Gee 98News

ਜ਼ਿਲ੍ਹਾ ਚੋਣ ਅਫ਼ਸਰ ਸੀ੍ਮਤੀ ਪੂਨਮਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਐੱਸ ਡੀ ਐੱਮ ਸਤਵੰਤ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਵੀਪ ਐਕਟੀਵਿਟੀ ਅਧੀਨ ਸਸਸਸ ਛਾਪਾ ਵਿਖੇ ਚੋਣ, ਭਾਸ਼ਣ,ਰੰਗੋਲੀ,ਨੁੱਕੜ ਨਾਟਕ ਮੁਕਾਬਲੇ ਕਰਵਾਏ ਗਏ । ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਜਿੰਦਰਪਾਲ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵੀ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ ਇਸ ਮੌਕੇ ਪੋ੍ਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਸੁਖਚੰਦਨ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ ਇਸ ਤੋਂ ਬਾਅਦ ਤਕਰੀਬਨ ਤਿੰਨ ਘੰਟੇ ਚੱਲੇ ਚੋੋਣ ਮਹਾਂਉਤਸਵ ਪੋ੍ਗਰਾਮ ਵਿੱਚ ਸਸਸਸ ਛਾਪਾ, ਸਹਸ ਕੁਰੜ, ਸਮਿਸ ਪੰਡੋਰੀ, ਸਹਸ ਕਤਬਾ ਅਤੇ ਸਮਿਸ ਲੋਹਗੜ ਦੇ ਸਮੁੱਚੇ ਸਟਾਫ ਨੇ ਵਿਦਿਆਰਥੀਆਂ ਨਾਲ ਹਾਜ਼ਰੀ ਲਗਵਾਈ ਪੋ੍ਗਰਾਮ ਵਿੱਚ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ,ਰੰਗੋਲੀ,ਪਤੰਗ ਡੈਕੋਰੇਸ਼ਨ,ਚੋਣ ਮਹਿੰਦੀ ਮੁਕਾਬਲਾ ਅਤੇ ਨੁੱਕੜ ਨਾਟਕ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਆਪਸੀ ਭਾਈਚਾਰਕ ਸਾਂਝ ਨਾਲ ਵੋਟਾਂ ਪਾਉਣ ਲਈ ਪੇ੍ਰਿਤ ਕੀਤਾ ਇਸ ਮੌਕੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਲੈਕਚਕਾਰ ਸੁਖਵਿੰਦਰ ਸਿੰਘ ਗੁਰਮ ਨੇ ਬਾਖੂਬੀ ਨਿਭਾਈ ਇਸ ਮੌਕੇ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਛਾਪਾ , ਲੈਕਚਰਾਰ ਨਵਜੋਤ ਸਿੰਘ, ਲਖਵੰਤ ਸਿੰਘ, ਬੀਰਬਲ ਸਿੰਘ,ਲਖਵੀਰ ਸਿੰਘ,ਮੈਡਮ ਹਰਪਾਲ ਕੌਰ,ਰਮਨਦੀਪ ਕੌਰ,ਸੁਮਨਦੀਪ ਕੌਰ,ਸਰਬਜੀਤ ਕੌਰ, ਸੀਨੂੰ ਰਾਣੀ, ਅਲਕਾ ਸਿੰਗਲਾ ਅਤੇ ਸੁਖਵਿੰਦਰ ਕੌਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *

error: Content is protected !!