Skip to main content

Gee 98News

ਜੋ ਕਰਨਾ ਕਰ ਲਵੋ…ਅਸੀਂ ਨਹੀਂ ਮੰਨਾਂਗੇ ਕੋਈ ਨੋਟਿਸ..ਇੱਕ ਭਾਰਤੀ ਲੀਡਰ ਦਾ ਚੋਣ ਕਮਿਸ਼ਨ ਨੂੰ ਤਿੱਖਾ ਜਵਾਬ…!

ਚੰਡੀਗੜ੍ਹ,22 ਅਪ੍ਰੈਲ, Gee98 news service
-ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਭਾਰਤੀ ਚੋਣ ਕਮਿਸ਼ਨ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਦਰਅਸਲ ਚੋਣ ਕਮਿਸ਼ਨ ਨੇ ਸ਼ਿਵ ਸੈਨਾ ਨੂੰ ਪ੍ਰਮੋਸ਼ਨ ਗੀਤ ਵਿੱਚ “ਭਿਵਾਨੀ” ਸ਼ਬਦ ਵਰਤਣ ਕਰਕੇ ਨੋਟਿਸ ਜਾਰੀ ਕੀਤਾ ਹੈ ਅਤੇ ਆਪਣੇ ਪ੍ਰਮੋਸ਼ਨ ਗੀਤ ਵਿੱਚ ਭਵਾਨੀ ਸ਼ਬਦ ਹਟਾਉਣ ਲਈ ਕਿਹਾ ਹੈ। ਚੋਣ ਕਮਿਸ਼ਨ ਦੇ ਨੋਟਿਸ ‘ਤੇ ਨਾਰਾਜ਼ਗੀ ਜਾਹਿਰ ਕਰਦੇ ਹੋਏ ਊਧਵ ਠਾਕਰੇ ਨੇ ਕਿਹਾ ਕਿ ਉਹ ਆਪਣੇ ਥੀਮ ਗੀਤ ਵਿੱਚੋਂ “ਭਿਵਾਨੀ” ਸ਼ਬਦ ਨੂੰ ਨਹੀਂ ਹਟਾਉਣਗੇ। ਚੋਣ ਕਮਿਸ਼ਨ ਨੂੰ ਜੋ ਵੀ ਕਦਮ ਚੁੱਕਣ ਦੀ ਲੋੜ ਹੈ, ਉਹ ਜ਼ਰੂਰ ਕਰੇ। ਊਧਵ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪਹਿਲਾਂ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਊਧਵ ਗਰੁੱਪ ਨੇ ਚੋਣ ਪ੍ਰਚਾਰ ਲਈ ਪਾਰਟੀ ਦਾ ਮਸ਼ਾਲ ਗੀਤ (ਪ੍ਰਮੋਸ਼ਨ ਗੀਤ) ਬਣਾਇਆ ਹੈ, ਜਿਸ ਵਿੱਚ ਭਵਾਨੀ ਸ਼ਬਦ ਦਾ ਜ਼ਿਕਰ ਹੈ। ਭਵਾਨੀ’ ਸ਼ਬਦ ਦੇ ਜ਼ਿਕਰ ‘ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਚੋਣ ਕਮਿਸ਼ਨ ਨੇ ਊਧਵ ਠਾਕਰੇ ਨੂੰ ਨੋਟਿਸ ਭੇਜਿਆ ਹੈ। ਇਸ ‘ਤੇ ਊਧਵ ਠਾਕਰੇ ਨੇ ਪ੍ਰੈੱਸ ਕਾਨਫਰੰਸ ਕਰਕੇ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸਾਧਿਆ ਹੈ। ਦੇਸ਼ ਵਿੱਚ ਹੁਣ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਨਹੀਂ ਹੋ ਰਹੀ ਹੈ। ਰਾਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਊਧਵ ਨੇ ਕਿਹਾ ਕਿ ਭਾਜਪਾ ਵੱਲੋਂ ਬਜਰੰਗ ਬਲੀ ਦਾ ਨਾਂ ਲਿਆ ਜਾ ਰਿਹਾ ਹੈ। ਹਿੰਦੂਤਵ ਦਾ ਨਾਮ ਲੈਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਕੀ ਉਨ੍ਹਾਂ ਲਈ ਕੋਈ ਨਿਯਮ ਨਹੀਂ ਹਨ? ਸਾਡੇ ਪ੍ਰਧਾਨ ਮੰਤਰੀ ਨੇ ‘ਬਜਰੰਗ ਬਲੀ ਕੀ ਜੈ’ ਕਹਿ ਕੇ ਵੋਟ ਮੰਗੀ ਅਤੇ ਅਮਿਤ ਸ਼ਾਹ ਨੇ ਰਾਮ ਦੇ ਨਾਮ ‘ਤੇ ਵੋਟਾਂ ਮੰਗੀਆਂ। ਊਧਵ ਨੇ ਕਿਹਾ ਕਿ ਮਹਾਰਾਸ਼ਟਰ ‘ਚ ‘ਜੈ ਭਵਾਨੀ’ ਅਤੇ ‘ਹਰ ਹਰ ਮਹਾਦੇਵ’ ਦੀ ਗੱਲ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਜੈ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਹੈ।ਊਧਵ ਨੇ ਕਿਹਾ ਕਿ ਅਸੀਂ ਅਜਿਹਾ ਬਿਲਕੁਲ ਨਹੀਂ ਕਰਾਂਗੇ ਅਤੇ ਚੋਣ ਕਮਿਸ਼ਨ ਜੋ ਚਾਹੇ ਕਾਰਵਾਈ ਕਰੇ ਪਰ ਇਸ ਤੋਂ ਪਹਿਲਾਂ ਮੋਦੀ ਅਤੇ ਅਮਿਤ ਸ਼ਾਹ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਲੀਡਰਾਂ ਦੇ ਝੋਲੇ ਖੋਲੋ ਪਰ ਭਾਜਪਾ ਲੀਡਰਾਂ ਦੇ ਬੋਰੇ ਵੀ ਖੋਲੋ। ਜੇਕਰ ਚੋਣ ਸਾਡੇ ਖਿਲਾਫ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਮੋਦੀ ਅਤੇ ਸ਼ਾਹ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। ਕੀ ਉਹਨਾਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ‌ ?

error: Content is protected !!