Skip to main content

Gee 98News

BJP ਨੇ ਭਗਵੰਤ ਮਾਨ ਦੇ ਸਹੁਰੇ ਘਰ ਲਾ ਦਿੱਤੀ ਸੰਨ੍ਹ…ਭਗਵੰਤ ਮਾਨ ਦਾ ਚਾਚਾ ਸਹੁਰਾ ‘ਆਪ’ ਛੱਡ ਕੇ ਬੀਜੇਪੀ ‘ਚ ਸ਼ਾਮਿਲ

ਚੰਡੀਗੜ੍ਹ,23 ਅਪ੍ਰੈਲ, Gee98 news service
-ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਹਰਿਆਣਾ ‘ਚ ਆਮ ਆਦਮੀ ਪਾਰਟੀ ਨੂੰ ਇੱਕ ਦਿਲਚਸਪ ਝਟਕਾ ਦਿੱਤਾ ਹੈ। ‌ ਇਸ ਝਟਕੇ ਦਾ ਸੇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਪੁੱਜਿਆ ਹੈ। ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਚਾ ਸਹੁਰਾ ਐਡਵੋਕੇਟ ਗੁਰਿੰਦਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਿਲ ਕਰ ਲਿਆ। ‌ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਐਡਵੋਕੇਟ ਗੁਰਿੰਦਰ ਸਿੰਘ ਨੱਤ ਦਾ ਪਾਰਟੀ ਵਿੱਚ ਸਵਾਗਤ ਕੀਤਾ। ‌ਐਡਵੋਕੇਟ ਗੁਰਿੰਦਰ ਸਿੰਘ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਪਿਤਾ ਦੇ ਚਚੇਰੇ ਭਰਾ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਵਜੋਂ ਕੰਮ ਕਰ ਰਹੇ ਸੀ। ਗੁਰਿੰਦਰ ਸਿੰਘ ਕੁਰੂਕਸ਼ੇਤਰ ਦੇ ਪਿਹੋਵਾ ਇਲਾਕੇ ਦੇ ਰਹਿਣ ਵਾਲੇ ਹਨ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੱਤ ਅਤੇ ਉਹਨਾਂ ਦੇ ਸਾਥੀਆਂ ਦਾ ਭਾਜਪਾ ਵਿੱਚ ਸਵਾਗਤ ਹੈ। ਨੱਤ ਦੇ ਆਉਣ ਨਾਲ ਕੁਰੂਕੇਸ਼ਤਰ ਵਿੱਚ BJP ਹੋਰ ਮਜ਼ਬੂਤ ਹੋਵੇਗੀ। ਸੈਣੀ ਨੇ ਭਰੋਸਾ ਦਵਾਇਆ ਕਿ ਭਾਜਪਾ ਨੱਤ ਨੂੰ ਬਣਦਾ ਮਾਣ ਅਤੇ ਸਨਮਾਨ ਦੇਵੇਗੀ। ਜ਼ਿਕਰਯੋਗ ਹੈ ਕਿ ਐਡਵੋਕੇਟ ਗੁਰਿੰਦਰ ਸਿੰਘ ਇੱਕ ਸਮੇਂ ਕਾਂਗਰਸ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸਕੱਤਰ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਇਲਾਵਾ ਨੱਤ ਪਹਿਲਾਂ ਪਿਹੋਵਾ ਤੋਂ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ਵਿੱਚ ਵੀ ਉੱਤਰ ਚੁੱਕੇ ਹਨ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਸਿਰਫ਼ ਇੱਕ ਲੋਕ ਸਭਾ ਸੀਟ ਤੇ ਚੋਣ ਲੜ ਰਹੀ ਹੈ। ਪਾਰਟੀ ਨੇ ਕੁਰੂਕਸ਼ੇਤਰ ਤੋਂ ਸ਼ੁਸੀਲ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਸੀਲ ਗੁਪਤਾ ਦੇ ਹੱਕ ਵਿੱਚ ਰੋਡ ਸ਼ੋਅ ਵੀ ਕੀਤਾ ਸੀ। ਐਡਵੋਕੇਟ ਗੁਰਿੰਦਰ ਸਿੰਘ ਵੀ ਇਸੇ ਲੋਕ ਸਭਾ ਸੀਟ ਤੋਂ ਆਉਂਦੇ ਹਨ।

error: Content is protected !!