Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

BKU ਉਗਰਾਹਾਂ ਦੇ ਤਾਜ਼ਾ ਫੈਸਲੇ ਨਾਲ ਮੀਤ ਹੇਅਰ ਨੂੰ ਮਿਲੀ ਚੁਣਾਵੀਂ ਰਾਹਤ…ਜਥੇਬੰਦੀ ਨੇ 20 ਮਈ ਤੱਕ ਵਿਰੋਧ ਦਾ ਸੰਘਰਸ਼ ਕੀਤਾ ਮੁਲਤਵੀ

Nirmal Pandori by Nirmal Pandori
05/04/2024
in ਪੰਜਾਬ
Reading Time: 1 min read
A A
0
BKU ਉਗਰਾਹਾਂ ਦੇ ਤਾਜ਼ਾ ਫੈਸਲੇ ਨਾਲ ਮੀਤ ਹੇਅਰ ਨੂੰ ਮਿਲੀ ਚੁਣਾਵੀਂ ਰਾਹਤ…ਜਥੇਬੰਦੀ ਨੇ 20 ਮਈ ਤੱਕ ਵਿਰੋਧ ਦਾ ਸੰਘਰਸ਼ ਕੀਤਾ ਮੁਲਤਵੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 4 ਮਈ, Gee98 news service
-ਬੀਕੇਯੂ ਉਗਰਾਹਾਂ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੱਡੀ ਰਾਹਤ ਦਿੱਤੀ ਹੈ। ਯੂਨੀਅਨ ਨੇ ਮੀਤ ਹੇਅਰ ਦੇ ਘਰ ਅੱਗੇ 5 ਮਈ ਤੋਂ ਅਣਮਿਥੇ ਸਮੇਂ ਲਈ ਲਗਾਇਆ ਜਾਣ ਵਾਲਾ ਮੋਰਚਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਬਰਨਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਮੀਤ ਹੇਅਰ ਦੇ ਘਰ ਅੱਗੇ 5 ਮਈ ਤੋਂ ਸ਼ੁਰੂ ਕੀਤੇ ਜਾਣ ਵਾਲਾ ਮੋਰਚਾ 20 ਮਈ ਤੱਕ ਮੁਲਤਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਬਠਿੰਡਾ, ਬਰਨਾਲਾ, ਸੰਗਰੂਰ ਦੇ ਡੀਸੀ ਅਤੇ ਐਸਐਸਪੀ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਜਸਕਰਨ ਸਿੰਘ ਦੇ ਨਾਲ ਬੀਤੇ ਕੱਲ੍ਹ ਬਰਨਾਲਾ ਵਿਖੇ ਜਥੇਬੰਦੀ ਦੀ ਮੀਟਿੰਗ ਹੋਈ ਜਿਸ ਵਿੱਚ ਉਕਤ ਅਧਿਕਾਰੀਆਂ ਨੇ 15 ਦਿਨਾਂ ਦੇ ਅੰਦਰ ਅੰਦਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਹਾਂਗੀਰ ਦੇ ਇੱਕ ਗਰੀਬ ਕਿਸਾਨ ਦੀ ਜ਼ਮੀਨ ‘ਤੇ ਕਬਜ਼ੇ ਦਾ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਸਬੰਧੀ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣ ਦਾ ਭਰੋਸਾ ਵੀ ਦਿੱਤਾ। ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਉਕਤ ਅਧਿਕਾਰੀਆਂ ਦੇ ਭਰੋਸੇ ‘ਤੇ ਵਿਚਾਰ ਕਰਨ ਤੋਂ ਬਾਅਦ ਮੀਤ ਹੇਅਰ ਦੇ ਘਰ ਸਾਹਮਣੇ ਲੱਗਣ ਵਾਲਾ ਮੋਰਚਾ 15 ਦਿਨਾਂ ਲਈ ਮੁਲਤਵੀ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਮੀਤ ਹੇਅਰ ਦੇ ਵਿਰੋਧ ਦਾ ਵਾਰ-ਵਾਰ ਐਲਾਨ ਕਰਨ ਅਤੇ ਵਾਰ-ਵਾਰ ਮੋਰਚੇ ਮੁਲਤਵੀ ਕਰਨ ਦੇ ਫੈਸਲਿਆਂ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪੂਰੀ ਭਖੀ ਹੋਈ ਚੋਣ ਮੁਹਿੰਮ ਦੇ ਦੌਰਾਨ ਜੇਕਰ ਕਿਸੇ ਉਮੀਦਵਾਰ ਦੇ ਘਰ ਸਾਹਮਣੇ ਕਿਸੇ ਵੱਡੀ ਜਥੇਬੰਦੀ ਵੱਲੋਂ ਮੋਰਚਾ ਲਗਾਇਆ ਜਾਂਦਾ ਹੈ ਜਾਂ ਪਿੰਡਾਂ ਵਿੱਚ ਉਸਦੇ ਆਉਣ ‘ਤੇ ਵਿਰੋਧ ਕੀਤਾ ਜਾਂਦਾ ਹੈ ਤਾਂ ਇਸ ਦਾ ਸਪੱਸ਼ਟ ਸੰਕੇਤ ਆਮ ਲੋਕਾਂ ਨੂੰ ਇਹੀ ਹੁੰਦਾ ਹੈ ਕਿ ਸਬੰਧਿਤ ਉਮੀਦਵਾਰ ਵੋਟ ਨਾ ਪਾਈ ਜਾਵੇ ਕਿਉਂਕਿ ਚੋਣਾਂ ਦੌਰਾਨ ਜਦੋਂ ਕੋਈ ਉਮੀਦਵਾਰ ਵੋਟਾਂ ਮੰਗਣ ਜਾਵੇ ਤੇ ਉਸ ਦਾ ਵਿਰੋਧ ਕੀਤਾ ਜਾਵੇ ਤਾਂ ਇਸ ਤਰ੍ਹਾਂ ਦੇ ਵਿਰੋਧ ਦੀ ਹੋਰ ਕੋਈ ਪਰਿਭਾਸ਼ਾ ਹੀ ਨਹੀਂ ਬਣਦੀ। ਹੁਣ ਜੇਕਰ ਆਪਣੇ ਨਵੇਂ ਫੈਸਲੇ ਅਨੁਸਾਰ ਬੀਕੇਯੂ ਉਗਰਾਹਾਂ 20 ਮਈ ਤੋਂ ਮੀਤ ਹੇਅਰ ਦੇ ਖ਼ਿਲਾਫ਼ (ਵਿਰੋਧ ਦਾ) ਸੰਘਰਸ਼ ਸ਼ੁਰੂ ਵੀ ਕਰਦੀ ਹੈ ਤਾਂ ਉਸ ਵੇਲੇ ਤੱਕ ਇਸ ਦਾ ਵੋਟਰਾਂ ‘ਤੇ ਬਹੁਤਾ ਅਸਰ ਨਹੀਂ ਹੋਵੇਗਾ ਕਿਉਂਕਿ 20 ਮਈ ਤੱਕ ਵੋਟਰ ਕਿਸੇ ਵੀ ਉਮੀਦਵਾਰ ਦੇ ਨਾਲ ਚੱਲਣ, ਨਾਲ ਖੜਨ ਅਤੇ ਉਸਨੂੰ ਵੋਟ ਪਾਉਣ ਦਾ ਪੂਰਾ ਮਨ ਬਣਾ ਚੁੱਕੇ ਹੋਣਗੇ। ਪ੍ਰੈੱਸ ਕਾਨਫਰੰਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਹੈਰਾਨੀਜਨਕ ਗੱਲ ਵੀ ਕਹੀ ਕਿ ਵੋਟਾਂ ਦੌਰਾਨ ਸਰਕਾਰਾਂ ਦੀ ਵੀ ਮਜ਼ਬੂਰੀ ਹੁੰਦੀ ਹੈ ਕਿ ਲੋਕਾਂ ਦੀ ਗੱਲ ਸੁਣੀ ਜਾਵੇ ਅਤੇ ਸਾਡੇ ਕੋਲ ਵੀ ਇਹੀ ਸਮਾਂ ਹੁੰਦਾ ਹੈ ਕਿ ਇਹਨਾਂ ‘ਤੇ ਦਬਾਅ ਬਣਾਇਆ ਜਾਵੇ, ਪ੍ਰੰਤੂ ਸੰਘਰਸ਼ਸੀਲ ਜਥੇਬੰਦੀਆਂ ਲਈ ਵੋਟਾਂ ਹੋਣ ਜਾਂ ਨਾ ਹੋਣ ਦਾ ਸਮਾਂ ਕੋਈ ਮਾਇਨੇ ਨਹੀਂ ਰੱਖਦੇ ਕਿਉਂਕਿ ਸੰਘਰਸ਼ ਵੋਟਾਂ ਅਨੁਸਾਰ ਨਹੀਂ ਸਗੋਂ ਮੁੱਦਿਆਂ ਅਨੁਸਾਰ ਕੀਤੇ ਜਾਂਦੇ ਹਨ ਅਤੇ ਬੀਕੇਯੂ ਉਗਰਾਹਾਂ ਸੰਘਰਸ਼ ਦੇ ਇਸ ਸਿਧਾਂਤ ਤੋਂ ਭਲੀਭਾਂਤ ਜਾਣੂ ਹੈ ਕਿਉਂਕਿ ਇਸ ਵੱਡੀ ਕਿਸਾਨ ਜਥੇਬੰਦੀ ਦਾ ਵੱਡਾ ਸੰਘਰਸ਼ੀ ਇਤਿਹਾਸ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

