ ਹਾਕਮ ਸਿੰਘ ਦੇ ਇਹਨਾਂ ਦਾਅਵਿਆਂ ‘ਤੇ ਟਿੱਪਣੀ ਕਰਦੇ ਹੋਏ ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਮਹੰਤ ਸੁਰਜੀਤ ਸਿੰਘ ਨੂੰ ਕੋਈ ਹੱਕ ਹੀ ਨਹੀਂ ਕਿ ਉਹ ਸ਼੍ਰੋਮਣੀ ਕਮੇਟੀ ਨਾਲ ਡੇਰੇ ਦੀ ਜਾਇਦਾਦ ਸਬੰਧੀ ਕੋਈ ਸਮਝੌਤਾ ਕਰਨ ਕਿਉਂਕਿ ਪੰਚਾਇਤੀ ਅਖਾੜਾ ਨਿਰਮਲਾ ਭੇਖ ਦੀਆਂ ਰਵਾਇਤਾਂ ਅਨੁਸਾਰ ਉਹ ਹੀ ਡੇਰੇ ਦੇ ਅਸਲੀ ਮਹੰਤ ਹਨ। ‌ ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਮਹੰਤ ਸੁਰਜੀਤ ਸਿੰਘ ਵਾਲੀ ਧਿਰ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਕੀਤੇ ਕਥਿਤ ਸਮਝੌਤੇ ਸਬੰਧੀ ਵੀ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇਗਾ। ‌ ਇਸ ਮੌਕੇ ਸੰਤ ਦਰਸ਼ਨ ਸਿੰਘ ਸ਼ਾਸਤਰੀ, ਸੰਤ ਗੁਰਚਰਨ ਸਿੰਘ, ਸੰਤ ਸੁਖਵੰਤ ਸਿੰਘ ਕਾਹਲਾ, ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਭਗਵਾਨ ਸਿੰਘ ਹਰਖੋਵਾਲ, ਸੰਤ ਹਰਜਿੰਦਰ ਸਿੰਘ, ਸੰਤ ਮੱਖਣ ਸਿੰਘ ਦਰੀਆ, ਸੰਤ ਹਰਦੇਵ ਸਿੰਘ ਰਾਜਸਥਾਨ, ਸੰਤ ਪਰਮਿੰਦਰ ਸਿੰਘ ਭਾਈ ਰੂਪਾ, ਮਹੰਤ ਅਜੈਬ ਸਿੰਘ ਮੁਕਤਸਰ ਸਾਹਿਬ, ਮਹੰਤ ਅੰਗਰੇਜ ਸਿੰਘ ਔਲਖਾਂ ਵਾਲੇ, ਮਹੰਤ ਬਾਬੂ ਸਿੰਘ, ਮਹੰਤ ਸਾਹਿਬ ਸਿੰਘ, ਮਹੰਤ ਨੌਵੀਂ ਦਾਸ ਪੱਖੋ ਕਲਾਂ, ਮਹੰਤ ਮੱਘਰ ਦਾਸ ਖੁੱਡੀ ਕਲਾਂ,ਮਹੰਤ ਗੁਰਵਿੰਦਰ ਸਿੰਘ ਹਜ਼ਾਰਾਂ, ਸੰਤ ਬਲਰਾਜ ਸਿੰਘ, ਸੰਤ ਗੁਰਮੀਤ ਸਿੰਘ ਹਰਿਦੁਆਰ, ਸੰਤ ਰਜਿੰਦਰ ਸਿੰਘ ਛੋਕਰਾਂ, ਸੰਤ ਗਗਨਦੀਪ ਸਿੰਘ ਜੰਡਾਵਾਲੀ, ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਸੰਤ ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਟਰੈਵਲ ਏਜੰਟ ਵਿਨੇ ਹੈਰੀ ਦੇ ਦਫ਼ਤਰ ‘ਚ ਲੱਗੀ ਅੱਗ…ਲੋਕਾਂ ਦੇ ਪਾਸਪੋਰਟ ਤੇ ਹੋਰ ਦਸਤਾਵੇਜ਼ ਸੜਕੇ ਹੋਏ ਸਵਾਹ..ਕਰੋੜਾਂ ਦਾ ਨੁਕਸਾਨ

Next Post

ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
Load More
Next Post
ਕੇਜਰੀਵਾਲ ਨੂੰ CM ਅਹੁਦੇ ਤੋਂ ਹਟਾਉਣ ਬਾਰੇ ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ

ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend