Skip to main content

Gee 98News

ਅਰਵਿੰਦ ਖੰਨਾ ਨੂੰ ਟਿਕਟ ਮਿਲਣ ‘ਤੇ ਭਾਜਪਾਈਆਂ ਨੇ ਵੰਡੇ ਲੱਡੂ

ਬਰਨਾਲਾ,9 ਮਈ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੂੰ ਟਿਕਟ ਮਿਲਣ ‘ਤੇ ਭਾਰਤੀ ਜਨਤਾ ਪਾਰਟੀ ਬਰਨਾਲਾ ਦੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਕਿਹਾ ਕਿ ਅਰਵਿੰਦ ਖੰਨਾ ਨੂੰ ਟਿਕਟ ਦੇ ਕੇ ਹਾਈ ਕਮਾਂਡ ਨੇ ਇੱਕ ਸਹੀ ਉਮੀਦਵਾਰ ਦੀ ਚੋਣ ਕੀਤੀ ਹੈ। ਜੋ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਲੱਗੇ ਹੋਏ ਹਨ, ਹਲਕੇ ਦੇ ਹਰ ਇੱਕ ਪਿੰਡ ਅਤੇ ਲੋਕਾਂ ਤੱਕ ਅਰਵਿੰਦ ਖੰਨਾ ਦੀ ਪਹੁੰਚ ਹੈ ਇਸ ਮੌਕੇ ਉਹਨਾਂ ਨਾਲ ਧੀਰਜ ਕੁਮਾਰ ਦੱਦਾਹੂਰ,ਹਰਿੰਦਰ ਸਿੰਘ ਸਿੱਧੂ, ਪ੍ਰਵੀਨ ਬਾਂਸਲ,ਸੋਹਨ ਲਾਲ ਮਿੱਤਲ, ਸੋਮਨਾਥ ਸਹੌਰੀਆ, ਮੋਨੂ ਗੋਇਲ, ਜੀਵਨ ਧੌਲਾ, ਯੂਥ ਪ੍ਰਧਾਨ ਰਮਨ ਜਵੰਦਾ ਆਈਟੀ ਸੈੱਲ ਦੇ ਪ੍ਰਧਾਨ ਹਰਦੀਪ ਸਿੰਘ ਚੀਮਾ, ਸੰਦੀਪ ਜੇਠੀ ਕਮਲ ਸ਼ਰਮਾ, ਉਪਿੰਦਰ ਸਰਪੰਚ, ਸਤੀਸ਼ ਕੁਮਾਰ ਸ਼ਰਮਾ, ਰਕੇਸ਼ ਕੁਮਾਰ ਕੇਸ਼ੀ, ਬਿਕਰਮ ਗਿੱਲ, ਸਰਪੰਚ ਗੁਰਦਰਸ਼ਨ ਸਿੰਘ ਬਰਾੜ,ਸੁਮਿਤ ਕੁਮਾਰ, ਹਰਵਿੰਦਰ ਕੌਰ ਪੰਮੀ, ਦੀਪਕ ਮਿੱਤਲ ਅਤੇ ਹੋਰ ਵੱਡੀ ਗਿਣਤੀ ਚ ਭਾਜਪਾ ਵਰਕਰ ਹਾਜ਼ਰ ਸਨ।

error: Content is protected !!