Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

-ਜੇ ਲੋੜ ਪਈ ਤਾਂ ਜਾਂਚ ਕਰਵਾ ਕੇ ਵੱਖਰਾ ਰਸਤਾ ਅਖ਼ਤਿਆਰ ਕਰਾਂਗੇ -ਰਾਜਪਾਲ

Nirmal Pandori by Nirmal Pandori
05/03/2026
in ਪੰਜਾਬ
Reading Time: 1 min read
A A
0
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,3 ਮਈ, Gee98 news service-

-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦਰਜ ਹੋਏ ਦੋ ਮੁਕੱਦਮਿਆਂ ਸਬੰਧੀ ਅਹਿਮ ਟਿੱਪਣੀ ਕੀਤੀ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਹੁਣ ਪੰਜਾਬ ਦੇ ਰਾਜਪਾਲ ਦੇ ਦਖ਼ਲ ਨਾਲ ਇਹ ਮਾਮਲਾ ਹੋਰ ਵੀ ਚਰਚਿਤ ਹੋ ਗਿਆ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਨਾ ਪਾਈ ਗਈ ਤਾਂ ਉਹ ਇੱਕ ਵਿਸ਼ੇਸ਼ ਟੀਮ ਬਣਾ ਕੇ ਇਸ ਦੀ ਜਾਂਚ ਕਰਵਾਉਣਗੇ ਅਤੇ ਆਪਣਾ ਵੱਖਰਾ ਰਸਤਾ ਅਖਤਿਆਰ ਕਰਨਗੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਦੀ ਆਪ ਸਰਕਾਰ ਨੇ ਸੰਦੀਪ ਪਾਠਕ ਦੇ ਖ਼ਿਲਾਫ਼ ਇੱਕ ਕੁਰੱਪਸ਼ਨ ਤੇ ਇੱਕ ਔਰਤਾਂ ਦੇ ਸ਼ੋਸ਼ਣ ਦਾ ਮੁਕੱਦਮਾ ਦਰਜ ਕੀਤਾ ਹੈ ਜਿਸ ਵਿੱਚੋਂ ਔਰਤਾਂ ਦੇ ਸ਼ੋਸ਼ਣ ਵਾਲੇ ਮੁਕੱਦਮੇ ਦੀ ਚਰਚਾ ਜ਼ਿਆਦਾ ਹੋ ਰਹੀ ਹੈ।ਜ਼ਿਕਰਯੋਗ ਹੈ ਕਿ ਸੰਦੀਪ ਪਾਠਕ, ਜੋ ਕਿ IIT Delhi ਵਿੱਚ ਅਸਿਸਟੈਂਟ ਪ੍ਰੋਫੈਸਰ ਰਹਿ ਚੁੱਕੇ ਹਨ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਜੋਂ ਅਹਿਮ ਰਣਨੀਤਕ ਭੂਮਿਕਾ ਨਿਭਾਉਂਦੇ ਰਹੇ ਹਨ, ਨੇ 25 ਅਪ੍ਰੈਲ ਨੂੰ ਰਾਘਵ ਚੱਢਾ ਅਤੇ ਹੋਰ ਸੰਸਦ ਮੈਂਬਰਾਂ ਨਾਲ ‘ਆਪ’ ਦਾ ਪੱਲਾ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ। ਇਸ ਪਾਰਟੀ ਤਬਦੀਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਸਿਆਸੀ ਤੇਵਰ ਦਿਖਾਉਂਦੇ ਹੋਏ MP ਰਾਘਵ ਚੱਢਾ ਦੀ Z+ Security ਅਤੇ MP ਹਰਭਜਨ ਸਿੰਘ ਦੀ Y-Category ਸੁਰੱਖਿਆ ਵਾਪਸ ਲੈ ਲਈ ਹੈ। ਇਸ ਤੋਂ ਇਲਾਵਾ ਪਾਰਟੀ ਛੱਡਣ ਵਾਲੇ ਇਕ ਹੋਰ ਮੈਂਬਰ ਰਾਜਿੰਦਰ ਗੁਪਤਾ ਦੀ ਫੈਕਟਰੀ ‘ਤੇ ਵੀ ਪ੍ਰਦੂਸ਼ਣ ਬੋਰਡ ਵੱਲੋਂ ਰੇਡ ਕੀਤੀ ਗਈ ਸੀ, ਜਿਸ ‘ਤੇ ਬਾਅਦ ਵਿੱਚ ਹਾਈਕੋਰਟ ਨੇ ਸਟੇਅ ਲਗਾ ਦਿੱਤੀ। ਅਜੇ ਤੱਕ ਪੰਜਾਬ ਪੁਲਿਸ ਅਤੇ ਸਰਕਾਰ ਨੇ ਇਸ ਪੂਰੇ ਘਟਨਾਕ੍ਰਮ ‘ਤੇ ਚੁੱਪੀ ਧਾਰਨ ਕੀਤੀ ਹੋਈ ਹੈ, ਜਦਕਿ ਰਾਜਪਾਲ ਦੇ ਸਖ਼ਤ ਰੁਖ਼ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

05/18/2026
ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

05/16/2026
Load More
Tags: #barnalanews#malwanews #newsupdate #dailyupdate#punjabnews
Previous Post

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

Next Post

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

Nirmal Pandori

Nirmal Pandori

Related Posts

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ
ਪੰਜਾਬ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

by Nirmal Pandori
05/18/2026
ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ
ਪੰਜਾਬ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

by Nirmal Pandori
05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

by Nirmal Pandori
05/16/2026
ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ
ਪੰਜਾਬ

ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

by Nirmal Pandori
05/16/2026
17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ
ਪੰਜਾਬ

17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ

by Nirmal Pandori
05/16/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
Load More
Next Post
ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਵੱਡੀ ਖ਼ਬਰ...ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend