Skip to main content

Gee 98News

ਪੰਜਾਬ ਦੇ ਸਪੀਕਰ, ਡਿਪਟੀ ਸਪੀਕਰ, ਤਿੰਨ ਮੰਤਰੀਆਂ, ਪੰਜ ਵਿਧਾਇਕਾਂ ਸਮੇਤ 25 ਆਗੂਆਂ ਨੂੰ ਅਦਾਲਤ ਨੇ ਕੀਤਾ ਬਰੀ

ਚੰਡੀਗੜ੍ਹ,19 ਅਪ੍ਰੈਲ, Gee98 news service
-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਆਮ ਆਦਮੀ ਪਾਰਟੀ ਦੇ ਤਿੰਨ ਮੰਤਰੀਆਂ ਅਤੇ ਪੰਜ ਵਿਧਾਇਕਾਂ ਸਮੇਤ 25 ਆਗੂਆਂ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਉਹਨਾਂ ਖਿਲਾਫ ਦਰਜ ਇੱਕ ਮੁਕਦਮੇ ‘ਚੋਂ ਬਰੀ ਕਰ ਦਿੱਤਾ ਹੈ। ‌ ਇਹਨਾਂ ਆਗੂਆਂ ਦੇ ਖਿਲਾਫ ਤਰਨਤਾਰਨ ਦੇ ਥਾਣਾ ਸਦਰ ‘ਚ ਡਿਜ਼ਾਸਟਰ ਮੈਨੇਜਮੈਂਟ ਅਤੇ ਨੈਸ਼ਨਲ ਹਾਈਵੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ‌ ਇਹ ਮਾਮਲਾ 2020 ‘ਚ ਉਸ ਵੇਲੇ ਦਰਜ ਕੀਤਾ ਗਿਆ ਸੀ ਜਿਸ ਵੇਲੇ ਇਹਨਾਂ ਆਗੂਆਂ ਨੇ ਤਰਨ ਤਾਰਨ ਵਿਖੇ ਸ਼ਰਾਬ ਕਾਂਡ ਦੇ ਰੋਸ ਵਜੋਂ ਐਸਐਸਪੀ ਦਫਤਰ ਅੱਗੇ ਧਰਨਾ ਦਿੱਤਾ ਅਤੇ ਹਾਈਵੇ ਜਾਮ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਹਰਭਜਨ ਸਿੰਘ ਈਟੀਓ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਵਿਧਾਇਕ ਕਸ਼ਮੀਰ ਸਿੰਘ ਸੋਹਲ, ਵਿਧਾਇਕ ਮਨਜਿੰਦਰ ਸਿੰਘ, ਦਲਬੀਰ ਸਿੰਘ ਟੌਗ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਣੇ 25 ਆਗੂਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਪਰ ਇਸ ਮੁਕੱਦਮੇ ਵਿੱਚ ਇਹਨਾਂ ਆਗੂਆਂ ਨੂੰ ਅਦਾਲਤ ਨੇ ਜ਼ਮਾਨਤ ਦਿੱਤੀ ਹੋਈ ਸੀ ਅਤੇ ਹੁਣ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਤਰਨਤਾਰਨ ਦੀ ਅਦਾਲਤ ਨੇ ਇਹਨਾਂ ਸਾਰੇ ਆਗੂਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ‌

error: Content is protected !!