04/20/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸੀਨੀਅਰ ਸੈਕੰਡਰੀ ਛਾਪਾ ਵਿਖੇ ਚੋਣ ਮਹਾਂਉਤਸਵ ਮਨਾਇਆ…ਬੱਚਿਆਂ ਨੇ ਗਤੀਵਿਧੀਆਂ ਰਾਹੀਂ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ

Next Post

ਗੁਰਦੁਆਰਾ ਸਾਹਿਬ ਦਾਖਲ ਹੋ ਕੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ…ਸੰਗਤ ਨੇ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਿਆ

Nirmal Pandori

Nirmal Pandori

Related Posts

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ
ਪੰਜਾਬ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

by Nirmal Pandori
04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

by Nirmal Pandori
04/20/2026
ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼
ਪੰਜਾਬ

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼

by Nirmal Pandori
04/20/2026
ਨੌਜਵਾਨ SSP ਦੀ ਨਵੀਂ ਪਹਿਲਕਦਮੀ…ਆਪਣੇ ਕੋਲ ਰੱਖ ਲਈ ਸ਼ਿਕਾਇਤ ਬਕਸੇ ਦੀ ਚਾਬੀ
ਪੰਜਾਬ

ਨੌਜਵਾਨ SSP ਦੀ ਨਵੀਂ ਪਹਿਲਕਦਮੀ…ਆਪਣੇ ਕੋਲ ਰੱਖ ਲਈ ਸ਼ਿਕਾਇਤ ਬਕਸੇ ਦੀ ਚਾਬੀ

by Nirmal Pandori
04/20/2026
ਬੈਟਰੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੋ ਗੱਡੀਆਂ ਹੋਈਆਂ ਸੜ ਕੇ ਸੁਆਹ…ਲੱਖਾਂ ਦਾ ਹੋਇਆ ਨੁਕਸਾਨ
ਪੰਜਾਬ

ਬੈਟਰੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੋ ਗੱਡੀਆਂ ਹੋਈਆਂ ਸੜ ਕੇ ਸੁਆਹ…ਲੱਖਾਂ ਦਾ ਹੋਇਆ ਨੁਕਸਾਨ

by Nirmal Pandori
04/19/2026
Load More
Next Post
ਚੋਣ ਕਮਿਸ਼ਨ ਦਾ ਐਕਸ਼ਨ : ਸੰਗਰੂਰ ਜ਼ਿਲ੍ਹੇ ‘ਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਤੁਰੰਤ ਮੰਗੀ ਰਿਪੋਰਟ

ਗੁਰਦੁਆਰਾ ਸਾਹਿਬ ਦਾਖਲ ਹੋ ਕੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ…ਸੰਗਤ ਨੇ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend