Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

…ਹੋਰ ਕਿਹੜਾ ਕਲਯੁੱਗ ਦੇ ਸਿੰਗ ਲੱਗੇ ਹੁੰਦੇ ਆਂ,ਬੱਸ ਇਹੀ ਕਲਯੁੱਗ ਹੈ…ਜੋ ਤੁਸੀਂ ਇਹ ਖ਼ਬਰ ਪੜ੍ਹ ਕੇ ਮਹਿਸੂਸ ਕਰੋਗੇ…!

Nirmal Pandori by Nirmal Pandori
02/27/2025
in ਪੰਜਾਬ
Reading Time: 1 min read
A A
0
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,27 ਫਰਵਰੀ, Gee98 News service

-ਸੁਪਰੀਮ ਕੋਰਟ, ਹਾਈਕੋਰਟ ਜਾਂ ਜ਼ਿਲ੍ਹਾ ਪੱਧਰੀ ਅਦਾਲਤਾਂ ਦੀਆਂ ਕੁਰਸੀਆਂ ‘ਤੇ ਬੈਠੇ ਮਾਨਯੋਗ ਜੱਜ ਸਾਹਿਬਾਨ ਕਈ ਵਾਰੀ ਕਿਸੇ ਕੇਸ ਦੀ ਸੁਣਵਾਈ ਦੌਰਾਨ ਅਜਿਹੀਆਂ ਟਿੱਪਣੀਆਂ ਕਰ ਜਾਂਦੇ ਹਨ ਜਿਨਾਂ ਦਾ ਭਾਵੇਂ ਉਸ ਕੇਸ ਨਾਲ ਸਿੱਧੇ ਤੌਰ ‘ਤੇ ਕੋਈ ਸੰਬੰਧ ਨਹੀਂ ਹੁੰਦਾ ਪ੍ਰੰਤੂ ਜੱਜਾਂ ਦੀਆਂ ਇਹ ਟਿੱਪਣੀਆਂ ਸਮਾਜ ਦੇ ਕੰਨ ਤੇ ਅੱਖਾਂ ਖੋਲ ਦਿੰਦੀਆਂ ਹਨ। ਅਜਿਹੀ ਇੱਕ ਟਿੱਪਣੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਨੇ ਕਰਦੇ ਹੋਏ ਕਿਹਾ ਕਿ “ਕਿਵੇਂ ਕਲਯੁਗ ਸਾਡੇ ਸਮਾਜ ਵਿੱਚ ਫੈਲ ਰਿਹਾ ਹੈ ਜਿੱਥੇ ਇੱਕ ਪੁੱਤਰ ਨੇ ਆਪਣੀ ਬੁੱਢੀ ਮਾਂ ਨੂੰ ਗੁਜ਼ਾਰੇ ਲਈ ਪੈਸੇ ਦੇਣ ਤੋਂ ਬਚਣ ਲਈ ਅਦਾਲਤ ਤੱਕ ਪਹੁੰਚ ਕੀਤੀ”। ਮਾਨਯੋਗ ਜਸਟਿਸ ਪੁਰੀ ਇੱਕ ਅਜਿਹੀ ਪਟੀਸ਼ਨ ਦੀ ਸੁਣਵਾਈ ਕਰ ਰਹੇ ਸਨ ਜੋ ਇੱਕ ਪੁੱਤਰ ਵੱਲੋਂ ਪਾਈ ਗਈ ਸੀ ਕਿ ਉਹ ਆਪਣੀ ਮਾਂ ਨੂੰ ਗੁਜ਼ਾਰੇ ਭੱਤੇ ਲਈ ਹੋਰ ਰਕਮ ਨਹੀਂ ਦੇ ਸਕਦਾ ਕਿਉਂਕਿ ਉਹ ਆਪਣੀ ਮਾਂ ਨੂੰ ਪਹਿਲਾਂ ਹੀ ਇੱਕ ਲੱਖ ਰੁਪਏ ਅਦਾ ਕਰ ਚੁੱਕਾ, ਜਿਸ ਨਾਲ ਉਸਦੇ ਗੁਜ਼ਾਰੇ ਦੀ ਸ਼ਰਤ ਪੂਰੀ ਹੋ ਗਈ ਹੈ ਪੁੱਤਰ ਨੇ ਦਲੀਲ ਦਿੱਤੀ ਕਿ ਉਸਦੀ ਮਾਂ ਉਸਦੀ ਭੈਣ ਨਾਲ ਰਹਿ ਰਹੀ ਹੈ, ਉਹਨਾਂ ਕੋਲ ਰਹਿਣ ਲਈ ਹੋਰ ਜਗ੍ਹਾ ਹੈ। ਇਸ ਲਈ ਮਾਂ ਨੂੰ ਗੁਜ਼ਾਰੇ ਭੱਤੇ ਦੀ ਲੋੜ ਨਹੀਂ ਹੈ। ਦੂਜੇ ਪਾਸੇ ਪਟੀਸ਼ਨਰ ਪੁੱਤਰ ਦੀ ਮਾਤਾ ਸੁਰਜੀਤ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਵਿਧਵਾ ਹੈ ਤੇ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਉਸਦੇ ਪਤੀ ਦੇ ਨਾਂ ‘ਤੇ 50 ਵਿੱਘੇ ਜ਼ਮੀਨ ਸੀ ਜੋ ਉਸ ਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਨੂੰ ਚਲੀ ਗਈ। ਹੁਣ ਸਿਕੰਦਰ ਅਤੇ ਉਸਦਾ ਮਰਹੂਮ ਭਰਾ ਸੁਰਿੰਦਰ ਸਿੰਘ ਦੇ ਬੱਚਿਆਂ ਕੋਲ ਹੀ ਜਾਇਦਾਦ ਹੈ ਅਤੇ ਮੈਨੂੰ ਜਾਇਦਾਦ ਵਿੱਚੋਂ ਕੋਈ ਹਿੱਸਾ ਵੀ ਨਹੀਂ ਮਿਲਿਆ। ‌ ਮੈਨੂੰ ਸਾਂਭਣ ਦੀ ਜਿੰਮੇਵਾਰੀ ਪੁੱਤਰਾਂ ਦੀ ਸੀ ਪਰ ਉਹਨਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੁਣ ਮੈਨੂੰ ਆਪਣੀ ਧੀ ਕੋਲ ਰਹਿਣਾ ਪੈਂਦਾ ਹੈ। ‌ ਹੇਠਲੀ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਦੋਵੇਂ ਪੁੱਤਰ ਸਿਕੰਦਰ ਸਿੰਘ ਅਤੇ ਉਸਦੇ ਮਰਹੂਮ ਭਰਾ ਦੀ ਪਤਨੀ ਅਮਰਜੀਤ ਕੌਰ ਹਰ ਮਹੀਨੇ ਸੁਰਜੀਤ ਕੌਰ ਨੂੰ ਪੰਜ ਪੰਜ ਹਜਾਰ ਰੁਪਏ ਦੇਣ, ਹੇਠਲੀ ਅਦਾਲਤ ਦੇ ਇਹਨਾਂ ਹੁਕਮਾਂ ਨੂੰ ਅਮਰਜੀਤ ਕੌਰ ਨੇ ਚੁਣੌਤੀ ਨਹੀਂ ਦਿੱਤੀ ਪ੍ਰੰਤੂ ਸਿਕੰਦਰ ਸਿੰਘ ਨੇ ਹਾਈਕੋਰਟ ਵਿੱਚ ਚੁਣੌਤੀ ਦਿੰਦੇ ਹੋਏ ਪਟੀਸ਼ਨ ਪਾਈ ਸੀ ਕਿ ਉਹ ਆਪਣੀ ਮਾਂ ਨੂੰ ਗੁਜ਼ਾਰੇ ਭੱਤੇ ਲਈ ਹੋਰ ਰਕਮ ਨਹੀਂ ਦੇ ਸਕਦਾ। ਸੁਣਵਾਈ ਦੌਰਾਨ ਮਾਨਯੋਗ ਜਸਟਿਸ ਪੁਰੀ ਨੇ ਕਿਹਾ ਕਿ ਇਹ ਪਟੀਸ਼ਨ ਨਾ ਸਿਰਫ ਬੇਬਨਿਆਦ ਹੈ ਸਗੋਂ ਨਿਆਂ ਪ੍ਰਣਾਲੀ ਦੀ ਦੁਰਵਰਤੋਂ ਦਾ ਮਾਮਲਾ ਵੀ ਹੈ। ਹਾਈ ਕੋਰਟ ਨੇ ਪਟੀਸ਼ਨਰ ਪੁੱਤਰ ਸਿਕੰਦਰ ਸਿੰਘ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਹੁਕਮ ਦਿੱਤੇ ਕਿ ਉਹ ਫੈਮਿਲੀ ਕੋਰਟ ਸੰਗਰੂਰ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇਹ ਰਕਮ ਜਮ੍ਹਾਂ ਕਰਵਾਏ। ਉੰਝ ਤਾਂ ਭਾਵੇਂ ਸਤਯੁੱਗ ਜਾਂ ਕਲਯੁੱਗ ਕੋਈ ਅਜਿਹੀਆਂ ਚੀਜ਼ਾਂ ਨਹੀਂ ਹਨ ਜਿਹੜੀਆਂ ਸਾਡੇ ਸਾਹਮਣੇ ਆ ਕੇ ਖੜ ਜਾਣ ਤੇ ਅਸੀਂ ਉਹਨਾਂ ਨੂੰ ਦੇਖ ਸਕੀਏ ਪਰੰਤੂ ਇਹੋ ਜਿਹੇ ਮਾਮਲੇ ਕਲਯੁੱਗ ਦੀਆਂ ਉਦਾਹਰਨਾਂ ਹਨ, ਜਦੋਂ ਔਲਾਦ ਵੱਲੋਂ ਆਪਣੇ ਮਾਪਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਖਾਤਰ ਕਾਨੂੰਨ ਦਾ ਹੀ ਸਹਾਰਾ ਲੈਣ ਦੇ ਯਤਨ ਕੀਤੇ ਜਾਣ ਪ੍ਰੰਤੂ ਮੁਲਕ ਦੀਆਂ ਅਦਾਲਤਾਂ ਦੀਆਂ ਕੁਰਸੀਆਂ ‘ਤੇ ਬੈਠੇ ਮਾਨਯੋਗ ਜੱਜ ਅਜਿਹੇ ਮਾਮਲਿਆਂ ਦੀ ਸੁਣਵਾਈ ਦੌਰਾਨ ਸਮਾਜ ਨੂੰ ਵੀ ਸੰਕੇਤ ਦੇ ਦਿੰਦੇ ਹਨ ਕਿ ਇਹੀ ਕਲਯੁੱਗ ਹੈ ਅਤੇ ਉਕਤ ਮਾਮਲੇ ‘ਚ ਹਾਈਕੋਰਟ ਵੱਲੋਂ ਪਟੀਸ਼ਨਰ ਪੁੱਤਰ ਨੂੰ ਕੀਤਾ ਗਿਆ ਜੁਰਮਾਨਾ ਤੇ ਪਾਈ ਗਈ ਝਾੜ ਹੋਰ ਲੋਕਾਂ ਲਈ ਵੀ ਮਿਸਾਲ ਬਣ ਜਾਂਦੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਅੱਜ ਦਾ ਮੌਸਮ ਪੰਜਾਬ ਚ ਅੱਜ ਤੇਜ ਹਵਾਵਾਂ ਨਾਲ ਮੀਂਹ ਪੈਣ ਦਾ ਅਲਰਟ

Next Post

ਲਓ ਜੀ ! ਸਪੀਕਰ ਸੰਧਵਾਂ ਨੇ ਤਾਂ ਸੱਚ ਬੋਲ ਹੀ ਦਿੱਤਾ…ਕੇਜਰੀਵਾਲ ਦੇ ਪੰਜਾਬ ਤੋਂ ਰਾਜਸਭਾ ‘ਚ ਜਾਣ ਦਾ ਮਾਮਲਾ

Nirmal Pandori

Nirmal Pandori

Related Posts

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
Load More
Next Post
ਲਓ ਜੀ ! ਸਪੀਕਰ ਸੰਧਵਾਂ ਨੇ ਤਾਂ ਸੱਚ ਬੋਲ ਹੀ ਦਿੱਤਾ…ਕੇਜਰੀਵਾਲ ਦੇ ਪੰਜਾਬ ਤੋਂ ਰਾਜਸਭਾ ‘ਚ ਜਾਣ ਦਾ ਮਾਮਲਾ

ਲਓ ਜੀ ! ਸਪੀਕਰ ਸੰਧਵਾਂ ਨੇ ਤਾਂ ਸੱਚ ਬੋਲ ਹੀ ਦਿੱਤਾ…ਕੇਜਰੀਵਾਲ ਦੇ ਪੰਜਾਬ ਤੋਂ ਰਾਜਸਭਾ 'ਚ ਜਾਣ ਦਾ ਮਾਮਲਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend